Sunday, June 22, 2025

Haryana

ਜੇਲ੍ਹ ਵਿਚ ਬੰਦ ਕੈਦੀ ਨੇ ਬਣਾਇਆ ਅਨੌਖਾ ਸਾਫ਼ਟਵੇਅਰ

March 07, 2021 12:43 PM
Surjeet Singh Talwandi

ਗੁਰੂਗ੍ਰਾਮ : ਹਰਿਆਣਾ ਦੀ ਗੁਰੂਗ੍ਰਾਮ ਜੇਲ੍ਹ ਵਿਚ ਬੰਦ ਇਕ ਕੈਦੀ ਨੇ ਅਜਿਹਾ ਕੰਮ ਕਰ ਦਿੱਤਾ ਜਿਸ ਕਾਰਨ ਹੈਰਾਨ ਰਹਿ ਗਏ। ਭਾਵੇਂ ਜੇਲ੍ਹ ਵਿਚ ਹਰ ਕੈਦੀ ਦਿਮਾਗ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਜਿਹੜੇ ਕੈਦੀ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦੇ ਕੰਮਾਂ ਦੀ ਤਾਰੀਫ਼ ਹਰ ਪਾਸੋਂ ਤਾਂ ਕੀਤੀ ਹੀ ਜਾ ਰਹੀ ਹੈ ਸਗੋਂ ਸੁਪਰੀਮ ਕੋਰਟ ਨੂੰ ਉਸ ਦੇ ਕੰਮ ਦੀ ਸਰਾਹਨਾ ਕੀਤੀ ਹੈ।
ਹਰਿਆਣਾ ਦੀ ਗੁਰੂਗ੍ਰਾਮ ਜੇਲ੍ਹ ਵਿਚ ਬੰਦ ਅਮਿਤ ਮਿਸ਼ਰਾ ਇਕ ਇੰਜੀਨੀਅਰ ਹੈ ਜਿਸ ਨੇ ਜੇਲ੍ਹ ਵਿਚ ਇਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਜਿਸ ਨਾਲ ਜੇਲ੍ਹ ਵਿਚ ਕਾਫ਼ੀ ਸੁਧਾਰ ਕੀਤੇ ਜਾ ਸਕਣਗੇ। ਅਮਿਤ ਮਿਸ਼ਰਾ ਨੂੰ ਗੁਰੂਗ੍ਰਾਮ ਜੇਲ੍ਹ ਵਿਚ ਆਪਣੀ ਪਤਨੀ ਦੀ ਮੌਤ ਦੇ ਦੋਸ਼ ਵਿਚ ਕਰੀਬ 13 ਮਹੀਨੇ ਰਹਿਣਾ ਪਿਆ ਜਿਸ ਦੌਰਾਨ ਉਸ ਨੇ ਆਪਣਾ ਕੰਮ ਨਹੀਂ ਛੱਡਿਆ।
ਅਮਿਤ ਮਿਸ਼ਰਾ ਵੱਲੋਂ ਤਿਆਰ ਕੀਤੇ ਸਾਫ਼ਟਵੇਅਰ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਤਾਰੀਫ਼ ਕੀਤੀ ਹੈ। ਹਿੰਦੋਸਤਾਨ ਟਾਈਮਜ਼ ਦੀ ਰੀਪੋਰਟ ਮੁਤਾਬਿਕ ਅਮਿਤ ਮਿਸ਼ਰਾ ਵੱਲੋਂ ਤਿਆਰ ਕੀਤੇ ਸਾਫ਼ਟਵੇਅਰ ਨੂੰ ਜਸਟਿਸ ਸੰਜੈ ਕਿਸ਼ਨ ਕੌਲ ਅਤੇ ਹੇਮੰਤ ਗੁਪਤਾ ਨੇ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਦੀਆਂ ਜੇਲ੍ਹਾਂ ਵਿਚ ਅਜਿਹਾ ਸਾਫ਼ਟਵੇਅਰ ਹੋਣਾ ਚਾਹੀਦਾ ਹੈ। ਜੇਲ੍ਹ ਸੁਧਾਰਾਂ ਨੂੰ ਲੈ ਕੇ ਇਹ ਸਾਫ਼ਟਵੇਅਰ ਕੰਮ ਆ ਸਕਦਾ ਹੈ।
ਸਾਫ਼ਟਵੇਅਰ ਅਨੁਸਾਰ ਜਦੋਂ ਕਿਸੇ ਕੈਦੀ ਨੂੰ ਤਾਉਮਰ ਜੇਲ੍ਹ ਵਿਚ ਰਹਿਣਾ ਪੈਂਦਾ ਹੈ ਤਾਂ ਕਾਨੂੰਨ ਅਨੁਸਾਰ ਰਾਜ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਕੈਦੀ ਨੂੰ 14 ਸਾਲ ਬਾਅਦ ਰਿਹਾਅ ਕਰ ਸਕਦੇ ਹਨ। ਅਮਿਤ ਮਿਸ਼ਰਾ ਦੇ ਬਣਾਏ ਸਾਫ਼ਟਵੇਅਰ ਰਾਹੀਂ ਕਿਸੇ ਕੈਦੀ ਦੀ ਸਹੀ ਸਮੇਂ ਦੀ ਐਂਟਰੀ ਕੀਤੀ ਜਾ ਸਕਦੀ ਹੈ। ਇਸ ਸਾਫ਼ਟਵੇਅਰ ਨੂੰ ਫ਼ਿਨਿਕਸ ਦਾ ਨਾਮ ਦਿੱਤਾ ਗਿਆ ਹੈ।

