ਸੁਨਾਮ : ਸ਼ਹਿਰ ਦੀ ਇੰਦਰਾ ਬਸਤੀ ਵਿਖੇ ਸੰਘ ਪ੍ਰਮੁੱਖ ਸ੍ਰੀ ਅਰੁਣ ਚੰਦਰ ਜੀ ਮਹਾਰਾਜ ਦੇ ਉਦੇਸ਼ ਜਿਆਦਾ ਤੋਂ ਜਿਆਦਾ ਵਿਅਕਤੀ ਧਰਮ ਨਾਲ ਜੁੜਨ ਦੇ ਸੰਦੇਸ਼ ਦੀ ਪਾਲਣਾ ਕਰਦੇ ਹੋਏ ਅੱਜ ਇੰਦਰਾ ਬਸਤੀ ਜੈਨ ਸਮਾਜ ਵੱਲੋਂ ਜੈਨ ਸਥਾਨਕ ਦਾ ਨੀਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਉਥੇ ਪਹੁੰਚੇ ਸ਼੍ਰੀ ਅਮਨ ਮੁਨੀ ਜੀ ਮਹਾਰਾਜ ਨੇ ਇਕੱਠੀ ਹੋਈ ਸੰਗਤ ਨੂੰ ਪ੍ਰਵਚਨ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਕਿਸੇ ਵੀ ਧਰਮ ਸਥਾਨ ਦੀ ਨੀਹ ਰੱਖੀ ਜਾਂਦੀ ਹੈ ਤਾਂ ਧਰਮ ਦਾ ਜੈ ਗੋਸ਼ ਹੁੰਦਾ ਹੈ। ਉਹਨਾਂ ਕਿਹਾ ਕਿ ਭਾਵੇਂ ਕਿੰਨਾ ਵੀ ਪਾਪ ਪਨਪ ਰਿਹਾ ਹੋਵੇ ਪਰ ਧਰਮ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਹੈ। ਉਹਨਾਂ ਕ੍ਰਿਸ਼ਨ ਜੀ ਮਹਾਰਾਜ ਦੀ ਬਾਣੀ ਸੁਣਾਉਂਦਿਆਂ ਕਿਹਾ ਕਿ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਤਾਂ ਕੋਈ ਮਹਾਂਪੁਰਸ਼ ਜਨਮ ਲੈਂਦਾ ਹੈ। ਜੋ ਆਪਣੇ ਪੁਰਸ਼ਾਰਥ ਨਾਲ ਧਰਮ ਦੀ ਰੱਖਿਆ ਕਰਦਾ ਹੋਇਆ ਮੁੜ ਤੋਂ ਧਰਮ ਦੀ ਸਥਾਪਨਾ ਕਰਦਾ ਹੈ ਇਸੇ ਤਰ੍ਹਾਂ ਅਜੋਕੇ ਸਮੇਂ ਵਿੱਚ ਸੰਘ ਪ੍ਰਮੁੱਖ ਸ੍ਰੀ ਅਰੁਣ ਚੰਦਰ ਜੀ ਮਹਾਰਾਜ ਸਮਾਜ ਦੇ ਹਰ ਵਰਗ ਖਾਸ ਕਰਕੇ ਯੁਵਾ ਪੀੜੀ ਨੂੰ ਧਰਮ ਨਾਲ ਜੋੜਨ ਦਾ ਯਤਨ ਕਰਦੇ ਹਨ ਅਤੇ ਉਹਨਾਂ ਦਾ ਇਹ ਯਤਨ ਸਫਲ ਵੀ ਹੋ ਰਿਹਾ ਹੈ। ਜਿਨ੍ਹਾਂ ਦੀ ਪ੍ਰੇਰਨਾ ਨਾਲ ਅੱਜ ਇੱਥੇ ਸਮਾਜ ਵੱਲੋਂ ਨਵੇਂ ਜੈਨ ਸਥਾਨਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਦੀਪਾ, ਰਜਿੰਦਰ ਸਿੰਘ ਰਾਜਾ ਬੀਰਕਲਾਂ, ਜਸਵਿੰਦਰ ਸਿੰਘ ਧੀਮਾਨ ਸਮੇਤ ਹੋਰ ਪਤਵੰਤੇ ਪਹੁੰਚੇ ਸਨ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਮਾਜ ਵੱਲੋਂ ਸਨਮਾਨ ਕੀਤਾ ਗਿਆ। ਇਥੇ ਜਿਕਰਯੋਗ ਹੈ ਕਿ ਇਸ ਨਵੇਂ ਬਣਨ ਜਾ ਰਹੇ ਜੈਨ ਸਥਾਨਕ ਲਈ ਇਕ ਦਾਨੀ ਸੱਜਣ ਵੱਲੋਂ ਗੁਪਤ ਦਾਨ ਦੇ ਰੂਪ ਵਿੱਚ ਪਲਾਟ ਦੇ ਨਾਲ 5 ਲੱਖ ਰੁਪਏ ਵੀ ਸਮਾਜ ਨੂੰ ਭੇਂਟ ਕੀਤੇ ਗਏ। ਇਸ ਮੌਕੇ ਸਭਾ ਦੇ ਪ੍ਰਧਾਨ ਦੀਪਕ ਜੈਨ ,ਅਮਨਦੀਪ ਬੰਟੂ, ਰਤਨ ਕੁਮਾਰ ਰਿੰਕੂ ,ਸੰਜੀਵ ਜੈਨ ,ਸਤੀਸ਼ ਕੁਮਾਰ ਸੋਨੂ, ਉੱਜਵਲ ਜੈਨ ,ਰਾਜੀਵ ਟੀਨਾ, ਮਹਿੰਦਰ ਜੈਨ ,ਅਸ਼ਵਨੀ ਜੈਨ ਅਤੇ ਅਵਿਨਾਸ਼ ਜੈਨ ਆਦਿ ਵਿਅਕਤੀ ਹਾਜਰ ਸਨ।