ਸੁਨਾਮ : ਸਮਾਜ ਸੇਵਾ ਅਤੇ ਧਾਰਮਿਕ ਫਲਸਫੇ ਨੂੰ ਘਰ ਘਰ ਪਹੁੰਚਾਉਣ ਲਈ ਕਾਰਜਸ਼ੀਲ ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਨੈਨਾ ਚਾਵਲਾ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਧਾਰਮਿਕ ਰਹੁ ਰੀਤਾਂ ਨਾਲ ਮਨਾਇਆ ਗਿਆ। ਭਜਨਾਂ ਦਾ ਗੁਣਗਾਨ ਕਰਨ ਉਪਰੰਤ ਆਰਤੀ ਕੀਤੀ ਗਈ। ਬਸੰਤ ਪੰਚਮੀ ਦੇ ਤਿਉਹਾਰ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਬਸੰਤ ਪੰਚਮੀ ਦਾ ਤਿਉਹਾਰ ਪੀਲੇ ਪਤੰਗਾਂ, ਪੀਲੇ ਫੁੱਲਾਂ ਅਤੇ ਪੀਲੇ ਲੱਡੂਆਂ ਨਾਲ ਮਨਾਇਆ ਗਿਆ.ਇਹ ਤਿਉਹਾਰ ਧਾਰਮਿਕ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸ਼ਿਵ ਸ਼ਕਤੀ ਵੂਮੈਨ ਕਲੱਬ ਦੇ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਸਮੁੱਚੀ ਲੋਕਾਈ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਿਆ ਮਧਾਨ, ਮਾਹੀ ਮਧਾਨ, ਲਲਿਤਾ, ਨੈਨਾ, ਸੋਨੀਆ, ਗੀਤਾ ਰਾਣੀ, ਧੀਰਜਾ, ਸੰਦੀਪ, ਮਹਿਕ, ਤਮੰਨਾ, ਸੁਮਨ ਬਾਲਾ, ਸ਼ਸ਼ੀ ਰਾਣੀ, ਰੰਜਨਾ ਸੈਣੀ, ਰਾਜ ਰਾਣੀ, ਮੀਨਾ, ਸ਼ਕੁੰਤਲਾ ਸਮੇਤ ਹੋਰ ਮੈਂਬਰ ਹਾਜ਼ਰ ਸਨ।