ਸ਼ੇਰਪੁਰ : ਸਿਵਲ ਪ੍ਰਸਾਸ਼ਨ ਵੱਲੋਂ ਬੀਤੀ ਰਾਤ ਪੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਕਸਬਾ ਸ਼ੇਰਪੁਰ ਨੂੰ ਬਾਰਿਸ਼ ਦੇ ਪਾਣੀ ਤੋਂ ਬਚਾਉਣ ਲਈ ਕਾਤਰੋਂ-ਸ਼ੇਰਪੁਰ ਮੁੱਖ ਸੜਕ ਪੁੱਟਕੇ ਪਾਣੀ ਕੱਢਿਆ ਜਾ ਰਿਹਾ ਸੀ ਤੇ ਆਮ ਲੋਕ ਕਹਿ ਰਹੇ ਸੀ ਅੱਜ " ਟਾਂਡਿਆਂ ਵਾਲੀ ਨੀ ਜਾਂ ਭਾਂਡਿਆਂ ਵਾਲੀ ਨੀ ! " ਇੱਕ ਪੁਰਾਣੀ ਕਹਾਵਤ ਹੈ | ਜਾਣਕਾਰੀ ਅਨੁਸਾਰ ਨਾਇਬ ਤਹਿਸੀਲਦਾਰ ਸ਼ੇਰਪੁਰ ਵਿਜੇ ਕੁਮਾਰ ਅਹੀਰ, ਮੌਜੂਦਾ ਡੀਐਸਪੀ ਧੂਰੀ ਰਣਵੀਰ ਸਿੰਘ ਅਤੇ ਥਾਣਾ ਮੁੱਖੀ ਸ਼ੇਰਪੁਰ ਬਲੌਰ ਸਿੰਘ ਇਸ ਮੌਕੇ ਮੌਜੂਦ ਸਨ ਉਹਨਾਂ ਲੋਕ ਰਿਪੋਰਟਾਂ ਅਨੁਸਾਰ ਫ਼ੈਸਲਾ ਲਿਆ ! ਪ੍ਰੰਤੂ ਇਸ ਲਈ ਰੋਡ ਮੈਪ ਬਣਾਉਣ ਦੀ ਲੋੜ ਸੀ ।
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਿੰਡ ਚਾਂਗਲੀ ਅਤੇ ਕਾਤਰੋਂ ਦੇ ਲੋਕਾਂ ਵੱਲੋਂ ਕਾਤਰੋਂ -ਸ਼ੇਰਪੁਰ ਸੜਕ ਤੋਂ ਲੰਘਦੀ ਕੱਸ਼ੀ ਨੂੰ ਵੱਢਕੇ ਪਾਣੀ ਸ਼ੇਰਪੁਰ ਵੱਲ ਨੂੰ ਕੱਢ ਦਿੱਤਾ ਗਿਆ ਸੀ ਜਿਸਦੇ ਵਿਰੋਧ ਵਿੱਚ ਉੱਧਰ ਵੱਸਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪ੍ਰਸ਼ਾਸਨ ਅਤੇ ਮੌਜੂਦਾ ਪੰਚਾਇਤ ਨੂੰ ਕੋਸਦਿਆਂ ਆਪਣੇ ਆਪ ਨੂੰ ਕੀੜੇ -ਮਕੋੜੇ ਹੋਣ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ । ਜ਼ਿਕਰਯੋਗ ਹੈ ਕਸਬਾ ਸ਼ੇਰਪੁਰ ਦੇ ਸਰਕਾਰੀ ਸਕੂਲ ਨੇੜੇ ਕਲੋਨੀ ਵੱਲ ਪਾਣੀ ਜਾਣ ਕਾਰਨ ਤਹਿਸੀਲ ਕੰਪਲੈਕਸ, ਅਲਾਲ ਰੋਡ ਦੇ ਖੇਤਾਂ ਵਿੱਚ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਪਾਣੀ ਦੇ ਭਰ ਜਾਣ ਦੇ ਖਤਰੇ ਨੂੰ ਭਾਂਪਦਿਆਂ ਪ੍ਰਸਾਸ਼ਨ ਵੱਲੋਂ ਸ਼ੇਰਪੁਰ -
ਕਾਤਰੋਂ ਸੜਕ ਨੂੰ ਕੱਟ ਲਗਾਕੇ ਪਾਣੀ ਸੰਤ ਹਰਚੰਦ ਸਿੰਘ ਲੌਂਗੋਵਾਲ ਸਕੂਲ ਅਤੇ ਅਨਾਜ ਮੰਡੀ ਦੇ ਪਿਛਲੇ ਪਾਸੇ ਵੱਲ੍ਹ ਕੱਢਿਆ ਗਿਆ ਜਿੱਥੇ ਇਹ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਨੀਵੇਂ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਹੁਣ ਖਤਰਾ ਪੈਦਾ ਹੋ ਗਿਆ ਹੈ।
ਰਾਤ ਭਰ ਇਸ ਇਲਾਕੇ ਦੇ ਲੋਕ ਸ਼ੋਸ਼ਲ ਮੀਡੀਆ ਤੇ ਦੁਹਾਈ ਪਾਉਂਦੇ ਦੇਖੇ ਗਏ | ਸੂਤਰਾਂ ਅਨੁਸਾਰ ਪ੍ਰਸ਼ਾਸ਼ਨ ਵੱਲੋਂ ਇਸ ਪਾਣੀ ਨੂੰ ਅੱਗੇ ਰਾਮਨਗਰ ਛੰਨਾ ਰੋਡ, ਬੜੀ ਰੋਡ ਅਤੇ ਗੁਰੂ ਨਾਨਕ ਕਲੋਨੀ ਪੱਤੀ ਖਲੀਲ ਵੱਲ੍ਹ ਨੂੰ ਵਧਣ ਦੇ ਅਸਾਰ ਨੂੰ ਦੇਖਦਿਆਂ ਸੜਕ ਪੁੱਟਣ ਦੀ ਕੋਸ਼ਿਸ ਕੀਤੀ ਗਈ ਜੋ ਲੋਕਾਂ ਦੇ ਵਿਰੋਧ ਕਾਰਨ ਅਸਫ਼ਲ ਰਹੀ । ਦੱਸਣਯੋਗ ਹੈ ਕਿ ਰਾਤ ਸ਼ੇਰਪੁਰ - ਕਾਤਰੋਂ ਸੜਕ ਪੁੱਟੀ ਹੋਣ ਕਾਰਨ ਇੱਕ ਕਾਰ ਹਾਦਸਾ ਗ੍ਰਸਤ ਹੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਜਿਸਤੇ ਪ੍ਰਸ਼ਾਸ਼ਨ ਵੱਲੋਂ ਫ਼ੇਰ ਜਰੂਰੀ ਨਿਯਮ ਅਪਣਾਏ ਗਏ ਦੱਸੀਦੇ ਹਨ | ਕਾਂਗਰਸ ਪਾਰਟੀ ਦੇ ਜੁਝਾਰੂ ਆਗੂ ਵਕੀਲ ਜਸਵੀਰ ਖੇੜੀ , ਬਨੀ ਖੈਰਾ ਨੇ ਕਿਹਾ ਜੇਕਰ ਇੰਨ੍ਹਾ ਲੋਕਾਂ ਦੇ ਘਰਾਂ ਨੂੰ ਕੋਈ ਵੀ ਨੁਕਸਾਨ ਹੁੰਦੇ ਤਾਂ ਅਸੀਂ ਇੰਨ੍ਹਾ ਲੋਕਾਂ ਦੇ ਹੱਕ ਵਿੱਚ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ |