Wednesday, November 26, 2025

Malwa

ਮਾਤਾ ਦਵਿੰਦਰ ਕੌਰ ਸੇਖੋਂ ਨੂੰ ਵੱਖ-ਵੱਖ ਆਗੂਆਂ ਵਲੋਂ ਸਰਧਾਂਜਲੀਆਂ ਭੇਟ

October 06, 2025 08:23 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਇਲਾਕੇ ਦੇ ਉੱਘੇ ਅਕਾਲੀ ਆਗੂ ਬੇਅੰਤ ਸਿੰਘ ਸੇਖੋਂ ਪਿੰਡ ਦਸੌਧਾ ਸਿੰਘ ਵਾਲਾ ਦੀ ਧਰਮ ਪਤਨੀ ਮਾਤਾ ਦਵਿੰਦਰ ਕੌਰ ਸੇਖੋਂ ਦਾ ਲੰਘੀ 26 ਤਾਰੀਕ ਨੂੰ ਸੰਖੇਪ ਬਿਮਾਰੀ ਪਿੱਛੋ ਦਿਹਾਂਤ ਹੋ ਗਿਆ ਸੀ। ਮਾਤਾ ਦਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਅੱਜ ਉਨਾਂ ਦੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਪਰਿਵਾਰ ਵਲੋਂ ਸਰਧਾਂਜਲੀ ਸਮਾਰੋਹ ਦਾ ਅਯੋਜਿਨ ਕੀਤਾ ਗਿਆ। ਜਿਸ ਵਿੱਚ ਹਲਕਾ ਅਮਰਗੜ ਦੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ,ਡੇਰਾਬਸੀ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੇ.ਪੀ,ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾਂ ਸੁਲੇਮਾਨ, ਮਲੇਰਕੋਟਲਾ ਦੇ ਵਿਧਾਇਕ ਡਾ. ਮਹੰਮਦ ਜਮੀਲ ਉਰ ਰਹਿਮਾਨ, ਟਰੱਕ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ , ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਿਲਾ ਪ੍ਰਧਾਨ ਭਾਈ ਹਰਦੇਵ ਸਿੰਘ ਪੱਪੂ ਕਲਿਆਣ ਆਦਿ ਵੱਖ- ਵੱਖ ਆਗੂਆਂ ਨੇ ਨਿਮਰਤਾ ਸਤਿਕਾਰ ਤਹਿਤ ਮਾਤਾ ਦਵਿੰਦਰ ਕੌਰ ਸੇਖੋਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ। ਸਮਾਰੋਹ ਦੌਰਾਨ ਲੋਪੋ ਵਾਲੇ ਕੀਰਤਨੀ ਜੱਥੇ ਨੇ ਵਿਰਾਗ ਮਈ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਕੇ ਨਿਹਾਲ ਕੀਤਾ।ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਾਤਾ ਦਵਿੰਦਰ ਕੌਰ ਸੇਖੋਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਤਾ ਦਵਿੰਦਰ ਕੌਰ ਸੇਖੋਂ ਜੀ ਦਾ ਵਿਛੋੜਾ ਸਾਡੇ ਸਾਰਿਆਂ ਲਈ ਅਸਹਿ ਹੈ। ਮਾਤਾ ਜੀ ਨੇਕ ਦਿਲ ਅਤੇ ਸਾਉ ਸੁਭਾਹ ਦੇ ਮਾਲਿਕ ਸਨ।ਉਨਾਂ ਨੇ ਹਮੇਸ਼ਾ ਪਰਿਵਾਰ ਨੂੰ ਇਕੱਠਿਆਂ ਜੋੜਕੇ ਰੱਖਿਆ ਅਤੇ ਆਪਣੀ ਬਿਰਧ ਬਿਮਾਰ ਮਾਤਾ ਦੀ ਜਿਉਂਦੇ ਜੀਅ ਬਾਖੂਬੀ ਸੇਵਾ ਕੀਤੀ। ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰਾਂ ਨਾਲ ਵੱਡਾ ਕੀਤਾ। ਉਹਨਾ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ। ਇਸ ਮੌਕੇ ਉੱਘੇ ਗਾਇਕ ਹਰਜੀਤ ਹਰਮਨ, ਰਵਿੰਦਰ ਗਰੇਵਾਲ, ਬਲਬੀਰ ਮਾਨ ,ਪਿੰਕੀ ਧਾਲੀਵਾਲ (ਅਮਰ ਆਡੀਉ) ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ,ਭਾਈ ਦਇਆ ਸਿੰਘ ਲਹੌਰੀਆ, ਜੱਥੇਦਾਰ ਤਰਲੋਚਨ ਸਿੰਘ ਧਲੇਰ,ਜੱਥੇਦਾਰ ਦਰਸ਼ਨ ਸਿੰਘ ਦਰਸੀ ਝੁਨੇਰ, ਜੱਥੇਦਾਰ ਤਰਸੇਮ ਸਿੰਘ ਕਲਿਆਣ ਪੱਤਰਕਾਰ , ਜੱਥੇਦਾਰ ਹਰਦੇਵ ਸਿੰਘ ਸੇਹਕੇ,ਜੱਥੇਦਾਰ ਤਰਸੇਮ ਸਿੰਘ ਭੂਦਨ,ਜੱਥੇਦਾਰ ਹਰਬੰਸ ਸਿੰਘ ਖੱਟੜਾ,ਮਾ. ਹਰਬੰਸ ਸਿੰਘ ਸ਼ੇਰਪੁਰ,ਸਾਬਕਾ ਚੇਅਰਮੈਨ ਗੁਰਮੇਲ ਸਿੰਘ ਕੁਠਾਲਾ,ਤੁਫੈਲ ਮਲਿਕ, ਸਾਬਕਾ ਸਰਪੰਚ ਜਤਿੰਦਰ ਸਿੰਘ ਮਹੋਲੀ,ਯੂਥ ਆਗੂ ਗੁਰਸਰਨ ਸਿੰਘ ਸਰਨਾ ਚੱਠਾ, ਅਮਰਿੰਦਰ ਸਿੰਘ ਮੰਡੀਆਂ,ਨੰਬਰਦਾਰ ਗੁਲਜਾਰ ਸਿੰਘ ਦੁੱਲਮਾਂ,ਵੈਦ ਨਰਿੰਦਰ ਸਿੰਘ ਦੁੱਲਮਾਂ, ਆੜਤੀਆ ਸੁਖਮਿੰਦਰ ਸਿੰਘ ਮਾਣਕੀ,ਟਰੱਕ ਯੂਨੀਅਨ ਸੰਦੌੜ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਸੁਖਾ ਧਾਲੀਵਾਲ ਦਸੌਧਾ ਸਿੰਘ ਵਾਲਾ,ਸਾਬਕਾ ਸਰਪੰਚ ਮਨਜੀਤ ਸਿੰਘ ਕਲਿਆਣ,ਮਨਪ੍ਰੀਤ ਸਿੰਘ ਕਾਲਾ ਬਧਰਾਵਾਂ ਆਦਿ ਸਮੇਤ ਉਨਾਂ ਦੇ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮਾਤਾ ਦਵਿੰਦਰ ਕੌਰ ਸੇਖੋਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ।

Have something to say? Post your comment