Saturday, December 13, 2025

Malwa

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

October 28, 2025 04:42 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਲੋਕਤੰਤਰ ਦੇ ਮੁੱਢਲੇ ਧੁਰੇ ਪੰਚਾਇਤਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੇ ਹੋਏ ਸਰਪੰਚਾਂ ਪੰਚਾਂ ਦਾ ਮਾਨ ਸਨਮਾਨ ਬਹਾਲ ਰੱਖਣ ਲਈ  ਮੰਗਲਵਾਰ ਨੂੰ ਸੁਨਾਮ ਵਿਖੇ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਪਿੰਡ ਲਖਮੀਰਵਾਲਾ ਦੇ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਮਾਨਸਾ ਸਰਪੰਚ ਜਸਵਿੰਦਰ ਸਿੰਘ ਰਿਓਂਦ ਦੀ ਅਗਵਾਈ ਹੇਠ ਬਲਾਕ ਪ੍ਰਧਾਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਸੁਨਾਮ ਹੋਈ, ਜਿਸ ਵਿੱਚ ਸੰਗਰੂਰ, ਮਾਨਸਾ ਦੇ ਬਲਾਕ ਪ੍ਰਧਾਨ ਸ਼ਾਮਲ ਹੋਏ। ਮੀਟਿੰਗ ਦੌਰਾਨ ਵੱਖ-ਵੱਖ ਪ੍ਰਸ਼ਾਸਕੀ, ਸਮਾਜਿਕ ਅਤੇ ਸੰਗਠਨਕ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਖਾਸ ਤੌਰ ‘ਤੇ ਗਾਇਕ ਗੁਲਾਬ ਸਿੱਧੂ ਦੇ ਗਾਣੇ “ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂ” ਦੇ ਵਿਰੋਧ ਵਿੱਚ ਸਰਪੰਚਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਇਕਸੁਰਤਾ ਨਾਲ ਨਿੰਦਾ ਕੀਤੀ ਗਈ । ਸਰਪੰਚਾਂ ਨੇ ਕਿਹਾ ਕਿ ਇਹ ਗਾਣਾ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਇੱਜ਼ਤ ਨਾਲ ਖਿਲਵਾੜ ਹੈ, ਜੋ ਪੂਰੇ ਪਿੰਡ ਪਰਿਵਾਰ ਦੀ ਬੇਇੱਜ਼ਤੀ ਦੇ ਬਰਾਬਰ ਹੈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਜਿਲਾ ਮਾਨਸਾ ਪ੍ਰਧਾਨ ਜਸਵਿੰਦਰ ਸਿੰਘ ਰਿਓਂਦ ਨੇ ਕਿਹਾ ਕਿ "ਸਰਪੰਚ ਕਿਸੇ ਵੀ ਪਿੰਡ ਦਾ ਚੁਣਿਆ ਹੋਇਆ ਨੇਤਾ ਹੁੰਦਾ ਹੈ, ਉਸ ਦੀ ਇਜ਼ਤ ‘ਤੇ ਹਮਲਾ ਦਰਅਸਲ ਲੋਕਤੰਤਰ ‘ਤੇ ਹਮਲਾ ਹੈ। ਇਹਨਾਂ ਗਾਇਕਾਂ ਨੂੰ ਅਜਿਹੇ ਗੀਤਾਂ ਰਾਹੀਂ ਨਫ਼ਰਤ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।" ਮੀਟਿੰਗ ਦੌਰਾਨ  ਗੁਲਾਬ ਸਿੱਧੂ ਮਾਮਲੇ ਵਿੱਚ ਸਰਪੰਚਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਠੋਸ ਫੈਸਲਾ ਕੀਤਾ ਜਾਵੇਗਾ 
