ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਸਿੰਗਲਾ ਦੀ ਰਹਿਨੁਮਾਈ ਹੇਠ ਐਨ.ਐਸ.ਐਸ ਅਤੇ ਐਨ.ਸੀ.ਸੀ ਵਿਭਾਗ ਵੱਲੋਂ ਇੱਕ ਰੋਜ਼ਾ ਆਟੋਮਨ ਕੈਂਪ ਲਗਾਇਆ ਗਿਆ। ਇਸ ਮੌਕੇ ਵਲੰਟਿਅਰਜ਼ ਨੇ ਪੂਰੇ ਕਾਲਜ ਦੀ ਸਫਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਪਾਣੀ ਬਚਾਓ ਵਾਤਾਵਰਨ ਬਚਾਓ ਦਾ ਵੀ ਸੁਨੇਹਾ ਦਿੱਤਾ। ਵਲੰਟੀਅਰਜ਼ ਨੇ ਪੂਰੇ ਅਨੁਸ਼ਾਸਨ ਵਿੱਚ ਕਾਲਜ ਦੇ ਹਰ ਕੋਨੇ ਦੀ ਸਫਾਈ ਕੀਤੀ, ਜਿਸ ਦੌਰਾਨ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾਕਟਰ ਮਨੀਤਾ ਜੋਸ਼ੀ, ਅਸਿਸਟੈਂਟ ਪ੍ਰੋ: ਗੁਰਪ੍ਰੀਤ ਸਿੰਘ, ਡਾਕਟਰ ਮਨਪ੍ਰੀਤ ਕੌਰ ਹਾਂਡਾ ਅਤੇ ਐਨ.ਸੀ.ਸੀ ਪ੍ਰੋਗਰਾਮ ਅਫਸਰ ਡਾਕਟਰ ਕੁਲਦੀਪ ਸਿੰਘ ਬਾਹਿਆ ਵੱਲੋਂ ਵਲੰਟੀਅਰਜ਼ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਪ੍ਰੋਗਰਾਮ ਦੇ ਆਖਿਰ ਵਿੱਚ ਬੈਸਟ ਵਲੰਟੀਅਰਜ਼ ਹੁਸਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਤੇਜਵਿੰਦਰ ਸਿੰਘ, ਜਯਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਅਤੇ ਰਾਜਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਲਵਿੰਦਰ ਕੌਰ ਬੈਸਟ ਰਿਫਰੇਸਮੈਂਟ ਇੰਚਾਰਜ, ਮਨਪ੍ਰੀਤ ਕੌਰ ਬੈਸਟ ਸਟੇਜ ਇੰਚਾਰਜ ਵੱਜੋਂ ਸਨਮਾਨਿਤ ਕੀਤੀਆਂ ਗਈਆਂ। ਇਸ ਮੌਕੇ ਡਾਕਟਰ ਪਰਮਿੰਦਰ ਕੌਰ ਧਾਲੀਵਾਲ, ਪ੍ਰੋ: ਸਿਮਰਨਜੀਤ ਕੌਰ, ਡਾ. ਮੀਨਕਾਸ਼ੀ ਪੁਰੀ, ਪ੍ਰੋ: ਮਨਪ੍ਰੀਤ ਕੌਰ, ਸਹਾਇਕ ਲੱਕੀ, ਗਗਨਦੀਪ ਸਿੰਘ, ਗੁਰਮੁੱਖ ਸਿੰਘ, ਵਿਜੈ ਕੁਮਾਰ ਅਤੇ ਬੇਬੀ ਸਪਨਾ ਸ਼ਾਮਿਲ ਹੋਏ।