Tuesday, August 05, 2025
BREAKING NEWS
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀ

National

ਭਤੀਜਾ ਤਾਨਾਸ਼ਾਹ ਹੋ ਜਾਵੇਗਾ ਤਾਂ ਚਾਚਾ ਕੀ ਕਰੇਗਾ : ਪਾਰਸ ਨੇ ਪ੍ਰਧਾਨ ਬਣਦਿਆਂ ਹੀ ਕਿਹਾ

June 17, 2021 06:22 PM
SehajTimes

ਪਟਨਾ: ਲੋਕ ਜਨ ਸ਼ਕਤੀ ਪਾਰਟੀ ਵਿਚ ਦੋਫਾੜ ਹੋਣ ਮਗਰੋਂ ਪਾਰਸ ਗੁੱਟ ਦੀ ਕਮਾਨ ਪਸ਼ੂਪਤੀ ਕੁਮਾਰ ਪਾਰਸ ਦੇ ਹੱਥਾਂ ਵਿਚ ਸੌਂਪ ਦਿਤੀ ਗਈ ਹੈ। ਵੀਰਵਾਰ ਨੂੰ ਰਾਸ਼ਟਰੀ ਕਾਰਜਕਾਰਣੀ ਦੀ ਬੈਠਕ ਵਿਚ ਪਾਰਸ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ। ਪਾਰਟੀ ਦੀ ਕਮਾਨ ਸੰਭਾਲਦਿਆਂ ਹੀ ਪਸ਼ੂਪਤੀ ਨੇ ਚਿਰਾਗ ਪਾਸਵਾਨ ਨੂੰ ਨਿਸ਼ਾਨਾ ਬਣਾਇਆ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕਾਂਗਰਸ ਰਾਜ ਵਿਚ ਵੀ ਅਕਾਲੀ ਰਾਜ ਵਾਂਗ ਅਧਿਆਪਕਾਂ ’ਤੇ ਜ਼ੁਲਮ ਹੋ ਰਹੇ ਹਨ : ਮੀਤ ਹੇਅਰ

 

ਉਨ੍ਹਾਂ ਕਿਹਾ ਕਿ ਭਤੀਜਾ ਤਾਨਾਸ਼ਾਹ ਹੋ ਜਾਵੇਗਾ ਤਾਂ ਚਾਚਾ ਕੀ ਕਰੇਗਾ? ਇਹ ਲੋਕਤੰਤਰ ਹੈ, ਕੋਈ ਸਾਰੀ ਜ਼ਿੰਦਗੀ ਪ੍ਰਧਾਨ ਨਹੀਂ ਰਹਿ ਸਕਦਾ। ਇਕੋ ਵੇਲੇ ਚਾਰ ਅਹੁਦਿਆਂ ’ਤੇ ਕਾਬਜ਼ ਹੋਣ ਦੇ ਸਵਾਲ ’ਤੇ ਪਾਰਸ ਭੜਕ ਗਏ। ਉਹ ਪ੍ਰੈਸ ਕਾਨਫ਼ਰੰਸ ਛੱਡ ਕੇ ਚਲੇ ਗਏ। ਦਲਿਤ ਸੈਨਾ ਦੇ ਪ੍ਰਧਾਨ ਅਹੁਦੇ ’ਤੇ ਰਹਿਣ ਦੇ ਸਵਾਲ ’ਤੇ ਪਾਰਸ ਨੇ ਕਿਹਾ ਕਿ ਦਲਿਤ ਸੈਨਾ ਅਲੱਗ ਸੰਸਥਾ ਹੈ, ਜਿਸ ਦਿਨ ਮੰਤਰੀ ਅਹੁਦਾ ਲਵਾਂਗਾ, ਉਸ ਦਿਨ ਸੰਸਦੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਦਿਆਂਗਾ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਭਾਰਤ ਵਿਚ 71 ਦਿਨਾਂ ਬਾਅਦ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ

 

