ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ
ਸੁਨਾਮ : ਪੰਜਾਬੀ ਯੂਨੀਵਰਸਿਟੀ ਪਟਿਆਲਾ ਐਨਐਸਐਸ ਅਤੇ ਜ਼ਿਲ੍ਹਾ ਚੋਣ ਅਫਸਰ ਸੰਗਰੂਰ ਦੇ ਆਦੇਸ਼ਾਂ ਅਨੁਸਾਰ ਪ੍ਰਿੰਸੀਪਲ ਡੀਡੀਓ ਰੋਮੀ ਗਰਗ ਦੀ ਰਹਿਨੁਮਾਈ ਹੇਠ ਐਨਐਸਐਸ ਵਿਭਾਗ ਅਤੇ ਈਐਲਸੀ ਸੈੱਲ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਨੈਸ਼ਨਲ ਵੋਟਰ ਡੇਅ ਮਨਾਇਆ ਗਿਆ। ਇਸ ਮੌਕੇ ਤਰਕ ਵਿਤਰਕ, ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦਾ ਆਰੰਭ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਸਿੰਗਲਾ ਵੱਲੋਂ ਕੀਤਾ ਗਿਆ। ਜਿਸ ਦੌਰਾਨ ਉਨਾਂ ਨੇ ਵਲੰਟੀਅਰਜ ਨੂੰ ਆਪਣੀ ਵੋਟ ਦੇ ਅਧਿਕਾਰ ਬਾਰੇ ਜਾਣੂੰ ਕਰਵਾਇਆ। ਐਨਐਸਐਸ ਪ੍ਰੋਗਰਾਮ ਅਫਸਰ ਡਾਕਟਰ ਮੁਨੀਤਾ ਜੋਸ਼ੀ ਅਤੇ ਈ ਐਲਸੀ ਸੈਲ ਇੰਚਾਰਜ ਡਾਕਟਰ ਧਰਮਿੰਦਰ ਸਿੰਘ ਨੇ ਵੀ ਮੇਰੀ ਵੋਟ ਮੇਰਾ ਅਧਿਕਾਰ ਵਿਸ਼ੇ ਤੇ ਵਲੰਟੀਅਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਮਨਦੀਪ ਕੌਰ ਪਹਿਲਾ, ਸੁਨੈਨਾ ਦੂਸਰਾ, ਪੂਨਮ ਰਾਣੀ ਤੀਸਰਾ, ਲਵਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲੇ ਵਿੱਚ ਮੁਸਕਾਨ ਅਤੇ ਪੰਥਪ੍ਰੀਤ ਸਿੰਘ ਪਹਿਲਾ, ਲਵਪ੍ਰੀਤ ਕੌਰ ਦੂਸਰਾ , ਰਮਨਦੀਪ ਕੌਰ ਤੀਸਰੇ ਸਥਾਨ ਤੇ ਰਹੀ। ਤਰਕ ਵਿਤਰਕ ਮੁਕਾਬਲੇ ਵਿੱਚ ਰਮਨਪ੍ਰੀਤ ਕੌਰ ਪਹਿਲਾ, ਰਾਧਿਕਾ ਦੂਸਰਾ, ਖੁਸ਼ਪ੍ਰੀਤ ਕੌਰ ਤੀਸਰਾ, ਜਸਪ੍ਰੀਤ ਕੌਰ ਚੌਥੇ ਸਥਾਨ ਤੇ ਰਹੇ। ਪ੍ਰੋਗਰਾਮ ਦੇ ਅਖੀਰ ਵਿੱਚ ਸਮੂਹ ਕਾਲਜ ਸਟਾਫ ਅਤੇ ਵਲੰਟੀਅਰਜ਼ ਵੱਲੋਂ ਵੋਟ ਤੇ ਸੌ ਚੁੱਕੀ ਗਈ। ਇਸ ਮੌਕੇ ਜੱਜਾਂ ਦੀ ਭੂਮਿਕਾ ਡਾਕਟਰ ਪਰਮਿੰਦਰ ਕੌਰ ਧਾਲੀਵਾਲ , ਡਾਕਟਰ ਕੁਲਦੀਪ ਸਿੰਘ ਬਾਹੀਆ ਅਤੇ ਡਾਕਟਰ ਮੀਨਾਕਸ਼ੀ ਪੁਰੀ ਵੱਲੋਂ ਨਿਭਾਈ ਗਈ।