Tuesday, October 21, 2025

Malwa

ਨਦੀਆਂ 'ਚ ਵਾਧੂ ਪਾਣੀ ਆਉਣ ਕਰਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ ਤੇ ਹਰ ਪੱਧਰ 'ਤੇ ਵਿਆਪਕ ਪ੍ਰਬੰਧ-ਮੁਹੰਮਦ ਤਾਇਬ, ਡਾ. ਪ੍ਰੀਤੀ ਯਾਦਵ

September 03, 2025 07:17 PM
Arvinder Singh

ਘੱਗਰ ਕਰਕੇ ਘਨੌਰ ਦੇ 21 ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਤੇ ਟਾਂਗਰੀ ਨਦੀ ਕਾਰਨ ਦੇਵੀਗੜ੍ਹ ਦੇ 19 ਪਿੰਡਾਂ 'ਚ ਹਾਈ ਅਲਰਟ

ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਤੇ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ

ਘਨੌਰ : ਸੀਨੀਅਰ ਆਈ.ਏ.ਐਸ ਅਧਿਕਾਰੀ ਤੇ ਸਕੱਤਰ ਜੇਲ੍ਹਾਂ ਮੁਹੰਮਦ ਤਾਇਬ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘਨੌਰ ਇਲਾਕੇ ਦੇ ਘੱਗਰ ਨਾਲ ਲੱਗਦੇ ਕਈ ਪਿੰਡਾਂ ਦਾ ਦੌਰਾ ਕਰਕੇ ਘੱਗਰ ਦਾ ਜਾਇਜ਼ਾ ਲਿਆ। ਸਰਾਲਾ ਹੈਡ ਵਿਖੇ ਗੇਜ਼ ਦੇਖਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੀ ਬਰਸਾਤ ਕਰਕੇ ਜ਼ਿਲ੍ਹੇ ਵਿੱਚੋਂ ਲੰਘਦੀਆਂ ਨਦੀਆਂ ਘੱਗਰ, ਟਾਂਗਰੀ ਤੇ ਮਾਰਕੰਡਾ ਦੇ ਵਾਧੂ ਪਾਣੀ ਕਰਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਅਤੇ ਹਰ ਪੱਧਰ 'ਤੇ ਬਚਾਅ ਕਾਰਜਾਂ ਸਬੰਧੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਘੱਗਰ ਨਦੀ ਦੇ ਕਮਜ਼ੋਰ ਹੋਏ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਕਾਰਜਾਂ ਦਾ ਵੀ ਨਿਰੀਖਣ ਕੀਤਾ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ 'ਚ ਵਧੇ ਪਾਣੀ ਕਰਕੇ 21 ਪਿੰਡਾਂ ਦੇ ਵਸਨੀਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਵੱਲੋਂ ਘੱਗਰ ਦੇ ਨੇੜਲੇ ਕਈ ਪਿੰਡਾਂ, ਸੰਜਰਪੁਰ, ਊਂਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ, ਮਹਿਮਦਪੁਰ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਇੱਥੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦੇ ਲੋਕ ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 'ਤੇ ਸੰਪਰਕ ਕਰ ਸਕਦੇ ਹਨ ਅਤੇ ਰਾਜਪੁਰਾ

ਇਸੇ ਤਰ੍ਹਾਂ ਦੂਧਨਸਾਧਾਂ ਸਬ ਡਵੀਜ਼ਨ ਦੇ ਟਾਂਗਰੀ ਨਦੀ ਨੇੜਲੇ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੰਬਾਲਾ ਅਤੇ ਕਾਲਾ ਅੰਬ ਦੇ ਉੱਪਰਲੇ ਖੇਤਰਾਂ ਵਿੱਚ ਭਾਰੀ ਬਾਰਿਸ਼ ਕਾਰਨ, ਟਾਂਗਰੀ ਨਦੀ ਦਾ ਪਾਣੀ ਦਾ ਪੱਧਰ ਅੰਬਾਲਾ ਵਿੱਚ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵੱਧਣ ਕਰਕੇ ਦੇਵੀਗੜ੍ਹ ਖੇਤਰ 'ਚ ਵੀ ਪਾਣੀ ਆ ਸਕਦਾ ਹੈ। ਇਸ ਪਾਣੀ ਦੇ ਵਧਣ ਕਰਕੇ ਟਾਂਗਰੀ ਦੇ ਸੱਜੇ ਪਾਸੇ ਮਹਿਮੂਦਪੁਰ ਰੁੜਕੀ, ਦੇਵੀਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲਾਂ ਜਗੀਰ, ਦੁਧਨਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ ਅਤੇ ਟਾਂਗਰੀ ਦੇ ਖੱਬੇ ਪਾਸੇ ਮੋਹਲਗੜ੍ਹ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕਪੁਰ ਬੀੜਾਂ ਪਿੰਡ ਪ੍ਰਭਾਵਤ ਹੋ ਸਕਦੇ ਹਨ। ਇਨ੍ਹਾਂ ਇਲਾਕਿਆਂ ਦੇ ਨਿਵਾਸੀਆਂ ਨੂੰ ਸੁਚੇਤ ਰਹਿਣ, ਨਦੀ ਦੇ ਨੇੜੇ ਜਾਣ ਤੋਂ ਬਚਣ ਅਤੇ ਸਾਰੀਆਂ ਅਧਿਕਾਰਤ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਥਾਨਕ ਨਿਵਾਸੀ ਕਿਸੇ ਵੀ ਸੂਚਨਾ ਲਈ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੰਪਰਕ ਕਰਨ, ਕਿਉਂਕਿ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਰਾਹਤ ਕੈਂਪ ਬਣਾਏ ਗਏ ਹਨ ਅਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਸਿਰਫ਼ ਸਰਕਾਰੀ ਹਦਾਇਤਾਂ ਦਾ ਹੀ ਪਾਲਣ ਕਰਨ।