ਉਨ੍ਹਾਂ ਕਿਹਾ ਕਿ ਚੋਣਾਂ ਦਾ ਕੰਮ ਸੰਪੰਨ ਹੋ ਗਿਆ ਹੈ। ਮੇਰੇ ਦਲ ਦੇ ਲੋਕਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿਤੀ ਹੈ। ਵੱਡੇ ਭਰਾ ਦਾ ਸੁਪਨਾ ਸੀ ਕਿ ਸਮਾਜ ਵਿਚ ਹਾਸ਼ੀਏ ’ਤੇ ਪੁੱਜੇ ਹਰ ਵਰਗ ਦੀ ਤਰੱਕੀ ਲਈ ਯਤਨ ਹੋਵੇ। ਜ਼ਿਕਰਯੋਗ ਹੈ ਕਿ ਪਾਰਸ ਨੇ ਅਪਣੇ ਭਤੀਜੇ ਚਿਰਾਗ ਪਾਸਵਾਨ ਵਿਰੁਧ ਬਗਾਵਤ ਕਰ ਦਿਤੀ ਸੀ ਅਤੇ ਪਾਰਟੀ ਦੇ ਪੰਜ ਸੰਸਦ ਮੈਂਬਰਾਂ ਵਿਚੋਂ ਚਾਰ ਨੇ ਪਾਰਸ ਦੀ ਹਮਾਇਤ ਕੀਤੀ ਹੈ। ਚਿਰਾਗ ਦੇ ਪਿਤਾ ਰਾਮਵਿਲਾਸ ਪਾਸਵਾਨ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮਹਾਰਾਸ਼ਟਰ ਵਿਚ 2-4 ਹਫ਼ਤਿਆਂ ਅੰਦਰ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

 

Have something to say? Post your comment

 

More in National

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ

ਮਹਾਰਾਣੀ ਜਿੰਦ ਕੌਰ ਦੀ ਅੰਤਿਮ ਸੰਸਕਾਰ ਅਸਥਾਨ ਨਾਸਿਕ ਵਿਖੇ ਮੁੜ ਨਿਰਮਾਣ ਯਾਦਗਾਰੀ ਸਮਾਧ ਦਾ ਉਦਘਾਟਨ

ਮਹਾਰਾਸ਼ਟਰ ਸਿੱਖ ਸਮਾਜ ਨੇ ਮਹਾਰਾਸ਼ਟਰ ਦੇ ਨਵ-ਨਿਯੁਕਤ ਭਾਜਪਾ ਪ੍ਰਧਾਨ ਸ਼੍ਰੀ ਰਵਿੰਦਰ ਚਵਾਨ ਦਾ ਸਨਮਾਨ ਕੀਤਾ

ਗੁਰੂਗ੍ਰਾਮ : ਟੈਨਿਸ ਖਿਡਾਰਣ ਨੂੰ ਪਿਓ ਨੇ ਹੀ ਉਤਾਰਿਆ ਮੌਤ ਦੇ ਘਾਟ

ਜੰਮੂ ਤੋਂ ਪੰਜਾਬ ਆ ਰਹੀ ਮਾਲਗੱਡੀ ਕਠੁਆ ਨੇੜੇ ਲਖਨਪੁਰ ‘ਚ ਪਟੜੀ ਤੋਂ ਉਤਰੀ

ਰੁਦਰਪ੍ਰਯਾਗ ; ਅਲਕਨੰਦਾ ਨਦੀ ‘ਚ ਡਿੱਗੀ ਬੱਸ

ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਸਰਕਾਰੀ ਘੱਟ ਗਿਣਤੀ ਸਕੀਮਾਂ ਬਾਰੇ ਵਰਕਸ਼ਾਪ ਦਾ ਆਯੋਜਨ

15 ਅਗਸਤ ਤੋਂ Fastag ਨੂੰ ਲੈ ਕੇ ਬਦਲ ਜਾਣਗੇ ਨਿਯਮ

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