ਸੁਨਾਮ : ਪੀ ਐਮ ਸ਼੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਦੀਆਂ 60 ਵਿਦਿਆਰਥਣਾਂ ਅਤੇ ਛੇ ਅਧਿਆਪਕਾਂ ਨੇ ਚਾਰ ਰੋਜ਼ਾ ਐਡਵੈਂਚਰ ਅਤੇ ਹਾਈਕਿੰਗ ਟ੍ਰੈਕਿੰਗ ਟ੍ਰੇਨਿੰਗ ਕੈਂਪ ਜਿਲਾ ਸਿੱਖਿਆ ਅਫਸਰ (ਸ ਸ) ਸੰਗਰੂਰ ਤਰਵਿੰਦਰ ਕੌਰ ਦੇ ਹੁਕਮਾਂ ਅਨੁਸਾਰ ਸਕੂਲ ਪ੍ਰਿੰਸੀਪਲ ਸੁਮਿਤਾ ਰਾਣੀ ਅਤੇ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਊਟਸ ਅਤੇ ਗਾਈਡਜ਼ ਚੰਡੀਗੜ ਦੀ ਅਗਵਾਈ ਵਿੱਚ ਕੈਂਪ ਇੰਚਾਰਜ ਲੈਕਚਰਾਰ ਯਾਦਵਿੰਦਰ ਸਿੰਘ ਸਿੱਧੂ ਦੇ ਉੱਦਮ ਸਦਕਾ ਭਾਰਤ ਸਕਾਊਟਸ ਅਤੇ ਗਾਈਡਜ਼ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਦੀਆਂ ਪਹਾੜੀਆਂ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਸਰੀਰਕ ਤੰਦਰੁਸਤੀ, ਆਤਮ-ਨਿਰਭਰਤਾ, ਅਨੁਸ਼ਾਸਨ, ਲੀਡਰਸ਼ਿੱਪ ਅਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਕਰਨਾ ਸੀ।
ਕੈਂਪ ਦੌਰਾਨ ਵਿਦਿਆਰਥਣਾਂ ਨੇ ਸਕਾਊਟਿੰਗ ਗਤੀਵਿਧੀਆਂ ਅਤੇ ਇਸ ਅੰਤਰ ਰਾਸ਼ਟਰੀ ਅੰਦੋਲਨ ਦੇ ਇਤਿਹਾਸ ਵਾਰੇ ਜਾਣਕਾਰੀ ਪ੍ਰਾਪਤ ਕੀਤੀ। ਸ਼ਿਮਲਾ ਵਿਜ਼ਟ ਦੌਰਾਨ ਜਾਕੂ ਮੰਦਿਰ, ਮਾਲ ਰੋਡ, ਲੱਕੜ ਬਜ਼ਾਰ ਅਤੇ ਰਿੱਜ਼ 'ਤੇ ਲੱਗੇ ਕਾਰਨੀਵਾਲ ਦਾ ਆਨੰਦ ਮਾਣਿਆ। ਸ਼ਾਮ ਵੇਲੇ ਕੈਂਪ ਫਾਇਰ ਵਿੱਚ ਪੈਟਰੋਲ ਵਾਈਜ਼ ਸੱਭਿਆਚਾਰਕ ਆਈਟਮਾਂ ਦੀ ਪੇਸ਼ਕਾਰੀ ਹੁੰਦੀ ਰਹੀ। ਕੈਂਪ ਦੌਰਾਨ ਮੁੱਖ ਆਕਰਸ਼ਨ ਤਾਰਾ ਦੇਵੀ ਮੰਦਰ ਦੀ ਗੂੜੇ ਜੰਗਲ ਵਿੱਚੋਂ ਦੀ ਔਖੀ ਟ੍ਰੈਕਿੰਗ ਰਹੀ। ਲਗਭਗ 16 ਕਿਲੋਮੀਟਰ ਦੀ ਟ੍ਰੈਕਿੰਗ ਦੌਰਾਨ ਕੈਂਪਰਾਂ ਨੇ ਕਦਮ ਨਾਲ ਕਦਮ ਮਿਲਾ ਚਲਦਿਆਂ ਆਪਣੇ ਸਟੈਮਿਨੇ ਦੀ ਪਰਖ ਕਰਨ ਦਾ ਮੌਕਾ ਮਿਲਿਆ। ਵਿਦਿਆਰਥਣਾਂ ਨੂੰ ਸਹਿਣਸ਼ੀਲਤਾ, ਹੌਸਲੇ ਅਤੇ ਟੀਮ ਵਰਕ ਦੀ ਪਰਖ ਕਰਨ ਦਾ ਮੌਕਾ ਮਿਲਿਆ।
ਇਸ ਕੈਂਪ ਵਿੱਚ ਦਰਸ਼ਨ ਸਿੰਘ ਬਰੇਟਾ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਮਾਨਸਾ, ਜਿਤੇਂਦਰ ਕੁਮਾਰ ਐਡਵੈਨਚਰ ਨੋਡਲ , ਏ ਐਸ ਓ ਸੀ ਮਨਜੀਤ ਕੌਰ, ਡਾ ਗੁਰਪਾਲ ਸਿੰਘ ਭਾਰਤੀ ਏਅਰਟੈਲ ਫਾਊਂਡੇਸ਼ਨ ਆਦਿ ਅਧਿਕਾਰੀਆਂ ਨੇ ਸਹਿਯੋਗ ਕੀਤਾ। ਵਿਦਿਆਰਥਣਾਂ ਨਾਲ ਸੰਵਾਦ ਦੌਰਾਨ ਅਨੁਸ਼ਾਸਨ, ਨੇਤ੍ਰਿਤਵ, ਦੇਸ਼ਭਗਤੀ ਅਤੇ ਸਮਾਜ ਸੇਵਾ ਦੀ ਭਾਵਨਾ ਅਪਣਾਉਣ ਵਾਲੀਆਂ ਪ੍ਰੇਰਣਾਦਾਇਕ ਗਤੀਵਿਧੀਆਂ ਕਰਵਾਈਆਂ। ਕੈਂਪ ਦੌਰਾਨ ਲੈਕਚਰਾਰ ਤਾਰਾ ਸਿੰਘ, ਬਲਰਾਮ ਸ਼ਰਮਾ, ਸੰਜੇ ਕੁਮਾਰ ਅਤੇ ਮੈਡਮ ਰੇਣੂ ਬਾਲਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪਰਾਂ ਲਈ ਵਿਲੱਖਣ ਕਿਸਮ ਦਾ ਤਜ਼ਰਬਾ ਅਭੁੱਲ ਯਾਦ ਬਣ ਗਿਆ। ਕੈਂਪ ਦੀ ਸਫਲਤਾ ਲਈ ਸਕੂਲ ਪ੍ਰਬੰਧਕਾਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।