Sunday, November 02, 2025

National

ਭਾਰਤ ਵਿੱਚ ਟਵਿੱਟਰ ਵਿਰੁਧ ਪਹਿਲਾ ਪਰਚਾ ਦਰਜ

June 16, 2021 12:06 PM
SehajTimes

ਲਖਨਉ : ਭਾਰਤ ਵਿਚ ਨਵੇਂ ਆਈ-ਟੀ ਨਿਯਮ ਲਾਗੂ ਹੁੰਦੇ ਸਾਰ ਹੀ ਟਵੀਟਰ ਵਿਰੁਧ ਇਕ ਕੇਸ ਦਰਜ ਕਰ ਲਿਆ ਗਿਆ ਹੈ। ਇਹ ਆਪਣੀ ਕਿਸਮ ਦਾ ਟਵੀਟਰ ਵਿਰੁਧ ਭਾਰਤ ਵਿਚ ਪਹਿਲਾ ਕੇਸ ਹੈ। ਹੁਣ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਉਸ ਵਿਚ ਟਵਿੱਟਰ ਇੰਡੀਆ, ਟਵਿੱਟਰ ਕਮਿਉਨੀਕੇਸ਼ਨ ਇੰਡੀਆ ਪ੍ਰਾਈਵੇਟ, ਮੁਹੰਮਦ ਜੁਬੈਰ, ਰਾਣਾ ਅਯੂਬ, ਦਿ ਵਾਇਰ, ਸਲਮਾਨ ਨਿਜ਼ਾਮੀ, ਮੁਸਕੂਰ ਉਸਮਾਨੀ, ਡਾ ਸਾਮਾ ਮੁਹੰਮਦ, ਸਾਬਾ ਨਕਵੀ, ਦੇ ਨਾਮ ਸ਼ਾਮਲ ਹਨ। ਦਰਅਸਲ ਭਾਰਤ ਸਰਕਾਰ ਦੇ ਨਵੇਂ ਆਈ ਟੀ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਟਵਿੱਟਰ (Twitter) ਦੁਆਰਾ ਭਾਰਤੀ ਆਈਟੀ ਐਕਟ ਦੀ ਧਾਰਾ 79 ਦੇ ਤਹਿਤ ਦਿੱਤੀ ਗਈ ਕਾਨੂੰਨੀ ਸੁਰੱਖਿਆ ਨੂੰ ਖਤਮ ਕਰ ਦਿੱਤਾ ਗਿਆ ਹੈ। ਕਾਨੂੰਨੀ ਸੁਰੱਖਿਆ ਖਤਮ ਹੁੰਦੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਟਵਿੱਟਰ ਖ਼ਿਲਾਫ਼ ਜਾਅਲੀ ਖ਼ਬਰਾਂ ਬਾਰੇ ਗਾਜ਼ੀਆਬਾਦ ਦੇ ਲੋਨੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਟਵਿੱਟਰ ਖਿਲਾਫ ਭਾਰਤ ਵਿਚ ਦਰਜ ਹੋਇਆ ਇਹ ਪਹਿਲਾ ਕੇਸ ਹੈ। ਦਰਅਸਲ, ਜ਼ਿਲਾ ਗਾਜ਼ੀਆਬਾਦ ਦੀ ਪੁਲਿਸ ਨੇ ਲੋਨੀ ਬਾਡਰ ‘ਤੇ ਅਬਦੁੱਲ ਸਮਦ ਦੇ ਨਾਲ ਹੋਈ ਕੁੱਟਮਾਰ ਅਤੇ ਦਾੜ੍ਹੀ ਕੱਟਣ ਦੇ ਕੇਸ ਨੂੰ ਧਾਰਮਿਕ ਰੰਗ ਦੇਣ ਲਈ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਟਵਿੱਟਰ ਅਧਿਕਾਰੀਆਂ ਸਮੇਤ 9 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਸਬ ਇੰਸਪੈਕਟਰ ਨੇ ਲੋਨੀ ਬਾਰਡਰ ਥਾਣੇ ਵਿਚ ਐਫਆਈਆਰ ਦਰਜ ਕਰਵਾਈ ਹੈ। ਆਈ ਪੀ ਸੀ ਦੀ ਧਾਰਾ 153, 153 ਏ, 295 ਏ, 505, 120 ਬੀ ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਅਬਦੁੱਲ ਸਮਦ ‘ਤੇ ਹਮਲਾ ਉਸ ਦੇ ਜਾਣਕਾਰਾਂ ਨੇ ਕੀਤਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਇਸ ਮਾਮਲੇ ਨੂੰ ਧਾਰਮਿਕ ਰੰਗ ਦੇਣ ਲਈ ਅਫਵਾਹਾਂ ਫੈਲਾਈਆਂ ਗਈਆਂ ਸਨ। ਪੁਲਿਸ ਜਾਂਚ ਵਿਚ ਸੱਚਾਈ ਨੂੰ ਸ਼ਾਮਲ ਕਰਨ ਦੇ ਬਾਅਦ ਵੀ ਟਵਿੱਟਰ ਅਤੇ ਹੋਰ ਮੁਲਜ਼ਮਾਂ ਨੇ ਇਸ ਜਾਅਲੀ ਖ਼ਬਰ ਨੂੰ ਨਹੀਂ ਹਟਾਇਆ. ਜਿਸ ਤੋਂ ਬਾਅਦ ਹੁਣ ਟਵਿੱਟਰ ਸਮੇਤ ਨੌਂ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