Sunday, April 26, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਭਾਸ਼ਾ ਵਿਭਾਗ ਪੰਜਾਬ ਦੀ ‘ਪ੍ਰੀਤ ਨਗਰ ਯਾਤਰਾ’ ਰਵਾਨਾ ਵੱਡੀ ਗਿਣਤੀ ’ਚ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਹੋਏ

April 26, 2026 09:09 PM
Rozana Sehaj times

ਪਟਿਆਲਾ : ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਸਰਬਾਂਗੀ ਸਾਹਿਤਕਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਜਨਮ ਦਿਨ ਮੌਕੇ ਆਯੋਜਤ ਕੀਤੀ ਗਈ ‘ਪ੍ਰੀਤ ਨਗਰ ਯਾਤਰਾ’ ਅੱਜ ਇੱਥੋਂ ਭਾਸ਼ਾ ਭਵਨ ਤੋਂ ਰਵਾਨਾ ਹੋ ਗਈ ਹੈ। ਇਸ ਇੱਕ ਦਿਨ ਯਾਤਰਾ ’ਚ ਵੱਡੀ ਗਿਣਤੀ ’ਚ ਸਾਹਿਤਕਾਰ, ਰੰਗਕਰਮੀ ਤੇ ਸਾਹਿਤ ਰਸੀਏ ਸ਼ਾਮਲ ਹੋਏ ਹਨ। ਇਸ ਯਾਤਰਾ ਲਈ ਇੱਕ ਬੱਸ ਪਟਿਆਲਾ ਤੋਂ ਸਰਹੰਦ, ਖੰਨਾ, ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਅਤੇ ਦੁਸਰੀ ਬੱਸ ਮਾਨਸਾ ਤੋਂ ਬਠਿੰਡਾ, ਫ਼ਰੀਦਕੋਟ ਹੁੰਦੀ ਹੋਈ ਪ੍ਰੀਤ ਨਗਰ (ਅੰਮ੍ਰਿਤਸਰ) ਪਹੁੰਚੇਗੀ। ਦੋਨੋਂ ਬੱਸਾਂ ’ਚ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਹੋਣਗੇ। ‘ਪ੍ਰੀਤ ਨਗਰ ਯਾਤਰਾ’ ਦੀ ਰਵਾਨਗੀ ਸਮੇਂ ਡਾਇਰੈਕਟਰ ਭਾਸ਼ਾਵਾਂ ਨੇ ਦੱਸਿਆ ਕਿ ਇਸ ਯਾਤਰਾ ’ਚ ਸੂਬੇ ਭਰ ’ਚੋਂ ਸੌ ਤੋਂ ਵਧੇਰੇ ਸਾਹਿਤਕਾਰ ਪ੍ਰੀਤ ਨਗਰ ਪਹੁੰਚਣਗੇ ਅਤੇ ਇਨ੍ਹਾਂ ਦਾ ਸਵਾਗਤ ਕਰਨ ਲਈ ਮਾਝੇ ਦੇ ਸਾਹਿਤਕਾਰ ਪਹਿਲਾ ਹੀ ਮੌਜੂਦ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰੀਤ ਨਗਰ ਵਿਖੇ ਸ. ਪ੍ਰੀਤਲੜੀ ਨਾਲ ਜੁੜੀਆਂ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਨ ਉਪਰੰਤ ਆਡੀਟੋਰੀਅਮ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਜਿਸ ਦੌਰਾਨ ਸ. ਪ੍ਰੀਤਲੜੀ ਦੇ ਸਪੁੱਤਰ ਸ. ਹਿਰਦੇਪਾਲ ਸਿੰਘ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਉਣਗੇ ਅਤੇ ਡਾ. ਹਰਭਜਨ ਸਿੰਘ ਭਾਟੀਆ ਉਨ੍ਹਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਤਿਆਰ ਕੀਤੀ ਪ੍ਰੀਤ ਨਗਰ ਬਾਰੇ ਦਸਤਾਵੇਜੀ ਫਿਲਮ ‘ਸੁਪਨਿਆਂ ਦੀ ਧਰਤੀ’ ਵਿਖਾਈ ਜਾਵੇਗੀ। ਇਸ ਯਾਤਰਾ ’ਚ ਡਾ. ਲਕਸ਼ਮੀ ਨਰਾਇਣ ਭੀਖੀ, ਕਮਲਜੀਤ ਨੀਲੋਂ, ਡਾ. ਬਲਵੀਰ ਕੌਰ ਪੰਧੇਰ, ਰਾਜੇਸ਼ ਸ਼ਰਮਾ, ਬਲਜਿੰਦਰ ਮਾਨ, ਰਵਿੰਦਰ ਚੋਟ, ਹਰਪ੍ਰੀਤ ਰਾਣਾ, ਅੰਗਰੇਜ ਸਿੰਘ, ਅਵਤਾਰਜੀਤ ਸਿੰਘ, ਭਾਸ਼ੋ, ਡਾ. ਵੀਰਪਾਲ ਕੌਰ, ਪ੍ਰੀਤਮ ਸਿੰਘ ਜੌਹਲ, ਜਸਵੀਰ ਝੱਜ, ਗੁਰਿੰਦਰ ਗੈਰੀ, ਕਰਨੈਲ ਸਿੰਘ ਵਜ਼ੀਰਾਬਾਦੀ, ਗੁਰਚਰਨ ਕੌਰ ਕੋਚਰ, ਸੰਤ ਸਿੰਘ ਸੋਹਲ, ਅੰਮ੍ਰਿਤਪਾਲ ਕੌਰ, ਰਾਜਪਾਲ ਕੌਰ, ਬਲਵਿੰਦਰ ਭੱਟੀ, ਰਿਪਨਜੋਤ ਬੱਗਾ ਸੋਨੀ, ਅਨਿਲ ਕੁਮਾਰ ਗੋਇਲ, ਭੁਪਿੰਦਰਪ੍ਰੀਤ ਸਿੰਘ, ਸਰਬਜੀਤ ਗਿੱਲ, ਸੁਨੀਤਾ ਸਨੂ ਆਦਿ ਸ਼ਾਮਲ ਹਨ। ਇਸ ਯਾਤਰਾ ਦੇ ਪ੍ਰਬੰਧ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਹਰਪ੍ਰੀਤ ਸਿੰਘ, ਅਰੁਨ ਕੁਮਾਰ, ਤਰਲੋਕ ਨੇਗੀ, ਰਾਜਵਿੰਦਰ ਸਿੰਘ ਤੇ ਅਨਮੋਲ ਆਦਿ ਕਰ ਰਹੇ ਹਨ।

