Wednesday, September 24, 2025

Malwa

ਮਹਾਰਾਜਾ ਅਗਰਸੈਨ ਦੀਆਂ ਸਿਖਿਆਵਾਂ ਅਜੋਕੇ ਸਮੇਂ ਵੀ ਪ੍ਰਸੰਗਿਕ : ਘਣਸ਼ਿਆਮ ਕਾਂਸਲ 

September 23, 2025 03:38 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੂਬੇ ਅੰਦਰ ਆਏ ਹੜਾਂ ਕਾਰਨ ਹੋਏ ਭਾਰੀ ਨੁਕਸਾਨ ਅਤੇ ਮੁਸ਼ਕਿਲਾਂ ਨੂੰ  ਧਿਆਨ ਵਿੱਚ ਰੱਖਦਿਆਂ ਯੁੱਗ ਪਰਿਵਰਤਕ ਮਹਾਰਾਜਾ ਅਗਰਸੈਨ ਜੀ ਦੀ ਜੈਯੰਤੀ ਅਗਰਵਾਲ ਸਭਾ ਸੁਨਾਮ ਦੇ ਮੁੱਖ ਸਲਾਹਕਾਰ ਘਣਸ਼ਿਆਮ ਕਾਂਸਲ, ਪ੍ਰਧਾਨ ਇਸ਼ਵਰ ਗਰਗ, ਸਰਪ੍ਰਸਤ ਸੰਜੇ ਗੋਇਲ ਅਤੇ ਚੇਅਰਮੈਨ ਪ੍ਰੇਮ ਗੁਪਤਾ ਦੀ ਅਗਵਾਈ ਹੇਠ ਸਾਦੇ ਢੰਗ ਨਾਲ ਮਨਾਈ ਗਈ। ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਇਕੱਠੇ ਹੋਏ ਅਗਰਵਾਲ ਭਾਈਚਾਰੇ ਨੇ ਨਤਮਸਤਕ ਹੋਕੇ ਆਪਣੇ ਪੁਰਖਿਆਂ ਨੂੰ ਚੇਤੇ ਕੀਤਾ ਅਤੇ ਜੀਵਨ ਵਿੱਚ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ। ਅਗਰਵਾਲ ਸਭਾ ਨੇ ਪਹਿਲਾਂ ਹੀ ਫੈਸਲਾ ਲਿਆ ਸੀ ਕਿ ਇਸ ਸਾਲ, ਜਨਮ ਦਿਵਸ 'ਤੇ ਕੋਈ ਵੀ ਵਿਸ਼ਾਲ ਸਮਾਗਮ ਕਰਨ ਦੀ ਬਜਾਏ, ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦਾਨ  ਇਕੱਠਾ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਆਪਣੀ "ਇੱਕ ਇੱਟ, ਇੱਕ ਰੁਪਿਆ" ਨੀਤੀ ਰਾਹੀਂ ਜੋ ਭਾਈਚਾਰਕ ਸਾਂਝ ਅਤੇ ਪਰਉਪਕਾਰ ਦਾ ਸੰਦੇਸ਼ ਦਿੱਤਾ ਸੀ, ਅਜੋਕੇ ਸਮੇਂ ਅਜਿਹਾ ਕਰਨ ਦੀ ਸਭ ਤੋਂ ਵੱਡੀ ਲੋੜ ਹੈ। ਅਗਰਵਾਲ ਸਭਾ ਦੇ ਮੁੱਖ ਸਲਾਹਕਾਰ ਘਣਸ਼ਿਆਮ ਕਾਂਸਲ ਨੇ ਆਖਿਆ ਕਿ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਵੀ ਪ੍ਰਸੰਗਿਕ ਹਨ।  ਉਨ੍ਹਾਂ ਕਿਹਾ ਕਿ ਉਹ ਨਾ ਸਿਰਫ਼ ਅਗਰਵਾਲ ਭਾਈਚਾਰੇ ਲਈ ਸਗੋਂ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੀ ਸੋਚ ਆਰਥਿਕ ਸਵੈ-ਨਿਰਭਰਤਾ, ਸਮਾਨਤਾ ਅਤੇ ਸੇਵਾ 'ਤੇ ਅਧਾਰਤ ਸੀ। ਸਭਾ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ, ਪ੍ਰਭਾਵਿਤ ਖੇਤਰਾਂ ਵਿੱਚ ਸਿੱਧੇ ਤੌਰ 'ਤੇ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ, ਤਾਂ ਜੋ ਅਗਰਵਾਲ ਭਾਈਚਾਰਾ ਇਸ ਸੰਕਟ ਦੀ ਘੜੀ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਅ ਸਕੇ। ਇਸ ਮੌਕੇ ਨਰੇਸ਼ ਭੋਲਾ, ਪ੍ਰਵੀਨ ਬਿੱਟੂ, ਸ਼ਕਤੀ ਗਰਗ, ਸੁਰੇਸ਼ ਬਾਂਸਲ, ਗੌਰਵ ਜਨਾਲੀਆ, ਅਮਿੱਤ ਅਗਰਵਾਲ, ਸ਼ੰਕਰ ਬਾਂਸਲ, ਕਰੁਣ ਕਨੂੰ, ਪ੍ਰਵੀਨ ਗਰਗ, ਰਜਨੀਸ਼ ਰਿੰਕੂ, ਰਾਜੇਸ਼ ਕੁਮਾਰ, ਪੁਨੀਤ ਮਿੱਤਲ, ਰਾਜੇਸ਼ ਕੁਮਾਰ, ਭੂਸ਼ਣ ਗਰਗ, ਸੰਤੋਸ਼ ਗੋਇਲ, ਰਾਜੀਵ ਕੁਮਾਰ ਬਿੱਟੂ, ਜੀਵਨ ਕੁਮਾਰ ਬਿੱਟੂ, ਅਸ਼ਵਨੀ ਕੁਮਾਰ ਬਿੱਟੂ, ਡਾ. ਗਰਗ, ਚੰਦਰ ਮੋਹਨ, ਰਜਿੰਦਰ ਬਿੱਟੂ ਆਦਿ ਹਾਜ਼ਰ ਸਨ।
ਫਾਈਲ 23-** ਅਗਰਸੈਨ ਜਯੰਤੀ ਸੁਨਾਮ 
 
 
 
 

Have something to say? Post your comment