Saturday, April 20, 2024
BREAKING NEWS
ਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗਸੱਤ ਰੋਜਾ ਫ੍ਰੀ ਦਸਤਾਰ ਦੁਮਾਲਾ ਸਿਖਲਾਈ ਕੈਂਪ ਭਿੱਖੀਵਿੰਡ ਵਿਖੇਮੋਬਾਇਲ ਦੀ ਦੁਨੀਆਂ ਤੇ ਇਸਦਾ ਵੱਧਦਾ ਦਾਇਰਾਮਾਨਵ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ "ਮਾਨਵ ਏਕਤਾ ਦਿਵਸ "ਪਟਿਆਲਾ ਲੋਕ ਸਭਾ ਲਈ ਟਿਕਟ ਦੀ ਵੰਡ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵਿਖਾਏ ਬਗਾਵਤੀ ਸੁਰਅਕਾਲੀ ਦਲ ਦੀ ਚੋਣ ਰੈਲੀ 'ਚ ਸ਼ਹਿਰੀ ਲੋਕਾਂ ਦੀ ਗ਼ੈਰਹਾਜ਼ਰੀ ਬਣੀ ਚਰਚਾ ਦਾ ਵਿਸ਼ਾ ਮੁੱਖ-ਮੰਤਰੀ ਸਾਹਿਬ ਪੰਜਾਬ ਚ ਹੋਈ ਗੜੇਮਾਰੀ ਨਾਲ ਬਰਬਾਦ ਹੋ ਰਹੀਆਂ ਫਸਲਾਂ ਨੂੰ ਸੰਭਾਲੋ : ਐਨ ਕੇ ਸ਼ਰਮਾਮੀਂਹ ਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਭਗਵੰਤ ਮਾਨ: ਐਨ ਕੇ ਸ਼ਰਮਾਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ

National

ਹੁਣ ਸਪੂਤਨਿਕ (Sputnik) ਵੈਕਸੀਨ ਸਨਿਚਰਵਾਰ ਤੋਂ ਮੋਹਾਲੀ ਵਿੱਚ ਉਪਲਬਧ ਹੋਵੇਗੀ

June 18, 2021 09:29 AM
SehajTimes

ਮੁਹਾਲੀ: ਕੋਰੋਨਾ ਮਾਰੂ ਦੋ ਤਰ੍ਹਾਂ ਦੇ ਟੀਕੇ ਭਾਰਤ ਵਿਚ ਵਿਕਸਤ ਕੀਤੇ ਜਾ ਚੁੱਕੇ ਹਨ ਅਤੇ ਕੁੱਝ ਸਮਾਂ ਪਹਿਲਾਂ ਭਾਰਤ ਦੇਸ਼ ਵਿਚ ਤੀਜੀ ਟੀਕਾ ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ ਨੂੰ ਮਨਜ਼ੂਰੀ ਮਿਲ ਗਈ ਸੀ ਤੇ ਇਹ ਕਈ ਸ਼ਹਿਰਾਂ ਵਿੱਚ ਲੋਕਾਂ ਨੂੰ ਵੀ ਦਿੱਤੀ ਜਾ ਰਹੀ ਹੈ। ਹੁਣ ਪੰਜਾਬ ਵਿਚ ਵੀ ਇਹ ਰੂਸੀ ਵੈਕਸੀਨ ਮਿਲੇਗੀ, ਇਸੇ ਤਹਿਤ ਮੋਹਾਲੀ ਦੇ ਨਿੱਜੀ ਹਸਪਤਾਲ ਫੋਰਟਿਸ ਹੈਲਥਕੇਅਰ ਨੇ ਐਲਾਨ ਕੀਤਾ ਹੈ ਕਿ ਰੂਸ ਵੱਲੋਂ ਬਣਾਈ ਗਈ ਸਪੂਤਨਿਕ ਵੈਕਸੀਨ ਸਨਿਚਰਵਾਰ ਤੋਂ ਮੋਹਾਲੀ ਹਸਪਤਾਲ ਵਿੱਚ ਉਪਲਬਧ ਹੋਵੇਗੀ। ਇਥੇ ਦਸ ਦਈਏ ਕਿ ਭਾਰਤ ਸਰਕਾਰ ਨੇ ਸਪੂਤਨਿਕ ਵੈਕਸੀਨ ਦੀ ਪ੍ਰਤੀ ਖੁਰਾਕ ਕੀਮਤ 1145 ਰੁਪਏ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਦੇਸ਼ 'ਚ ਕੋਵੀਸ਼ਿਲਡ ਤੇ ਕੋਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ। ਇਨ੍ਹਾਂ ਤੋਂ ਬਾਅਦ ਸਪੂਤਨਿਕ ਵੈਕਸੀਨ ਭਾਰਤ ਵਿੱਚ ਤੀਸਰੀ ਵੈਕਸੀਨ ਹੈ ਜੋ ਲੋਕਾਂ ਨੂੰ ਲਗਾਈ ਜਾਏਗੀ। ਇਥੇ ਦਸਣਾ ਜ਼ਰੂਰੀ ਹੈ ਕਿ ਨਿੱਜੀ ਸੈਂਟਰਾਂ ਵਿੱਚ ਕੋਵੀਸ਼ਿਲਡ ਦੀ ਕੀਮਤ 780 ਰੁਪਏ ਤੇ ਕੋਵੈਕਸੀਨ 1410 ਰੁਪਏ ਰੱਖੀ ਗਈ ਹੈ। ਰੂਸ ਵਲੋਂ ਤਿਆਰ ਕੀਤਾ ਗਿਆ ਸਪੂਤਟਨਿਕ-ਵੀ ਟੀਕਾ ਕੋਰੋਨਾ ਵਾਇਰਸ ਵਿਰੁੱਧ 91 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹੈ।

Have something to say? Post your comment