ਅੰਮ੍ਰਿਤਸਰ : ਅੰਮ੍ਰਿਤਸਰ, ਫੋਰਟਿਸ ਹਸਪਤਾਲ ਅੰਮ੍ਰਿਤਸਰ ਦੀ ਮੈਡੀਕਲ ਟੀਮ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ 65 ਸਾਲਾ ਗੰਭੀਰ ਮਰੀਜ਼ ਦੀ ਜਾਨ ਬਚਾਈ ਹੈ। ਮਰੀਜ਼ ਨੂੰ ਲੇਪਟੋਸਪਾਇਰਾ ਨਾਮਕ ਇੱਕ ਵਿਰਲਾ ਤੇ ਖਤਰਿਆਂ ਭਰਿਆ ਬੈਕਟੀਰੀਅਲ ਇਨਫੈਕਸ਼ਨ ਸੀ, ਜਿਸ ਕਾਰਨ ਉਸਦਾ ਲਿਵਰ ਅਤੇ ਕਿਡਨੀ ਲਗਭਗ ਫੇਲ ਹੋ ਗਏ ਸਨ। ਮਰੀਜ਼ ਨੂੰ ਹਸਪਤਾਲ ਲਿਆਂਦੇ ਵੇਲੇ ਉਹ ਸ਼ੌਕ ਵਿੱਚ ਸੀ, ਪੇਸ਼ਾਬ ਨਹੀਂ ਆ ਰਿਹਾ ਸੀ ਅਤੇ ਵੈਂਟੀਲੇਟਰ ਸਹਾਇਤਾ ਦੀ ਲੋੜ ਸੀ। ਡਾ. ਗੌਰਵ ਸਿੰਗਲਾ (ਨੇਫਰੋਲੋਜੀ) ਦੀ ਅਗਵਾਈ ਵਿੱਚ ਕ੍ਰਿਟਿਕਲ ਕੇਅਰ ਅਤੇ ਨੇਫਰੋਲੋਜੀ ਟੀਮ ਨੇ ਤੁਰੰਤ ਜਾਂਚ ਕਰਕੇ ਰੋਗ ਦੀ ਪੁਸ਼ਟੀ ਕੀਤੀ। ਆਮ ਤੌਰ 'ਤੇ ਅਜਿਹੇ ਕੇਸ ਵਿੱਚ ਡਾਇਲਿਸਿਸ ਤੁਰੰਤ ਸ਼ੁਰੂ ਕੀਤਾ ਜਾਂਦਾ ਹੈ, ਪਰ ਡਾਕਟਰਾਂ ਨੇ ਕਨਜ਼ਰਵੇਟਿਵ ਇਲਾਜ ਦਾ ਫ਼ੈਸਲਾ ਕੀਤਾ। ਮਰੀਜ਼ ਨੂੰ ਆਈਸੀਯੂ ਵਿੱਚ ਸਖਤ ਨਿਗਰਾਨੀ, ਟਾਰਗੇਟਡ ਐਂਟੀਬਾਇਓਟਿਕਸ, ਫਲੂਇਡ ਕੰਟਰੋਲ ਅਤੇ ਆਰਗਨ ਸਪੋਰਟ ਮੁਹੱਈਆ ਕਰਵਾਈ ਗਈ।
ਇਸ ਨਾਲ ਚਮਤਕਾਰੀ ਨਤੀਜੇ ਮਿਲੇ। ਕੁਝ ਦਿਨਾਂ ਵਿੱਚ ਪੇਸ਼ਾਬ ਬਣਨਾ ਸ਼ੁਰੂ ਹੋ ਗਿਆ, ਲਿਵਰ ਫੰਕਸ਼ਨ ਨਾਰਮਲ ਹੋਣਾ ਲੱਗਿਆ ਅਤੇ ਵੈਂਟੀਲੇਟਰ ਹਟਾ ਦਿੱਤਾ ਗਿਆ। ਸਿਰਫ਼ ਇੱਕ ਹਫ਼ਤੇ ਵਿੱਚ ਮਰੀਜ਼ ਆਈਸੀਯੂ ਤੋਂ ਬਾਹਰ ਆ ਗਿਆ। ਫੋਰਟਿਸ ਪ੍ਰਬੰਧਨ ਨੇ ਕਿਹਾ ਕਿ ਇਹ ਟੀਮਵਰਕ, ਸਹੀ ਇਲਾਜ ਅਤੇ ਸਮੇਂ ‘ਤੇ ਕੀਤੇ ਦਖ਼ਲ ਦਾ ਸ਼ਾਨਦਾਰ ਉਦਾਹਰਨ ਹੈ।