ਸੁਨਾਮ : ਸਾਈਕਲਿੰਗ ਕਲੱਬ ਸੁਨਾਮ ਦੀ ਮੀਟਿੰਗ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਉਚੇਚੇ ਤੌਰ ਤੇ ਕਲੱਬ ਦੇ ਚੇਅਰਮੈਨ ਡਾਕਟਰ ਵਿਕਰਮ ਜਿੰਦਲ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਕਲੱਬ ਦੇ ਚੇਅਰਮੈਨ ਡਾਕਟਰ ਵਿਕਰਮ ਜਿੰਦਲ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਆਖਿਆ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸਾਈਕਲਿੰਗ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਕਰਨ ਨਾਲ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਵਧੇਰੇ ਸਹਾਇਕ ਹੁੰਦੀ ਹੈ। ਸਾਈਕਲਿੰਗ ਪਿੰਡਾਂ ਤੋਂ ਸ਼ਹਿਰਾਂ ਦੀ ਦੂਰੀ ਘੱਟ ਕਰਨ ਲਈ ਵਧੇਰੇ ਕਾਰਗਰ ਸਾਬਤ ਹੋ ਰਹੀ ਹੈ। ਮੌਜੂਦਾ ਸਮੇਂ ਦੇਖਣ ਵਿੱਚ ਆਇਆ ਹੈ ਕਿ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਅਵਸਥਾ ਦੇ ਨੇੜੇ ਢੁੱਕੇ ਵਿਅਕਤੀ ਮੁੱਖ ਸੜਕਾਂ ਤੇ ਸਾਈਕਲ ਚਲਾਉਂਦੇ ਆਮ ਦੇਖੇ ਜਾ ਸਕਦੇ ਹਨ। ਕਲੱਬ ਮੈਂਬਰਾਂ ਨੇ ਸਾਈਕਲ ਚਲਾਓ, ਸਿਹਤ ਬਣਾਓ ਅਤੇ ਰੁੱਖ ਲਗਾਓ ਵਾਤਾਵਰਨ ਬਚਾਓ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਮਨਮੋਹਨ ਸਿੰਘ,ਕੈਸ਼ੀਅਰ ਕੁਲਦੀਪ ਸਿੰਘ,ਸਕੱਤਰ ਗੁਰਜੀਤ ਸਿੰਘ,ਡਾਕਟਰ ਪੁਸ਼ਵਿੰਦਰ ਸਿੰਘ, ਮਾਸਟਰ ਅਵਤਾਰ ਸਿੰਘ ਰੋਮਾਣਾ, ਸੁਰਿੰਦਰਪਾਲ ਸਿੰਘ ਪੈਪਸੀ, ਯਸ਼ਪਾਲ ਗੋਗੀਆ ਹੋਰ ਮੈਂਬਰ ਹਾਜ਼ਰ ਸਨ।