Wednesday, April 01, 2026
BREAKING NEWS
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

Majha

ਸ਼ਹਿਰਾਂ ਵੱਲ ਹਿਜ਼ਰਤ ਠੱਲ੍ਹਣ ਲਈ "ਬਦਲਦੇ ਪਿੰਡ, ਬਦਲਦਾ ਪੰਜਾਬ" ਸਕੀਮ `ਤੇ 3500 ਕਰੋੜ ਖਰਚੇ ਜਾਣਗੇ : ਧਾਲੀਵਾਲ

April 01, 2026 06:28 PM
Rozana Sehaj times

 ਅੰਮ੍ਰਿਤਸਰ/ਅਜਨਾਲਾ : ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਵਾਸੀਆਂ ਨਾਲ ਸਿੱਧਾ ਸੰਪਰਕ ਬਣਾਉਣ ਤੇ ਸੂਬਾ ਸਰਕਾਰ ਦੇ ਹੱਥ ਹੋਰ ਮਜ਼ਬੂਤ ਕਰਨ ਲਈ ਵਿੱਢੀ 10 ਰੋਜ਼ਾ " ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ"  ਜਨ ਸੰਪਰਕ ਮੁਹਿੰਮ ਨੂੰ ਪਿੰਡਾਂ ਚ ਮਿਲ ਰਹੇ ਜਨਤਕ ਮੀਟਿੰਗਾਂ ਚ ਆਪ ਮੁਹਾਰੇ ਉਤਸ਼ਾਹ ਨੂੰ ਸਰਕਾਰ ਦੇ ਹੱਕ `ਚ ਭੁਨਾਉਣ ਲਈ ਜਨਤਕ ਲਹਿਰ ਦੀ ਪ੍ਰਚੰਡ ਉਸਾਰੀ `ਚ ਆਪਣੇ ਤੋਂ ਇਲਾਵਾ ਸੀਨੀਅਰ ਮਹਿਲਾ ਆਗੂ, ਹਲਕਾ ਸਿੱਖਿਆ ਕੋਆਰਡੀਨੇਟਰ ਤੇ ਆਪਣੀ ਬੇਟੀ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੂੰ ਵੱਖਰੇ ਤੌਰ ਤੇ ਪੇਂਡੂ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ, ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣਨ ਤੇ ਰੋਜ਼ਾਨਾ 7-7 ਪਿੰਡਾਂ ਚ ਵੱਖ ਵੱਖ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਅੱਜ ਤੋਂ ਬਕਾਇਦਾ ਜ਼ਿੰਮੇਵਾਰੀ ਸੌਂਪ ਦਿੱਤੀ ਹੈ।ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ 10 ਰੋਜ਼ਾ ਪ੍ਰਚਾਰ ਮੁਹਿੰਮ ਦੇ 5ਵੇਂ ਦਿਨ ਸਰਹੱਦੀ ਪਿੰਡਾਂ ਆਬਾਦੀ ਸੋਹਣ ਸਿੰਘ, ਬੱਲੜਵਾਲ, ਆਬਾਦੀ ਹਰਨਾਮ ਸਿੰਘ, ਆਬਾਦੀ ਬਾਬਾ ਗਮ ਚੁੱਕ ਸਾਹਿਬ ਨਵਾਂ ਡੱਲਾ ਤੇ ਸਾਹੋਵਾਲ ਪਿੰਡਾਂ ਦੇ ਲੋਕਾਂ ਦੀਆਂ ਜਿੱਥੇ ਮੁਸ਼ਕਲਾਂ ਸੁਣਨ `ਤੇ ਹੱਲ ਕਰਨ ਲਈ ਸਿੱਧਾ ਵਿਚਾਰ ਵਟਾਂਦਰਾ ਕੀਤਾ, ਉੱਥੇ ਬਲਾਕ ਪ੍ਰਧਾਨ ਭਲਵਾਨ ਰੱਘੂ ਦੇਵ ਸਰੰਗਦੇਵ, ਜਸਜੀਤ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ, ਸਰਪੰਚ ਜਗਤਾਰ ਸਿੰਘ ਦੇ ਉਪਰਾਲੇ ਨਾਲ ਹੋਈਆਂ ਪ੍ਰਭਾਵਸ਼ਾਲੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੇਂਡੂ ਤੇ ਸ਼ਹਿਰੀ ਵਿਕਾਸ `ਚ ਪਾਏ ਗਏ ਡੂੰਘੇ ਪਾੜੇ ਨੂੰ ਕਾਫੀ ਹੱਦ ਤੱਕ ਖ਼ਤਮ ਕਰਕੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਚ ਪੇਂਡੂ ਲੋਕਾਂ ਦੀ ਸ਼ਹਿਰਾਂ ਵੱਲ ਹੁੰਦੀ ਬੇਲੋੜੀ ਹਿਜ਼ਰਤ ਨੂੰ ਠੱਲ੍ਹ ਪਾਈ ਹੈ ਅਤੇ ਹੁਣ ਚਾਲੂ ਵਿੱਤੀ ਸਾਲ ਚ ਮਾਨ ਸਰਕਾਰ ਨੇ ਸਮਾਰਟ ਪਿੰਡ ਬਣਾਉਣ ਲਈ ਨਿਵੇਕਲੀ ਪਹਿਲ ਕਦਮੀ ਕਰਨ ਦਾ ਫੈਸਲਾ ਲਿਆ ਹੈ, ਜਿਸ ਤਹਿਤ ਸੂਬੇ ਭਰ ਦੇ 13 ਹਜ਼ਾਰ ਦੇ ਕਰੀਬ ਪਿੰਡਾਂ ਦੇ ਸੁੰਦਰੀਕਰਨ ਤੇ ਪੇਂਡੂ ਲੋਕਾਂ ਦਾ " ਬਦਲਦੇ ਪਿੰਡ, ਬਦਲਦਾ ਪੰਜਾਬ" ਮੁਹਿੰਮ ਦੌਰਾਨ ਜੀਵਨ ਪੱਧਰ ਉੱਚਾ ਚੁੱਕਣ ਲਈ 3500 ਕਰੋੜ ਦੀ ਲਾਗਤ ਨਾਲ ਛੱਪੜਾਂ, ਆਲੇ ਦੁਆਲੇ ਕੂੜਾ ਕਰਕਟ ਦੀ ਸਫ਼ਾਈ, ਸੀਵਰੇਜ ਸਿਸਟਮ, ਨਹਿਰਾਂ ਦਾ ਨਵੀਨੀਕਰਨ, ਸਟਰੀਟ ਲਾਈਟਾਂ, ਖੇਡ ਦੇ ਮੈਦਾਨ, ਵੱਖਰੇ ਖਰਚੇ ਨਾਲ 45 ਹਜ਼ਾਰ ਕਿਲੋਮੀਟਰ ਵੱਡੀਆਂ ਤੇ ਛੋਟੀਆਂ ਸੜਕਾਂ ਨੂੰ ਅਪਗਰੇਡ ਕਰਨ ਆਦਿ ਚਹੁੰ ਮੁੱਖੀ ਵਿਕਾਸ ਕਾਰਜਾਂ ਤੋਂ ਇਲਾਵਾ ਕਰੋੜਾਂ ਦੀ ਵੱਖਰੀ ਲਾਗਤ ਨਾਲ ਮੁਫ਼ਤ ਮਿਆਰੀ ਸਿਹਤ, ਸਿੱਖਿਆ ਤੇ ਰੁਜ਼ਗਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਪੇਂਡੂ ਲੋਕ ਅਤਿ ਦੀ ਮਹਿੰਗਾਈ ਚ ਸ਼ਹਿਰਾਂ ਵੱਲ ਹਿਜ਼ਰਤ ਕਰਨ ਦੀ ਬਜਾਏ ਪਿੰਡਾਂ ਚ ਸ਼ਹਿਰਾਂ ਵਰਗੀਆਂ ਸਹੂਲਤਾਂ ਦਾ ਅਨੰਦ ਮਾਣ ਸਕਣ। ਇਸੇ ਦੌਰਾਨ ਮਹਿਲਾ ਆਗੂ ਤੇ ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਪ੍ਰਚਾਰ ਮੁਹਿੰਮ ਨੂੰ ਚੜ੍ਹਤ ਵੱਲ ਲਿਜਾਂਦਿਆਂ ਪਿੰਡ ਨਾਨੋਕੇ, ਸੁਧਾਰ, ਕੁਰਾਲੀਆਂ, ਅਬੁਸੈਦ, ਲੋਂਗੋਮਹਾਲ, ਦਿਆਲਪੁਰਾ ਤੇ ਗੱਗੋਮਾਹਲ ਪਿੰਡਾਂ ਚ ਜਨਤਕ ਪੇਂਡੂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਮਾਨ ਸਰਕਾਰ ਨੇ ਆਪਣੇ ਮੁਢਲੇ ਚਾਰ ਸਾਲ ਦੇ ਕਾਰਜਕਾਲ ਚ ਆਪਣੀਆਂ ਪੰਜਾਬ ਵਾਸੀਆਂ ਨੂੰ ਸਾਲ 2022 ਦੀਆਂ ਪੰਜਾਬ ਚੋਣਾਂ ਦੌਰਾਨ ਦਿੱਤੀਆਂ ਚੋਣ ਗਰੰਟੀਆਂ ਦਾ ਸਨਮਾਨ ਕਰਦੇ ਹੋਏ ਪੰਜ ਸਾਲ ਦੀ ਬਜਾਏ ਚਾਰ ਸਾਲ ਚ 100 ਫ਼ੀਸਦ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਆਮ ਸ਼੍ਰੇਣੀ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਦਲਿਤ ਸ਼੍ਰੇਣੀ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਦੀ ਗਰੰਟੀ ਨੂੰ ਆਉਂਦੇ ਦਿਨਾਂ `ਚ ਪੂਰਾ ਕੀਤਾ ਜਾ ਰਿਹਾ ਹੈ। ਮੀਟਿੰਗਾਂ ਚ ਬਲਾਕ ਇੰਚਾਰਜ ਮਲਕੀਅਤ ਸਿੰਘ, ਪ੍ਰਿਥੀਪਾਲ ਸਿੰਘ, ਹਲਕਾ ਮਹਿਲਾ ਇੰਚਾਰਜ ਗੁਰਦੀਪ ਕੌਰ ਆਦਿ ਤੋਂ ਇਲਾਵਾ ਸਬੰਧਿਤ ਪਿੰਡਾਂ ਦੇ ਸਰਪੰਚ, ਪੰਚ, ਮੋਹਤਬਰ, ਵਲੰਟੀਅਰ ਵੱਡੀ ਗਿਣਤੀ ਚ ਮੌਜੂਦ ਸਨ।