Have something to say? Post your comment

 

More in Haryana

ਰੇਵਾੜੀ ਦੇ ਖੋਰੀ ਪਿੰਡ ਵਿੱਚ ਉਪ-ਸਿਹਤ ਕੇਂਦਰ ਨੂੰ ਮਿਲੀ ਮੰਜੂਰੀ

ਹਰਿਆਣਾ ਖੇਤੀਬਾੜੀ ਯੂਨਿਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਵਾਦ ਕਰਨ ਲਈ ਸਰਕਾਰ ਨੇ ਗਠਿਤ ਕੀਤੀ 4 ਮੈਂਬਰੀ ਕਮੇਟੀ

ਵਿਸ਼ਵ ਦੇ 10 ਸਕੂਲਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਐਨਆਈਟੀ-5 ਫਰੀਦਾਬਾਦ ਦਾ ਨਾਮ ਸ਼ਾਮਿਲ ਹੋਣਾ ਹੈ ਵੱਡੀ ਉਪਲਬਧੀ : ਮਹੀਪਾਲ ਢਾਂਡਾ

ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦੇ ਦੇਹਾਂਤ 'ਤੇ ਜਤਾਇਆ ਦੁੱਖ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਸ਼ਹਿਰੀ ਸਥਾਨਕ ਨਿਗਮ ਵੱਲੋਂ ਦਿੱਤੀ ਜਾਣ ਵਾਲੀ 31 ਆਨਲਾਇਨ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਬਣਾਇਆ ਜਾਵੇਗਾ : ਵਿਪੁਲ ਗੋਇਲ

15 ਦਿਨਾਂ ਵਿੱਚ ਘਰ ਤੱਕ ਡਾਕ ਰਾਹੀਂ ਪਹੁੰਚ ਜਾਵੇਗਾ ਫੋਟੋਯੁਕਤ ਚੋਣ ਪਹਿਚੋਾਣ ਪੱਤਰ : ਪੰਕਜ ਅਗਰਵਾਲ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਕਾਲਾਂਵਾਲੀ ਨਗਰਪਾਲਿਕਾ ਚੋਣ ਦੇ ਮੱਦੇਨਜਰ 29 ਜੂਨ ਨੂੰ ਪੇਡ ਛੁੱਟੀ