Thursday, November 20, 2025

Health

ਸਿਵਲ ਸਰਜਨ ਵਲੋਂ ਜਿ਼ਲ੍ਹਾ ਵਾਸੀਆਂ ਨੂੰ ਅੰਗਦਾਨ ਵਾਸਤੇ ਅਹਿਦ ਲੈਣ ਦੀ ਅਪੀਲ

November 19, 2025 07:35 PM
SehajTimes

ਮੋਹਾਲੀ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜਿ਼ਲ੍ਹਾ ਵਾਸੀਆਂ ਨੂੰ ਅੰਗ ਦਾਨ ਕਰਨ ਦਾ ਅਹਿਦ ਲੈਣ ਦੀ ਅਪੀਲ ਕਰਦਿਆਂ ਆਖਿਆ ਕਿ ਭਾਰਤ ਵਿਚ ਟਰਾਂਸਪਲਾਂਟੇਸ਼ਨ ਵਾਸਤੇ ਅੰਗਾਂ ਅਤੇ ਟਿਸ਼ੂਆਂ ਦੀ ਭਾਰੀ ਘਾਟ ਹੈ, ਜਿਸ ਕਾਰਨ ਹਰ ਕਿਸੇ ਨੂੰ ਅੰਗ ਦਾਨ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੰਗ ਦਾਨ ਦੀ ਮਹੱਤਤਾ ਬਾਬਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ ਤਾਕਿ ਉਹ ਅੰਗ ਦਾਨ ਕਰ ਕੇ ਲੋੜਵੰਦਾਂ ਦੀ ਮਦਦ ਕਰ ਸਕਣ।ਜਿ਼ਕਰਯੋਗ ਹੈ ਕਿ ਜਿ਼ਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਸਿਹਤ ਸਟਾਫ਼, ਨਰਸਿੰਗ ਵਿਦਿਆਰਥੀਆਂ ਅਤੇ ਮਰੀਜ਼ਾਂ ਨੇ ਅੰਗ ਦਾਨ ਕਰਨ ਦਾ ਸੰਕਲਪ ਲਿਆ ਅਤੇ ਸਿਹਤ ਸੰਸਥਾਵਾਂ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਕ ਸਬੰਧੀਆਂ ਨੂੰ ਅੰਗ ਦਾਨ ਦੀ ਮਹੱਤਤਾ ਤੋਂ ਜਾਣੂੰ ਕਰਾਇਆ ਗਿਆ। ਡਾ. ਜੈਨ ਨੇ ਕਿਹਾ ਕਿ ਅੰਗਦਾਨ ਪਰਉਪਕਾਰ ਦਾ ਕਾਰਜ ਹੈ ਜਿਸ ਵਿਚ ਕਿਸੇ ਨੂੰ ਨਵਾਂ ਜੀਵਨ ਦੇਣ ਦੀ ਤਾਕਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੰਗਦਾਨ ਲਈ ਅਹਿਦ ਲੈਣ ਦਾ ਮੰਤਵ ਖ਼ੁਦ ਅੰਗਦਾਨ ਵਾਸਤੇ ਫ਼ੈਸਲਾ ਕਰਨਾ ਹੀ ਨਹੀਂ ਸਗੋਂ ਹੋਰ ਲੋਕਾਂ ਨੂੰ ਮੌਤ ਮਗਰੋਂ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਵੀ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿਚ ਟਰਾਂਸਪਲਾਂਟੇਸ਼ਨ ਵਾਸਤੇ ਜ਼ਰੂਰੀ ਅੰਗਾਂ ਦੀ ਕਾਫ਼ੀ ਕਮੀ ਹੈ, ਇਸ ਤਰ੍ਹਾਂ ਅੰਗਦਾਨ ਨਾਲ ਇਹ ਕਮੀ ਪੂਰੀ ਹੋ ਸਕਦੀ ਹੈ। 18 ਸਾਲ ਤੋਂ ਉਪਰਲਾ ਕੋਈ ਵੀ ਵਿਅਕਤੀ ਅਪਣੀ ਮਰਜ਼ੀ ਨਾਲ ਅੰਗ ਦਾਨ ਕਰ ਸਕਦਾ ਹੈ। ਪੇਸ਼ੇਵਰ ਡਾਕਟਰ ਅੰਗਦਾਨ ਸਮੇਂ ਅੰਗਾਂ ਦੀ ਉਪਯੋਗਤਾ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਉਸੇ ਆਧਾਰ ਤੇ ਅੰਗਾਂ ਦੀ ਟਰਾਂਸਪਲਾਂਟੇਸ਼ਨ ਬਾਰੇ ਫ਼ੈਸਲਾ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੰਗਦਾਨ ਬਾਰੇ ਗ਼ਲਤ ਧਾਰਨਾਵਾਂ ਤੇ ਭਰੋਸਾ ਕਰਨ ਦੀ ਬਜਾਏ ਅਸਲ ਤੱਥਾਂ ਨਾਲ ਵਾਕਫ਼ੀਅਤ ਬਹੁਤ ਜ਼ਰੂਰੀ ਹੈ ਕਿਉਂਕਿ ਗ਼ਲਤ ਧਾਰਨਾਵਾਂ ਲੋਕਾਂ ਨੂੰ ਅੰਗ ਦਾਨ ਕਰਨ ਤੋਂ ਰੋਕਦੀਆਂ ਹਨ।ਉਨ੍ਹਾਂ ਕਿਹਾ ਕਿ ਅੰਗਦਾਨ ਉਹ ਕਵਾਇਦ ਹੈ ਜਿਸ ਰਾਹੀਂ ਇਕ ਵਿਅਕਤੀ ਦੇ ਸਿਹਤਮੰਦ ਅੰਗਾਂ ਅਤੇ ਟਿਸ਼ੂਆਂ ਨੂੰ ਕੱਢ ਕੇ ਦੂਜੇ ਵਿਅਕਤੀ ਵਿਚ ਲਗਾਇਆ ਜਾਂਦਾ ਹੈ।ਇਹ ਮੌਤ ਤੋਂ ਬਾਅਦ ਜਾਂ ਕੁੱਝ ਮਾਮਲਿਆਂ ਵਿਚ, ਜਿਊਂਦੇ ਜੀਅ ਵੀ ਹੋ ਸਕਦਾ ਹੈ।ਦਿਲ, ਜਿਗਰ, ਗੁਰਦਾ, ਫੇਫੜੇ, ਕੌਰਨੀਆ ਅਤੇ ਹੋਰ ਕਈ ਅੰਗ ਦਾਨ ਕੀਤੇ ਜਾ ਸਕਦੇ ਹਨ।ਸਰੀਰ ਦੇ ਅੰਗਾਂ ਤੋਂ ਇਲਾਵਾ ਪੂਰਾ ਸਰੀਰ ਵੀ ਮੌਤ ਮਗਰੋਂ ਦਾਨ ਕੀਤਾ ਜਾ ਸਕਦਾ ਹੈ। ਇਕ ਵਿਅਕਤੀ ਦਾਨ ਜ਼ਰੀਏ ਅੱਠ ਜਾਨਾਂ ਬਚਾ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਭਾਰਤ ਵਿਚ ਭਾਰੀ ਗਿਣਤੀ ਵਿਚ ਲੋਕ ਟਰਾਂਸਪਲਾਂਟੇਸ਼ਨ ਦੀ ਉਡੀਕ ਵਿਚ ਹਨ ਤੇ ਕਈਆਂ ਦੀ ਇਸੇ ਉਡੀਕ ਵਿਚ ਜਾਨ ਚਲੇ ਜਾਂਦੀ ਹੈ।ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਕਰਨ ਦਾ ਅਹਿਦ ਲੈਣ ਅਤੇ ਆਪਣੇ ਪਰਵਾਰਕ ਜੀਆਂ, ਗੁਆਂਢੀਆਂ, ਸਾਕ—ਸਬੰਧੀਆਂ, ਦੋਸਤਾਂ ਨੂੰ ਵੀ ਅੰਗਦਾਨ ਦੀ ਮਹੱਤਤਾ ਤੋਂ ਜਾਣੂੰ ਕਰਾਉਣ।ਅੰਗਦਾਨ ਵਾਸਤੇ ਭਾਰਤ ਸਰਕਾਰ ਦੀ ਵੈਬਸਾਈਟ www.notto.abdm.gov.in ਤੇ ਜਾ ਕੇ ਸੰਕਲਪ ਫ਼ਾਰਮ ਭਰਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

