ਬਰਨਾਲਾ : ਹੜ੍ਹ ਦੇ ਪਾਣੀ ਦੇ ਕਹਿਰ ਵਰਗੇ ਔਖੇ ਹਾਲਾਤਾਂ ਵਿੱਚ ਵੀ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਗੁੜਾ ਕੀਤਾ ਹੈ ਅਤੇ ਹਰ ਵਰਗ ਦੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਕੇ ਆਪਣੀ ਵਖਰੀ ਪਹਿਚਾਣ ਨੂੰ ਕਾਇਮ ਰੱਖਦਿਆਂ ਲੋਕਾਂ ਦੇ ਜਖਮਾਂ ਤੇ ਮਲ੍ਹਮ ਲਗਾਉਣ ਲਈ ਸਾਰਾ ਪੰਜਾਬੀ ਭਾਈਚਾਰਾ ਪੰਬਾਂਤਾਰ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਬਿਪਤਾ ਨਾਲ ਨਜਿੱਠਣ ਲਈ ਡੇਰਾ ਬਾਬਾ ਗਾਂਧਾ ਸਿੰਘ ਜੀ ਨਿਰਮਲਾ ਭੇਖ ਪ੍ਰਬੰਧਕ ਕਮੇਟੀ ਬਰਨਾਲਾ ਬਿਨਾਂ ਕਿਸੇ ਭੇਦਭਾਵ ਦੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਆਪਣੇ ਭੈਣ ਭਰਾਵਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ।ਅੱਜ ਡੇਰਾ ਬਾਬਾ ਗਾਂਧਾ ਸਿੰਘ ਜੀ ਨਿਰਮਲਾ ਭੇਖ ਪ੍ਰਬੰਧਕ ਕਮੇਟੀ ਬਰਨਾਲਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਛੇ ਟਰਾਲੀਆਂ ਅਤੇ ਤਿੰਨ ਗੱਡੀਆਂ ਰਾਹੀਂ ਲੰਗਰ ਲਈ ਰਸਦ ਪਸ਼ੂਆਂ ਲਈ ਚਾਰਾ, ਦਵਾਈਆਂ, ਤਰਪਾਲਾਂ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਗਿਆ। ਇਸ ਮੌਕੇ ਸ੍ਰੀ ਮਹੰਤ ਰੇਸ਼ਮ ਸਿੰਘ ਜੀ(ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਪਟਿਆਲਾ, ਬਾਬਾ ਹਾਕਮ ਸਿੰਘ ਜੀ ਗੰਡਾ ਸਿੰਘ ਵਾਲਾ (ਜਰਨਲ ਸਕੱਤਰ ਆਲ ਇੰਡੀਆ ਮਹਾਂ ਮੰਡਲ), ਮਹੰਰ ਚਮਕੌਰ ਸਿੰਘ ਲੋਹਗੜ (ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਤ), ਸੰਤ ਰਣਪ੍ਰੀਤ ਸਿੰਘ (ਪ੍ਰਧਾਨ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ),ਸੰਤ ਬਲਵੀਰ ਸਿੰਘ ਘੁੰਨਸ ਮੈਂਬਰ SGPC ਮਹੰਤ ਚਮਕੌਰ ਸਿੰਘ ਪੰਜਗਰਾਈ, ਮਹੰਤ ਬਲਵਿੰਦਰ ਸਿੰਘ ਅਜੀਤਵਾਲ, ਮਹੰਤ ਭੁਪਿੰਦਰ ਸਿੰਘ ਕੋਟਭਾਈ, ਮਹੰਤ ਹਰਬੰਸ ਸਿੰਘ ਚੀਮਾ, ਬਾਬਾ ਕੇਵਲ ਕ੍ਰਿਸ਼ਨ ਜੀ, ਬਾਬਾ ਅਨੂਪ ਸਿੰਘ ਕੁੱਤੀਵਾਲ ਬਾਬਾ ਜਗਰੂਪ ਸਿੰਘ ਬੱਗਰਾ, ਮਹੰਤ ਅਮਨਦੀਪ ਸਿੰਘ ਉਗੋਕੇ ਮਹੰਤ ਪ੍ਰੀਤਮ ਸਿੰਘ ਆਦਮਪੁਰਾ ਮਹੰਤ ਇੰਦਰਜੀਤ ਸਿੰਘ ਸੁਖਤਰਾ ਮਹੰਤ ਸਿਕਰਮਜੀਤ ਸਿੰਘ ਚੀਮਾ, ਬਾਬਾ ਹਰਜਿੰਦਰ ਸਿੰਘ ਗੁਰੂ ਭੀ ਬਦੀਲੀ, ਮਹੰਤ ਸੁਖਪ੍ਰੀਤ ਸਿੰਘ ਰਾਜੇਵਾਲਾ, ਮਹੰਤ ਜਤਿੰਦਰ ਸਿੰਘ ਨਿਰਗਰ ਮੰਡ ਗਰਨਜੀਤ ਸਿੰਘ ਖ ਮਹੰਤ ਸਵਰਣ ਸਿੰਘ ਬਰਾਜ, ਸੁਰਜੀਤ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਅਤੇ ਮੌਜੂਦ ਸਨ।