Tuesday, May 14, 2024

Malwa

ਪਟਿਆਲਾ ਵਿਚ 1290 ਨੇ ਲਗਵਾਇਆ ਟੀਕਾ, 91 ਨਵੇਂ ਕੇਸ

June 08, 2021 07:33 PM
SehajTimes
ਪਟਿਆਲਾ  : ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 1290 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,61,212 ਹੋ ਗਿਆ ਹੈ।ਅੱਜ ਸਿਵਲ ਸਰਜਨ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਵੱਲੋ ਪੰਜਾਬੀ ਯੁਨੀਵਰਸਿਟੀ ਵਿਖੇ ਕੋਵਿਡ ਟੀਕਾਕਰਨ ਕੈਂਪ ਦਾ ਨਿਰੀਖਣ ਵੀ ਕੀਤਾ ਗਿਆ। ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਪੁਲ ਤਹਿਤ ਪ੍ਰਾਪਤ ਵੈਕਸੀਨ ਨਾਲ ਕੱਲ ਮਿਤੀ 9 ਜੂਨ ਦਿਨ ਬੁੱਧਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਸਾਂਝਾ ਸਕੂਲ ਤ੍ਰਿਪੜੀ, ਗੁਰੂਦੁਆਰਾ ਸਾਹਿਬ ਮੌਤੀ ਬਾਗ, ਰਾਧਾਸੁਆਮੀ ਸਤਸੰਗ ਘਰ,ਹੈਡ ਹੈਲਥ ਸੈਟਰ ਇਸਟੀਚਿਊਟ ਥਾਪਰ ਕਾਲਜ,ਡਾ ਖੁਸ਼ਦੇਵਾ ਸਿੰਘ ਕੁਸ਼ਟ ਆਸ਼ਰਮ ਤਫੱਜਲਪੁਰਾ, ਬਲਾਕ ਭਾਦਸੋ ਲਿਲੀ ਫਾਰਮ ਰਾਧਾਸੁਆਮੀ ਸਤਸੰਗ ਘਰ ਨਰਮਾਣਾ,ਨਾਭਾ ਦੇ ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰ,ਬਹਾਵਲਪੁਰ ਭਵਨ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਸ਼ਹੀਦ ਭਗਤ ਸਿੰਘ ਕਲੱਬ ਚੁਨਾਗਰਾ ਰੋਡ, ਬਲਾਕ ਕੋਲੀ ਵਿਖੇ ਗਰੂੁਦੁਆਰਾ ਸਾਹਿਬ ਕਕਰਾਲਾ, ਗੱਜੂਮਾਜਰਾ,ਪ੍ਰਾਇਮਰੀ ਸਕੂਲ ਦੌਣ ਕਲਾਂ,ਬਲਾਕ ਦੁੱਧਣ ਸਾਧਾਂ ਗਰੂੁਦੁਆਰਾ ਸਾਹਿਬ ਘੜਾਮ, ਗਰੂੁਦੁਆਰਾ ਸਾਹਿਬ ਬਹਿਲ, ਬਲਾਕ ਕਾਲੋਮਾਜਰਾ ਦੇ ਆਂਗਣਵਾੜੀ ਸੈਂਟਰ ਸਾਮਦੋ ਕੈਂਪ, ਆਂਗਣਵਾੜੀ ਸੈਂਟਰ ਭੋਗਲਾ,ਆਂਗਣਵਾੜੀ ਸੈਂਟਰ ਗੰਢਾ ਖੇੜੀ, ਬਲਾਕ ਸ਼ੁਤਰਾਣਾ ਦੇ ਪਿੰਡ ਨਨਹੇੜਾ ਦੇ ਗੁਰੂਦੁਆਰਾ ਸਾਹਿਬ, ਪਿੰਡ ਬੁਜਰਕ ਦੇ ਗੁਰੂਦੁਆਰਾ ਸਾਹਿਬ, ਪਿੰਡ ਮਤੋਲੀ ਦੇ ਗੁਰੂਦੁਆਰਾ ਸਾਹਿਬ , ਰਾਧਾਸੁਆਮੀ ਸਤਸੰਗ ਘਰ ਪਾਤੜਾਂ, ਬਲਾਕ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ। ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਜਿਹਨਾਂ ਵਿੱਚ ਨੋਕਰੀ ਪੇਸ਼ਾ ਲੋਕ, ਵਿਦਿਆਰਥੀ, ਟੋਕਿਓ ਓਲੰਪਿਕ ਖੇਡਾ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਜੋ ਕਿ ਵਿਦੇਸ਼ ਜਾਣ ਲਈ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਨੂੰ ਹੁਣ ਕੋਵਿਡ ਟੀਕਾਕਰਨ ਤਹਿਤ ਕੋਵੀਸ਼ੀਲਡ ਵੈਕਸੀਨ ਦੀ ਦੁਜੀ ਡੋਜ ਲਗਵਾਉਣ ਦਾ ਸਮਾਂ 28 ਦਿਨ ਕਰ ਦਿੱਤਾ ਗਿਆ ਹੈ।ਕੋਈ ਵੀ ਅਜਿਹਾ ਵਿਅਕਤੀ ਆਪਣੇ ਪੁਖਤਾ ਸਬੂਤ ਦਿਖਾ ਕੇ 28 ਦਿਨਾਂ ਬਾਦ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਲਗਵਾ ਸਕਦਾ ਹੈ ਅਤੇ ਵਿਅਕਤੀ ਲਈ ਟੀਕਾ ਲਗਵਾਉਣ ਸਮੇਂ ਆਪਣਾ ਪਾਸਪੋਰਟ ਲਿਆਉਣਾ ਜਰੂਰੀ ਹੋਵੇਗਾ।       
 