 

More in Health

ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ 'ਚ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਤੇ ਈ-ਹਸਪਤਾਲ ਦੀ ਸ਼ੁਰੂਆਤ

ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ

ਹਰ ਗਰਭਵਤੀ ਔਰਤ ਦੇ ਚਾਰ ਸਿਹਤ ਮੁਆਇਨੇ ਜ਼ਰੂਰੀ : ਡਾ. ਤਮੰਨਾ ਸਿੰਘਲ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਹੜ੍ਹ ਰਾਹਤ ਮੈਡੀਕਲ ਕੈਂਪ ਜਾਰੀ

ਆਸਪੁਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸਿਹਤ ਕੈਂਪ

ਸਿਹਤ ਵਿਭਾਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ

ਡੀ.ਸੀ. ਵਰਜੀਤ ਵਾਲੀਆ ਤੇ ਸਿਵਲ ਸਰਜਨ ਦੀ ਹਦਾਇਤ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਹਤ ਜਾਇਜ਼ਾ

ਭਰਤਗੜ੍ਹ ਬਲਾਕ ਡੇਂਗੂ-ਮੁਕਤ: ਸਿਹਤ ਵਿਭਾਗ ਤੇ ਲੋਕਾਂ ਦੀ ਸਾਂਝੀ ਕਾਮਯਾਬੀ