ਸੁਨਾਮ : ਸਰਕਾਰੀ ਹਾਈ ਸਕੂਲ ਪਿੰਡ ਬਿਗੜਵਾਲ ਵਿਖੇ ਕਰਵਾਏ ਗਏ ਕਲਸਟਰ ਖੇਡ ਮੁਕਾਬਲਿਆਂ ਵਿੱਚ ਕਲਗੀਧਰ ਪਬਲਿਕ ਸਕੂਲ ਸੁਨਾਮ ਦੇ ਬੱਚਿਆਂ ਨੇ ਵੀ ਭਾਗ ਲਿਆ ਜਿਸ ਵਿੱਚ ਅਥਲੈਟਿਕਸ ਵਿਚ ਪੰਜਵੀਂ ਜਮਾਤ ਦੇ ਪਵਨਦੀਪ ਸਿੰਘ ਨੇ 200 ਮੀਟਰ ਦੌੜ ਲਗਾਕੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸੇ ਤਰ੍ਹਾਂ ਯੋਗਾ ਦੀ ਪੰਜਵੀਂ ਜਮਾਤ ਦੀ ਟੀਮ ਨੇ ਵੀ ਦੂਜਾ ਸਥਾਨ ਹਾਸਿਲ ਕੀਤਾ ਅਤੇ ਬੈਡਮਿੰਟਨ ਵਿਚ ਜਮਾਤ ਪੰਜਵੀਂ ਦੇ ਕਰਨਵੀਰ ਸਿੰਘ, ਮਹਿਤਾਬ ਸਿੰਘ ਅਤੇ ਚੌਥੀ ਜਮਾਤ ਦੀ ਅਰਸ਼ਦੀਪ ਕੌਰ, ਹਨੀਨ ਖਾਨ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕਲਗੀਧਰ ਸਕੂਲ ਦੀ ਕੱਬਡੀ ਦੀ ਟੀਮ ਨੇ ਪਹਿਲਾ ਅਤੇ ਖੋ-ਖੋ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਦੇ ਨਾਲ ਹੀ ਕਲਗੀਧਰ ਸਕੂਲ ਨੇ ਇਨਾ ਮੁਕਾਬਲਿਆਂ ਵਿੱਚ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ਸਕੂਲ ਵਿਖੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਰਚਰਨ ਸਿੰਘ ਹਰੀਕਾ, ਚੇਅਰਪਰਸਨ ਮੈਡਮ ਜਸਵੰਤ ਕੌਰ ਹਰੀਕਾ, ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ, ਡੀਪੀਈ ਪਰਮਿੰਦਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲਿਆਂਦਾ ਜਾਵੇਗਾ। ਇਸ ਸਮੇਂ ਮਨਜੀਤ ਸਿੰਘ, ਸੱਤਪਾਲ ਸਿੰਘ, ਕੁਲਦੀਪ ਸਿੰਘ, ਦਲਜੀਤ ਕੌਰ, ਕੋਮਲ ਕੌਰ, ਹਰਮਨ ਕੌਰ, ਚਰਨਜੀਤ ਕੌਰ, ਬਿੰਦਰਪਾਲ ਕੌਰ, ਸ਼ੈਂਪੀ ਕੌਰ, ਨਿਸ਼ਾ, ਕੁਲਦੀਪ ਕੌਰ, ਮਨਪ੍ਰੀਤ ਕੌਰ, ਜਸਮੀਤ ਕੌਰ, ਸੁਸ਼ਮਾ ਰਾਣੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।