ਹਰ ਬਲਾਕ ਪੱਧਰ ‘ਤੇ ਨਿਯਮਿਤ ਮੀਟਿੰਗਾਂ ਹੋਣਗੀਆਂ, ਜਿਨ੍ਹਾਂ ਵਿੱਚ ਡੀਸੀ ਤੇ ਐਸਐਸਪੀ  ਨੂੰ ਮੰਗ ਪੱਤਰ ਦਿੱਤੇ ਜਾਣਗੇ ਤਾਂ ਜੋ ਇਸ ਗੀਤ ਤੇ ਬੀਪ ਲੱਗਣ ਤੋਂ ਪਹਿਲਾਂ ਵਾਇਰਲ ਹੋਏ ਗੀਤ ਨੂੰ ਕਿਤੇ ਵੀ ਚੱਲਣ ਤੋਂ ਬੈਨ ਕਰਵਾਉਣ ਲਈ ਕਾਨੂੰਨੀ ਕਾਰਵਾਈ ਹੋ ਸਕੇ। ਉਨ੍ਹਾਂ ਆਖਿਆ ਕਿ ਯੂਨੀਅਨ ਦੀ ਮਜ਼ਬੂਤੀ ਲਈ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਸੰਗਠਨਕ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇਗਾ। ਜੇਕਰ ਕਿਸੇ ਵੀ ਗਾਇਕ ਜਾਂ ਸ਼ਖ਼ਸ ਵੱਲੋਂ ਸਰਪੰਚਾਂ ਦੀ ਇੱਜ਼ਤ ‘ਤੇ ਹਮਲਾ ਕੀਤਾ ਗਿਆ, ਤਾਂ ਸਾਰੇ ਜ਼ਿਲ੍ਹਿਆਂ ਦੇ ਸਰਪੰਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਗੇ।ਸਰਪੰਚਾਂ ਦੇ ਹੱਕਾਂ ਅਤੇ ਇਜ਼ਤ ਦੀ ਰੱਖਿਆ ਲਈ ਕਾਨੂੰਨੀ ਅਤੇ ਸੰਗਠਨਕ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਲਵਜੀਤ ਸਿੰਘ ਬੱਬੀ ਹੋਤੀਪੁਰ ਬਲਾਕ ਪ੍ਰਧਾਨ ਮੂਨਕ, ਜਤਿੰਦਰ ਸਿੰਘ ਸਮਾਓ ਬਲਾਕ ਪ੍ਰਧਾਨ ਭੀਖੀ, ਜਗਸੀਰ ਸਿੰਘ ਹੀਰੇਵਾਲਾ ਬਲਾਕ ਪ੍ਰਧਾਨ ਮਾਨਸਾ, ਰਜਿੰਦਰ ਕੁਮਾਰ ਗੋਬਿੰਦਪੁਰਾ , ਰਜਿੰਦਰ ਸਿੰਘ ਦਸੌਂਦੀਆ ਝੁਨੀਰ, ਬੂਟਾ ਸਿੰਘ ਥਲੇਸਾਂ ਬਲਾਕ ਪ੍ਰਧਾਨ ਸੰਗਰੂਰ, ਬਿਕਰਮਜੀਤ ਸਿੰਘ ਭੱਟੀਵਾਲ ਬਲਾਕ ਪ੍ਰਧਾਨ ਭਵਾਨੀਗੜ੍ਹ, ਸਤਿਨਾਮ ਸਿੰਘ ਮੈਦੇਵਾਸ ਬਲਾਕ ਪ੍ਰਧਾਨ ਸੁਨਾਮ, ਗੁਰਚਰਨ ਸਿੰਘ ਚੌਵਾਸ ਜਖੇਪਲ , ਬਲਜੀਤ ਰਾਜ ਸਿੱਧੂ ਤੂਰਬਨਜਾਰਾ , ਹਰਦੀਪ  ਸਿੰਘ ,  ਸੈਕਟਰੀ ਡਾ. ਭੀਮ ਸਿੰਘ ਭੂਕਲ, ਰਮਨਦੀਪ ਸਿੰਘ ਸ਼ਾਹਪੁਰ ਸਮੇਤ ਕਈ ਹੋਰਨਾਂ ਨੇ ਹਿੱਸਾ ਲਿਆ।
ਮੀਟਿੰਗ ਦੇ ਅੰਤ ਵਿੱਚ ਹਾਜ਼ਰ ਪ੍ਰਧਾਨਾਂ ਨੇ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਸਾਂਝਾ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਤੇ ਜਸਵਿੰਦਰ ਸਿੰਘ ਰਿਓਂਦ ਦੇ ਯੋਗ ਪ੍ਰਬੰਧ ਲਈ ਧੰਨਵਾਦ ਕੀਤਾ। ਸਰਪੰਚਾਂ ਨੇ ਇਹ ਵੀ ਸੰਕਲਪ ਲਿਆ ਕਿ ਗਾਇਕਾਂ ਦੀ ਅਪਮਾਨਜਨਕ ਬੋਲਬਾਣੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਪੱਧਰ ‘ਤੇ ਇੱਕਜੁਟ ਹੋ ਕੇ ਆਪਣੀ ਇਜ਼ਤ ਦੀ ਰੱਖਿਆ ਕੀਤੀ ਜਾਵੇਗੀ।

Have something to say? Post your comment

 

More in Malwa

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ

ਸੁਨਾਮ 'ਚ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ 

ਸੁਨਾਮ ਨਗਰ ਕੌਂਸਲ ਦੀ ਮਿਆਦ ਚਾਰ ਮਹੀਨੇ ਬਾਕੀ

ਰਾਜਾ ਬੀਰਕਲਾਂ ਨੇ ਕਾਂਗਰਸੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ 

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ

ਪੈਨਸ਼ਨਰਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਭਵਾਨੀਗੜ੍ਹ ਨੇੜੇ ਲੱਗੀ ਭਿਆਨਕ ਅੱਗ