           ਅੱਜ ਜਿਲੇ ਵਿੱਚ 91 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3812 ਦੇ ਕਰੀਬ ਰਿਪੋਰਟਾਂ ਵਿਚੋਂ 91 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 47633 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 191 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 45259 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1090 ਹੈ। ਜਿਲੇ੍ਹ ਵਿੱਚ 05 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1284 ਹੋ ਗਈ ਹੈ।
 
            ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 91 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 40, ਨਾਭਾ ਤੋਂ 03, ਸਮਾਣਾ ਤੋਂ 03, ਰਾਜਪੁਰਾ ਤੋਂ 02, ਬਲਾਕ ਭਾਦਸਂੋ ਤੋਂ 08, ਬਲਾਕ ਕੌਲੀ ਤੋਂ 17, ਬਲਾਕ ਕਾਲੋਮਾਜਰਾ ਤੋਂ 04 , ਬਲਾਕ ਸ਼ੁਤਰਾਣਾ ਤੋਂ 06, ਬਲਾਕ ਹਰਪਾਲਪੁਰ ਤੋਂ 05, ਬਲਾਕ ਦੁਧਣਸਾਧਾਂ ਤੋਂ 07 ਕੋਵਿਡ ਕੇਸ ਰਿਪੋਰਟ ਹੋਏ ਹਨ।ਇਹਨਾਂ ਕੇਸਾਂ ਵਿੱਚੋਂ 18 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 73 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਅੱਜ ਜਿਲ੍ਹੇ ਵਿੱਚ 2 ਹੋਰ ਬਲੈਕ ਫੰਗਸ ਦੇ ਕੇਸ ਰਿਪੋਰਟ ਹੋਏ ਹਨ ਜੋ ਕਿ ਬਾਹਰੀ ਜਿਲ੍ਹਿਆਂ ਤੋਂ ਹਨ।ਜਿਸ ਨਾਲ ਜਿਲ੍ਹੇ ਵਿੱਚ ਹੁਣ ਤੱਕ ਰਿਪੋਰਟ ਹੋਣ ਵਾਲੈ ਬਲ਼ੈਕ ਫੰਗਸ ਦੇ ਕੇਸਾਂ ਦੀ ਗਿਣਤੀ 60 ਹੋ ਗਈ ਹੈ।
 
           ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3682 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,94,704 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 47633 ਕੋਵਿਡ ਪੋਜਟਿਵ, 6,45,539 ਨੈਗੇਟਿਵ ਅਤੇ ਲਗਭਗ 1532 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Have something to say? Post your comment

 

More in Malwa

ਫਰੀਡਮ ਫਾਈਟਰ ਉੱਤਰਾਧਿਕਾਰੀ ਜੱਥੇਬੰਦੀ (ਰਜਿ.196) ਪਟਿਆਲਾ (ਪੰਜਾਬ) ਦੀ ਮੀਟਿੰਗ ਦੌਰਾਨ ਅਹਿਮ ਫ਼ੈਸਲੇ ਲਏ

ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਕੇ ਮਨਾਇਆ ਸਰਹੰਦ ਫਤਿਹ ਦਿਵਸ

ਸ਼ਹਿਰ ’ਚ ਐਲ ਐਂਡ ਟੀ ਵੱਲੋਂ ਪੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ

ਮਾਨ ਸਰਕਾਰ ਦਾ ਐਨ ਓ ਸੀ ਤੋਂ ਛੋਟ ਦਾ ਦਾਅਵਾ ਖੋਖਲਾ : ਕੌਸ਼ਿਕ 

ਕੌਮੀ ਲੋਕ ਅਦਾਲਤ ਵਿੱਚ 882 ਕੇਸਾਂ ਦਾ ਹੋਇਆ ਨਿਪਟਾਰਾ

ਸੀ-ਵਿਜਿਲ ਐਪ 'ਤੇ ਹੁਣ ਤੱਕ ਆਈਆਂ 158 ਸ਼ਿਕਾਇਤਾਂ ਦਾ ਵੀ ਨਿਪਟਾਰਾ

ਵਿਅਕਤੀ ਆਪਣੀ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਤੁਰੰਤ ਸਮਝ ਸਕਣਗੇ ਅੰਗਰੇਜ਼ੀ ਖ਼ਬਰਾਂ

ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ

ਸੁਖਬੀਰ ਬਾਦਲ ਵੱਲੋਂ ਦਿੱਲੀ ਦੀਆਂ ਪਾਰਟੀਆਂ ਲਈ ਹੱਦਾਂ ਸੀਲ ਕਰਨ  ਦਾ ਸੱਦਾ 

ਪੰਜਾਬੀ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਦਾ ਸਦੀਵੀ ਵਿਛੋੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਘਾਟਾ : ਪ੍ਰੋ. ਬਡੂੰਗਰ