ਡੇਰਾਬੱਸੀ : ਜ਼ੀਰਕਪੁਰ ਦੇ ਸੁਸ਼ਮਾ ਗਰਾਂਡ ਵਿਖੇ ਰਹਿ ਰਹੇ ਪਰਿਵਾਰਾਂ ਵੱਲੋਂ ਹਰ ਪੀੜਤਾਂ ਲਈ ਰਾਤ ਸਮੱਗਰੀ ਭੇਜੀ ਗਈ। ਪੰਮੀ ਸਿੱਧੂ ਵੱਲੋਂ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ। ਸੁਸਾਇਟੀ ਵਿੱਚ ਰਹਿ ਰਹੇ ਹੋਰ ਪਰਿਵਾਰਾਂ ਵੱਲੋਂ ਵੀ ਯੋਗਦਾਨ ਪਾਇਆ ਗਿਆ। ਜਿੰਨ੍ਹਾਂ ਵੀ ਜਿਸ ਪਰਿਵਾਰ ਤੋਂ ਹੋ ਸਕਿਆ ਮਦਦ ਕੀਤੀ ਗਈ। ਨੌਜਵਾਨਾਂ ਨੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ। ਖਾਲਸਾ ਏਡ ਪਟਿਆਲਾ ਦੇ ਮੁੱਖ ਦਫ਼ਤਰ ਵਿੱਚ ਰਾਹਤ ਸਮੱਗਰੀ ਭੇਜੀ ਗਈ। ਗੱਲਬਾਤ ਦੌਰਾਨ ਪੰਮੀ ਸਿੱਧੂ ਜੀ ਨੇ ਦੱਸਿਆ ਕਿ ਸਮੇਂ ਸਮੇਂ ਤੇ ਹੋਰ ਵੀ ਰਾਹਤ ਸਮੱਗਰੀ ਭੇਜਣ ਵਿੱਚ ਯੋਗਦਾਨ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਹਰ ਇੱਕ ਨੂੰ ਥੋੜੇ ਵਿੱਚੋਂ ਥੋੜਾ, ਬਹੁਤੇ ਵਿੱਚ ਬਹੁਤਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋਸਾਇਟੀ ਦੇ ਨਾਮਵਰ ਲੋਕਾਂ ਨੇ ਇਸ ਉਪਰਾਲੇ ਦੀ ਕਾਫੀ ਤਾਰੀਫ਼ ਕੀਤੀ।