ਇਲਾਕੇ ਦੇ ਉੱਘੇ ਅਕਾਲੀ ਆਗੂ ਬੇਅੰਤ ਸਿੰਘ ਸੇਖੋਂ ਪਿੰਡ ਦਸੌਧਾ ਸਿੰਘ ਵਾਲਾ ਦੀ ਧਰਮ ਪਤਨੀ ਮਾਤਾ ਦਵਿੰਦਰ ਕੌਰ ਸੇਖੋਂ ਦਾ ਲੰਘੀ 26 ਤਾਰੀਕ ਨੂੰ ਸੰਖੇਪ ਬਿਮਾਰੀ ਪਿੱਛੋ ਦਿਹਾਂਤ ਹੋ ਗਿਆ ਸੀ। ਮਾਤਾ ਦਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਅੱਜ ਉਨਾਂ ਦੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਪਰਿਵਾਰ ਵਲੋਂ ਸਰਧਾਂਜਲੀ ਸਮਾਰੋਹ ਦਾ ਅਯੋਜਿਨ ਕੀਤਾ ਗਿਆ।