ਸਮਾਣਾ : ਪਿਛਲੇ ਦਿਨਾ ਤੋਂ ਉੱਤਰੀ ਭਾਰਤ ਵਿੱਚ ਹੋਈ ਭਾਰੀ ਬਰਸਾਤ ਕਾਰਨ ਪੰਜਾਬ ਵਿੱਚ ਆਏ ਹੜਾਂ ਨਾਲ਼ ਕਈ ਜਿਲ੍ਹਿਆਂ ਵਿੱਚ ਬਹੁਤ ਹੀ ਮਾੜੇ ਹਲਾਤ ਬਣੇ ਹੋਏ ਹਨ ਇਸ ਭਿਆਨਕ ਤ੍ਰਾਸਦੀ ਵਿੱਚ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ ਜਿਸ ਦੇ ਚਲਦਿਆਂ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਘਰਾ ਨੂੰ ਨੁਕਸਾਨ ਪੁੱਜਿਆ ਹੈ ਉਥੇ ਹੀ ਫਸਲਾਂ ਤੇ ਪਸ਼ੂ ਧਨ ਜਾਨੀ ਮਾਲੀ ਦੇ ਹੋਏ ਬੇਹਿਸਾਬੇ ਨੁਕਸਾਨ ਦਾ ਅਨੁਮਾਨ ਵੀ ਲਾਉਣਾ ਔਖਾ ਹੈ ਇਸ ਭਿਆਨਕ ਤ੍ਰਾਸਦੀ ਵਿੱਚ ਪ੍ਰਭਾਵਿਤ ਲੋਕਾਂ ਦੀ ਬਾਹ ਫੜਨ ਲਈ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਤੋਂ ਇਲਾਵਾ ਸਮਾਜਿਕ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਕਲਾ ਜਗਤ ਨਾਲ ਸਬੰਧਤ ਵੱਡੀ ਗਿਣਤੀ ਕਲਾਕਾਰ ਭਾਈਚਾਰੇ ਦੇ ਲੋਕ ਵੀ ਹੜ ਪੀੜਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਹਰ ਸੰਭਵ ਮਦਦ ਕਰਨ ਲਈ ਕਾਰਜਾਂ ਵਿਚ ਪੂਰੀ ਤਨਦੇਹੀ ਨਾਲ ਜੁੱਟ ਗਏ ਹਨ ਇਸ ਸੰਕਟਮਈ ਸਥਿਤੀ ਵਿਚ ਬੂਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਕੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਅਨੁਸਾਰ ਸਾਜ਼ੋ ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਇਸ ਤ੍ਰਾਸਦੀ ਵਿੱਚ ਬਣਦਾ ਯੋਗਦਾਨ ਪਾਉਣ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਚਾਰ ਬੰਗਲਾ, ਮੁੰਬਈ ਵੱਲੋਂ ਵੀ ਪੰਜਾਬ ਦੇ ਹੜ ਪੀੜਿਤ ਪਰਿਵਾਰਾਂ ਲਈ ਸੇਵਾ ਟੀਮ ਮੁੰਬਈ ਤੋਂ ਰਵਾਨਾ ਹੋ ਚੁੱਕੀ ਹੈ। ਜਿਵੇਂ ਹੀ ਪਾਣੀ ਦਾ ਪੱਧਰ ਲਹਿ ਗਿਆ, ਟੀਮ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।ਇਸ ਮੋਕੇ ਵਿਸ਼ੇਸ਼ ਤੌਰ ਤੇ ਬੰਬਈ ਤੋਂ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਸੂਰੀ ,ਮਨਿੰਦਰ ਸਿੰਘ ਸੂਰੀ, ਤੋਂ ਇਲਾਵਾ ਕਮੇਟੀ ਵਿੱਚ ਪਿਛਲੇ ਚਾਰ ਦਹਾਕਿਆਂ ਦੇ ਵੱਧ ਸਮੇਂ ਤੋਂ ਸੇਵਾ ਨਿਭਾਅ ਰਹੇ ਅਦਾਕਾਰ ਤੇ ਫਾਇਟ ਮਾਸਟਰ ਮੋਹਨ ਬੱਗੜ, ਸਿੰਗਰ ਜੱਗੀ ਸੰਧੂ ਤੇ ਹੋਰਨਾ ਆਗੂਆਂ ਨੇ ਦੱਸਿਆ ਕਿ ਉਹ ਪੰਜਾਬ ਦੇ ਲੋਕਾਂ ਦੀ ਮਦਦ ਲਈ ਹਮੇਸ਼ਾ ਖੜ੍ਹੇ ਹਨ ਅਤੇ ਉਨਾਂ ਵੱਲੋਂ ਹੜ ਪੀੜਤਾਂ ਲਈ ਜ਼ਰੂਰੀ ਸਾਮਾਨ ਭੇਜਣ ਲਈ ਟੀਮ ਰਵਾਨਾ ਹੋ ਗਈ ਹੈ ਅਤੇ ਇਥੇ ਵਸਦੇ ਪੰਜਾਬੀ ਭਾਈਚਾਰੇ ਅਤੇ ਕਲਾ ਖ਼ੇਤਰ ਸਬੰਧਤ ਹਸਤੀਆਂ ਨੂੰ ਵੀ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਬੇਨਤੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਤ੍ਰਾਸਦੀ ਦਾ ਬੇਹੱਦ ਦੁੱਖ ਹੈ ਅਤੇ ਇਸ ਸੰਕਟਮਈ ਸਥਿਤੀ ਵਿਚ ਉਹ ਹਰ ਇਕ ਪ੍ਰੀੜਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।