Friday, October 02, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਅਗਰਵਾਲ ਸਮਾਜ ਸਥਾਪਨਾ ਦਿਵਸ ਮਨਾਉਣ ਨੂੰ ਲੈਕੇ ਕੀਤੀ ਵਿਚਾਰ ਚਰਚਾ 

May 03, 2026 05:50 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਅਖਿਲ ਭਾਰਤੀਯ ਅਗਰਵਾਲ ਮੈਤਰੀ ਸੰਘ ਵੱਲੋਂ ਚੰਡੀਗੜ੍ਹ ‌ ਵਿਖੇ ਮਨਾਏ ਜਾ ਰਹੇ ਅਗਰਵਾਲ ਸਮਾਜ ਸਥਾਪਨਾ ਦਿਵਸ ਨੂੰ ਲੈਕੇ ਸੁਨਾਮ ਵਿਖੇ ਅਗਰਵਾਲ ਸਮਾਜ ਨਾਲ ਮੀਟਿੰਗ ‌ਕੀਤੀ ਗਈ। ਇਸ ਮੌਕੇ ਅਖਿਲ ਭਾਰਤੀਯ ਅਗਰਵਾਲ ਮੈਤਰੀ ਸੰਘ ਦੇ ਸਾਬਕਾ ਮੰਤਰੀ ਹਰਿਆਣਾ ਅਸੀਮ ਗੋਇਲ ਅਤੇ ਅਨੁਜ ਛਾਹੜੀਆ ਖੰਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸੀਮ ਗੋਇਲ ਅਤੇ ਅਨੁੱਜ ਛਾਹੜੀਆ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ 12 ਮਈ ਨੂੰ ਦੁਸ਼ਹਿਰਾ ਗਰਾਊਂਡ ਵਿੱਚ ਅਗਰਵਾਲ ਸਮਾਜ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਡਿਤ ਵਿਜੇ ਮੇਹਤਾ ਉਜੈਨ ਵਾਲੇ ਮਹਾਰਾਜ ਅਗਰਸੈਨ ਜੀ ਅਤੇ ਅਗਰਵਾਲ ਸਮਾਜ ਬਾਰੇ  ਜਾਗਰੂਕ ਕਰਨਗੇ। ਆਸੀਮ ਗੋਇਲ ਵੱਲੋਂ ਮਹਾਰਾਜਾ ਅਗਰਸੈਨ ਜੀ ਦੇ ਜੀਵਨ ਤੇ ਚਾਨਣਾ ਪਾਇਆ । ਇਸ ਦੌਰਾਨ ਅਨੁਜ ਛਾਹੜੀਆ ਵੱਲੋਂ ਸੰਮੇਲਨ ਚ ਪੂਰੇ ਪੰਜਾਬ ਚ ਕੀਤੀ ਜਾ ਰਹੀ ਬੈਠਕਾਂ ਬਾਰੇ ਵੀ ਦੱਸਿਆ ਗਿਆ। ਮੀਟਿੰਗ ਵਿੱਚ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਗੁਜਰਾ ਵਾਲੇ ਨੇ ਸਾਰਿਆਂ ਨੂੰ ਜੀ ਆਇਆ ਨੂੰ ਆਖਿਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ਵਿਕਰਮ ਗਰਗ ਵਿੱਕੀ, ਕ੍ਰਿਸ਼ਨ ਸੰਦੋਹਾ, ਹਰੀਦੇਵ ਗੋਇਲ, ਇੰਜੀਨੀਅਰ ਰਾਜੇਸ਼ ਗਰਗ, ਰਾਜੀਵ ਗਰਗ, ਸੁਸ਼ੀਲ ਗਰਗ ਰਿੰਕਾ, ਯੋਗੇਸ਼ ਗਰਗ, ਸ਼ੰਕਰ ਬਾਂਸਲ, ਸ਼ੈਲੀ ਬਾਂਸਲ, ਰਿੰਕੂ ਆਲਮਪੁਰੀਆ,‌ ਰਾਜੀਵ ਬਿੱਟੂ, ਟਿੰਮੀ ਬਾਂਸਲ, ਸੰਤੋਸ਼ ਕੁਮਾਰ, ਰੇਵਾ ਛਾਹੜੀਆ, ਨਰੇਸ਼ ਛਾਹੜੀਆ, ਦੀਪਕ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।

Have something to say? Post your comment