Wednesday, September 17, 2025

Malwa

ਭਗਵਾਨ ਪਰਸ਼ੂਰਾਮ ਦੀ ਜੈਯੰਤੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ 

April 30, 2025 01:48 PM
SehajTimes
ਤਪਾ ਮੰਡੀ : ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਤਪਾ ਵੱਲੋਂ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਸ਼੍ਰੀ ਪਰਸ਼ੂਰਾਮ ਜੀ ਦੀ ਜੈਯੰਤੀ ਰਾਜਾ ਬ੍ਰਾਹਮਣ ਧਰਮਸ਼ਾਲਾ ਨੇੜੇ ਬਾਬਾ ਮੱਠ ਵਿਖੇ ਸ਼ਰਧਾ ਤੇ ਧੂਮ ਧਾਮ ਨਾਲ ਮਨਈ ਗਈ। ਇਸ ਮੌਕੇ ਸ੍ਰੀ ਅਖੰਡ ਰਾਮਾਇਣ ਪਾਠਾਂ ਦੇ ਭੋਗ ਪਾਏ ਗਏ। ਧਾਰਮਿਕ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ, ਜਿੰਨਾ ਦਾ ਬ੍ਰਾਹਮਣ ਸਭਾ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਧਾਰਮਿਕ ਸਮਾਗਮ ਮੌਕੇ ਸੰਤ ਰਾਜਗਿਰੀ ਜੀ ਮਹਾਰਾਜ ਨੇ ਸੰਗਤ ਨੂੰ ਪ੍ਰਵਚਨ ਕਰਦਿਆ ਕਿਹਾ ਕਿ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ, ਭਗਵਾਨ ਪਰਸ਼ੂਰਾਮ ਦੇ ਇਸ ਅਵਤਾਰ ਨੂੰ ਬਹੁਤ ਹੀ ਗੁੱਸੇ ਵਾਲਾ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਇਸ ਦਿਨ ਸੱਚੇ ਮਨ ਨਾਲ ਭਗਵਾਨ ਪਰ ਦੀ ਪੂਜਾ ਕਰਨ ਨਾਲ ਗਿਆਨ, ਹਿੰਮਤ ਅਤੇ ਬਹਾਦਰੀ ਆਦਿ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਜੀਵਨ ਵਿਚ ਖੁਸ਼ੀ ਵੀ ਵਧਦੀ ਹੈ।ਸਮੂਹ ਸੰਗਤ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੈਕਾਰਿਆਂ 'ਚ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਤੇ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਸੰਤ ਬਾਬਾ ਭਗਵਾਨ ਦਾਸ, ਸੰਤ ਰਾਜਗਿਰੀ ਜੀ ਮਹਾਰਾਜ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ, ਡਾ. ਬਾਲ ਚੰਦ ਬਾਂਸਲ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਬਲਜੀਤ ਸਿੰਘ ਬਾਸੀ, ਰਿੰਕਾ ਅਰੋੜਾ, ਮੁਨੀਸ਼ ਗਰਗ,ਸਿਕੰਦਰ ਸਿੰਘ, ਕੁਲਵਿੰਦਰ ਚੱਠਾ,ਪੰਡਿਤ ਸੋਮ ਨਾਥ ਸ਼ਰਮਾ, ਮੇਲਾ ਕਾਲੀਆਂ, ਵਿਜੇ ਸ਼ਰਮਾ, ਚਰਨਜੀਤ ਸ਼ਰਮਾ,ਨਿੱਕਾ ਪੰਡਿਤ, ਡਿੰਪੀ ਸ਼ਰਮਾ,ਅਜੇ ਕੁਮਾਰ ਗੋਗੀ ਪੰਡਿਤ, ਪੰਡਿਤ ਰਾਮ ਸਰੂਪ, ਮਹੰਤ ਗੋਪਾਲ ਦਾਸ,ਮਹੰਤ ਅਵਧ ਕਿਸ਼ੋਰ, ਮਹੰਤ ਬੁੱਕਣ ਦਾਸ,ਮਹੰਤ ਰਘੁਵੀਰ ਦਾਸ,ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ ਆਦਿ ਸਮੂਹ ਮੰਡੀ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ ਤੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Have something to say? Post your comment

 

More in Malwa

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