ਸੁਨਾਮ : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਲਹਿਰ ਦੀ ਉਸ ਵੇਲੇ ਫੂਕ ਨਿਕਲਦੀ ਨਜ਼ਰ ਆਈ ਜਦੋਂ ਲਹਿਰਾ ਸਦਰ ਥਾਣਾ ਦੇ ਅਧੀਨ ਆਉਂਦੇ ਪਿੰਡ ਫਲੇੜਾ ਵਿਖੇ ਨਸ਼ੇ ਦੀ ਓਵਰ ਡੋਜ ਕਾਰਨ ਨੌਜਵਾਨ ਮਨਜਿੰਦਰ ਸਿੰਘ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਉਮਰ ਤਕਰੀਬਨ 25 ਸਾਲ ਦੇ ਆਸ ਪਾਸ ਹੈ। ਪਰਿਵਾਰ ਵੱਲੋਂ ਕਈ ਵਾਰ ਇਸ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਕੀਤਾ ਗਿਆ ਸੀ ਪਰ ਵਾਪਸ ਆਉਣ ਤੇ ਮਾੜੀ ਸੰਗਤ ਕਰਕੇ ਦੁਬਾਰਾ ਫਿਰ ਇਸੇ ਰਸਤੇ ਚਲਦਾ ਰਿਹਾ ਆਖਰ ਅੱਜ ਇਸ ਨਸ਼ੇ ਰੂਪੀ ਜ਼ਹਿਰ ਨੇ ਇਕ ਹੋਰ ਨੌਜਵਾਨ ਨੂੰ ਆਪਣੀ ਚਪੇਟ ਵਿੱਚ ਲੈਂ ਲਿਆ। ਥਾਣਾ ਮੁੱਖੀ ਨਾਲ ਗੱਲਬਾਤ ਕਰਨ ਤੇ ਉਹ ਗੋਲ ਮਟੋਲ ਗੱਲ ਕਰਦੇ ਨਜ਼ਰ ਆਏ ਆਖਿਰ ਇਹਨਾਂ ਹੋ ਰਹੀਆਂ ਬੇਵਕਤੀਆ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ ? ਗੌਰਤਲਬ ਹੈ ਪਿਛਲੇ ਦਿਨੀਂ ਇਸੇ ਪਿੰਡ ਦੇ ਦੋ ਨਸ਼ੇ ਦੇ ਆਦੀ ਨੌਜਵਾਨਾ ਵੱਲੋਂ ਇਕ ਧਰਮਗੜ੍ਹ ਥਾਣੇ ਦੇ ਪੁਲਿਸ ਮੁਲਾਜ਼ਮ ਤੋਂ ਰਾਤ ਨੂੰ ਰਸਤੇ ਵਿੱਚ ਘੇਰ ਕੇ ਮੋਬਾਇਲ ਅਤੇ ਪੈਸੇ ਖੋ ਲਏ ਗਏ ਪੁਲਿਸ ਵੱਲੋਂ ਵਿਅਕਤੀਆ ਨੂੰ ਕ਼ਾਬੂ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਪਰ ਪੁਲਿਸ ਦੀ ਬੇਜ਼ਤੀ ਦੇ ਡਰ ਤੋਂ ਉਕਤ ਘਟਨਾ ਦੀ ਮੀਡੀਆ ਤੋਂ ਪੂਰੀ ਜਾਣਕਾਰੀ ਗੁਪਤ ਰੱਖੀ ਗਈ।