 

Have something to say? Post your comment

 

More in Majha

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਤੇ ਜਨ ਸੰਵਾਦ

ਅੱਜ ਤੋਂ ਘਰੇਲੂ, ਦੁਕਾਨਦਾਰਾਂ, ਉਦਯੋਗਾਂ ‘ਚ ਬਿਜਲੀ ਦਰਾਂ ਸਸਤੀਆਂ ਕਰਕੇ ਮਾਨ ਸਰਕਾਰ ਨੇ ਇਕ ਹੋਰ ਮਾਸਟਰ ਸਟਰੋਕ ਮਾਰਿਆ-ਧਾਲੀਵਾਲ

ਮਾਨ ਸਰਕਾਰ ਨਵੀਆਂ ਲੀਹਾਂ ‘ਤੇ ਪਹੁੰਚਾ ਰਹੀ ਪੇਂਡੂ ਵਿਕਾਸ : ਗੁਰਪ੍ਰਤਾਪ ਸੰਧੂ

ਵਿਧਾਇਕ ਡਾ. ਗੁਪਤਾ ਨੇ ਟਿਊਬਵੈੱਲ ਦਾ ਉਦਘਾਟਨ ਕੀਤਾ: ਗਰਮੀਆਂ ਵਿੱਚ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ

ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ `ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਨਿੱਘੀ ਸਰਧਾਂਜਲੀ ਦਿੱਤੀ

ਅੰਮ੍ਰਿਤਸਰ ਦੇ ਹੋਟਲ ਵਿੱਚ ਮਹਿਲਾ ਦੀ ਲਾਸ਼ ਮਿਲਣ ਨਾਲ ਹੜਕੰਪ ਮੌਤ ਦੇ ਕਾਰਣਾਂ ‘ਤੇ ਸਸਪੈਂਸ, ਪੁਲਿਸ ਵੱਲੋਂ ਜਾਂਚ ਜਾਰੀ

ਇਸੇ ਮਹੀਨੇ ਅਜਨਾਲਾ ‘ਚ ਪਨਾਹੀ ਕਦੀਮ 10,181 ਕਨਾਲ ਜਮੀਨ ਦੇ ਕਿਸਾਨ ਮਾਲਕਾਂ ਨੂੰ ਮਾਨ ਸਰਕਾਰ ਦੇਵੇਗੀ ਮਾਲਕੀ ਹੱਕ –ਧਾਲੀਵਾਲ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਦੇ ਪਿੰਡ ਕੋਹਾਟਵਿੰਡ ਹਿੰਦੂਆਂ ਵਿਖੇ ਗਲੀਆਂ ਅਤੇ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ

ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਅਜਨਾਲਾ ਵਿਖੇ ਵਪਾਰੀਆਂ ਨਾਲ ਮੁਲਾਕਾਤ