ਮਹਿਲ ਕਲਾਂ : ਨੌਵੇ ਪਾਤਸਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਹੀਦੀ ਸਤਾਬਦੀ ਨੂੰ ਸਮਰਪਿਤ ਸਮੂਹ ਨਾਨਕਸਰ ਸੰਪ੍ਰਦਾਇ ਵੱਲੋਂ 18 ਅਕਤੂਬਰ ਦਿਨ ਸਨੀਵਾਰ ਨੂੰ ਨਾਨਕਸਰ ਕਲੇਰਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਵਿਸਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਸਬੰਧੀ ਅੱਜ ਨਾਨਕਸਰ ਕਲੇਰਾ ਵਿਖੇ ਸੰਪ੍ਰਦਾਇ ਦੇ ਮੁਖੀ ਮਹਾਂਪੁਰਸ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਗੁਰਜੀਤ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਤੇ ਬਾਬਾ ਲੱਖਾ ਸਿੰਹੁ, ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ ਵਾਲਿਆਂ ਸਮੇਤ ਨਾਨਕਸਰ ਦੀਆਂ ਵੱਖ-ਵੱਖ ਠਾਠਾ ਤੋ ਸੰਤ-ਮਹਾਂਪੁਰਸਾਂ ਨੇ ਇਕੱਤਰਤਾ ਕਰਦਿਆ ਸਰਬਸੰਮਤੀ ਨਾਲ ਨਗਰ ਕੀਰਤਨ ਸਜਾਉਣ ਸਬੰਧੀ ਵਿਚਾਰ ਵਟਾਦਰਾਂ ਕੀਤਾ ਤੇ ਫੈਸਲਾ ਹੋਇਆ ਕਿ ਨਗਰ ਕੀਰਤਨ ਕੇਵਲ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਬਾਬਾ ਈਸਰ ਸਿੰਘ ਜੀ ਦੇ ਬੈਨਰ ਦੇ ਨਾਮ ਹੇਠ ਆਰੰਭ ਹੋਵੇਗਾ ਤੇ ਜਿਸ ਦਾ ਰੂਟ ਪਲਾਇਨ ਅਤੇ ਰੂਪ ਰੇਖਾ ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਨੂੰ ਜਨਤਕ ਕੀਤੀ ਜਾਵੇਗੀ। ਸਮੂਹ ਸੰਤਾਂ ਨੇ ਹੜ ਪੀੜਿਤ ਇਲਾਕੇ ਦੀ ਚੜ੍ਹਦੀ ਕਲਾਂ ਤੇ ਸੁੱਖਸਾਂਤੀ ਲਈ ਅਰਦਾਸਾਂ ਵੀ ਕੀਤੀਆਂ। ਇਸ ਸਮੇਂ ਸੰਤ ਬਾਬਾ ਜੋਰਾ ਸਿੰਘ ਬੱਧਨੀ ਕਲਾਂ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ, ਸੰਤ ਬਾਬਾ ਬਲਜੀਤ ਸਿੰਘ ਨਾਨਕਸਰ, ਸੰਤ ਬਾਬਾ ਜੀਵਾ ਸਿੰਘ ਪਾਮੋਇਸਟ ਬੇਗਮਪੁਰਾ ਭੋਰਾ ਸਾਹਿਬ, ਬਾਬਾ ਜੁਗਰਾਜ ਸਿੰਘ ਸੁਧਾਰਾ ਭੋਰਾ ਸਾਹਿਬ, ਬਾਬਾ ਧੰਨਾ ਸਿੰਘ ਬੜੂੰਦੀ, ਬਾਬਾ ਜਸਵਿੰਦਰ ਸਿੰਘ ਖੰਜਰਵਾਲ, ਬਾਬਾ ਹਰੀ ਸਿੰਘ ਨਾਨਕਸਰ, ਬਾਬਾ ਗੁਰਮੀਤ ਸਿੰਘ ਮੋਹੀ ਨਾਨਕਸਰ, ਬਾਬਾ ਬਲਵੰਤ ਸਿੰਘ ਸੁਖਮਣੀ ਸਾਹਿਬ, ਬਾਬਾ ਗੁਰਬਖਸ ਸਿੰਘ ਬੱਧਨੀ ਕਲਾਂ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਅਜੀਤ ਸਿੰਘ ਬਰਨਾਲਾ, ਬਾਬਾ ਬਲਵਿੰਦਰ ਸਿੰਘ ਕੁਰਾਲੀ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਆਗਿਆਪਾਲ ਸਿੰਘ ਨਾਨਕਸਰ, ਬਾਬਾ ਕੇਹਰ ਸਿੰਘ ਮਹਿਲ ਕਲਾਂ, ਬਾਬਾ ਜਸਵਿੰਦਰ ਸਿੰਘ ਸਮਾਧ ਭਾਈ, ਬਾਬਾ ਸੇਰ ਸਿੰਘ ਸੁਨਾਮ, ਬਾਬਾ ਹਰਚਰਨ ਸਿੰਘ ਪਟਿਆਲਾ, ਬਾਬਾ ਹਰਵਿੰਦਰ ਸਿੰਘ ਰੌਲੀ, ਬਾਬਾ ਅਵਤਾਰ ਸਿੰਘ, ਬਾਬਾ ਇੰਦਰਪਾਲ ਸਿੰਘ, ਬਾਬਾ ਚਮਕੌਰ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਅਵਤਾਰ ਸਿੰਘ ਧੂੜਕੋਟ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਮਨਦੀਪ ਸਿੰਘ, ਭਾਈ ਲਖਵਿੰਦਰ ਸਿੰਘ ਦਿਲੀ, ਭਾਈ ਹਰਜੋਤ ਸਿੰਘ ਬੁਰਜ, ਭਾਈ ਗੇਜਾ ਸਿੰਘ, ਭਾਈ ਜਗਤਾਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਅਮਨਦੀਪ ਸਿੰਘ ਆਦਿ ਹਾਜਰ ਸਨ।