 
 

Have something to say? Post your comment

 

More in Malwa

ਹਾਈਵੇਅ ਜਾਮ ਤੇ ਪਥਰਾਅ ਕਰਨ ਵਾਲਿਆਂ 'ਤੇ 'ਇਰਾਦਾ-ਏ-ਕਤਲ' ਦਾ ਕੇਸ ਦਰਜ

ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ

ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਸਫ਼ਲਤਾਪੂਰਵਕ ਆਯੋਜਿਤ

ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਦੀ ਅਗਵਾਈ ਹੇਠ ਸਮਾਣਾ ਵਿਖੇ ‘ਆਪ’ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸੰਗਰੂਰ ਡਿਪੂ ਤੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ

ਮੰਤਰੀ ਅਮਨ ਅਰੋੜਾ ਨੇ ਸੜਕਾਂ ਦਾ ਨਵੀਨੀਕਰਨ ਅਰੰਭਿਆ

" ਆਪ " ਸਾਂਸਦਾਂ ਦੀ ਮੈਂਬਰਸ਼ਿਪ ਰੱਦ ਕਰਾਉਣ ਲਈ ਕਰਾਂਗੇ ਕਾਨੂੰਨੀ ਕਾਰਵਾਈ : ਅਮਨ ਅਰੋੜਾ

ਪੈਨਸ਼ਨਰਾਂ ਨੇ ਸੂਬਾ ਸਰਕਾਰ ਤੋਂ ਮੰਗਿਆ ਬਕਾਇਆ 

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ : ਸਪੀਕਰ ਸੰਧਵਾਂ

ਮਾਵਾਂ-ਧੀਆਂ ਦੇ ਸਨਮਾਨ ਲਈ ਸਰਕਾਰ ਵਚਨਬੱਧ : ਸਪੀਕਰ ਸੰਧਵਾਂ