ਡਾ. ਪ੍ਰੀਤੀ ਯਾਦਵ ਨੇ ਭਰੋਸਾ ਦਿੱਤਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਾਰੀਆਂ ਟੀਮਾਂ ਗਰਾਊਂਡ ਜ਼ੀਰੋ 'ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕਿਸੇ ਜਗ੍ਹਾ ਪਾੜ ਪੈਣ ਜਾਂ ਪਾਣੀ ਦੀ ਲੀਕੇਜ ਦੀ ਫੋਟੋ ਵੀਡੀਓ ਸਮੇਂ-ਸਮੇਂ 'ਤੇ ਸਾਡੇ ਨਾਲ ਸਾਂਝੀ ਕਰਦੇ ਰਹਿਣ ਤਾਂ ਕਿ ਤੁਰੰਤ ਕਦਮ ਉਠਾਏ ਜਾ ਸਕਣ। ਉਨ੍ਹਾਂ ਕਿਹਾ ਕਿ ਲੋਕ ਵਧੇ ਹੋਏ ਪਾਣੀ ਦੇ ਕੋਲ ਫੋਟੋਆਂ ਲੈਣ ਜਾਂ ਸੈਲਫੀਆਂ ਵਾਸਤੇ ਨਾ ਜਾਣ ਕਿਉਂਕਿ ਕੋਈ ਵੀ ਹਾਦਸਾ ਹੋ ਸਕਦਾ ਹੈ ਅਤੇ ਜੇਕਰ ਕੋਈ ਹਾਦਸਾ ਹੁੰਦਾ ਵੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ।

Have something to say? Post your comment

 

More in Malwa

ਐਫ. ਆਈ. ਆਰ ਦਰਜ ਹੋਣ ਤੋਂ ਬਾਅਦ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਨੇ ਜਾਰੀ ਕੀਤਾ ਪ੍ਰੈਸ ਨੋਟ

ਸਾਰੇ ਅਧਿਆਪਕਾਂ ਨੂੰ ਬਦਲੀਆਂ ਇੱਕ ਮੌਕਾ ਦਿੱਤਾ ਜਾਵੇ

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ

ਪੰਜਾਬ ‘ਚ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ

ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵੱਲੋਂ ਸ੍ਰੀ ਵਿਸ਼ਵਕਮਰਾ ਪੂਜਾ ਦਿਵਸ ਦਾ ਕੈਲੰਡਰ ਰਿਲੀਜ਼

ਕੈਮਿਸਟਾਂ ਦਾ ਵਫ਼ਦ ਜੀਐਸਟੀ ਕਮਿਸ਼ਨਰ ਨੂੰ ਮਿਲਿਆ 

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਸਿਹਤ ਮੰਤਰੀ ਦੇ ਘਰ ਮੂਹਰੇ ਮਨਾਉਣਗੇ ਦਿਵਾਲੀ

ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਰੋਸ ਪੱਤਰ 

ਪੰਜਾਬ ਹੜ੍ਹਾਂ ਨਾਲ ਬੇਹਾਲ, ਸਮਾਜਿਕ ਸੰਗਠਨ ਜਸ਼ਨ ਮਨਾਉਣ 'ਚ ਮਸਰੂਫ਼ 

ਬੇਅਦਬੀ ਰੋਕੂ ਕਾਨੂੰਨ ਬਣਾਉਣ ਲਈ ਸੁਹਿਰਦ ਨਹੀਂ ਸਰਕਾਰਾਂ : ਚੱਠਾ