ਜੰਮੂ ਕਟੜਾ ਨੈਸ਼ਨਲ ਹਾਈਵੇ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਦੇ ਠੇਕੇਦਾਰਾਂ ਵੱਲੋਂ ਘੱਗਰ ਦਰਿਆ ਦੇ ਬੰਨ੍ਹ ਦੀ ਮਿੱਟੀ ਚੁੱਕ ਕੇ ਸੜਕ ਦੇ ਨਿਰਮਾਣ ਲਈ ਵਰਤ ਜਾਣ ਕਾਰਨ ਘੱਗਰ ਦਰਿਆ ਦਾ ਬੰਨ ਹੋਇਆ ਕਮਜ਼ੋਰ
ਖਨੌਰੀ : ਸੁਖਨਾ ਲੇਕ ਅਤੇ ਹਰਿਆਣਾ ਵਿੱਚੋਂ ਮਾਰਕੰਡਾ ਅਤੇ ਟਾਂਗਰੀ ਨਦੀ ਦਾ ਪਾਣੀ ਆਉਣ ਕਰਕੇ ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਉੱਪਰ ਪਹੁੰਚ ਗਿਆ ਹੈ। ਜਿਸ ਨਾਲ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਘੱਗਰ ਦਰਿਆ ਦੇ ਹੜ੍ਹਾਂ ਨੂੰ ਦੇਖਦਿਆਂ ਹੋਇਆਂ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਹਲਕਾ ਸ਼ੁਤਰਾਣਾ ਨਾਲ ਸੰਬੰਧਿਤ ਪਿੰਡ ਤੇਈਪੁਰ ਕੋਲ ਘੱਗਰ ਦਰਿਆ ਦਾ ਬੰਨ੍ਹ ਦੋਵਾਂ ਪਾਸਿਆਂ ਤੋਂ ਖਸਤਾ ਹੋਣ ਕਰਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਬੰਨ ਨੂੰ ਮਜਬੂਤ ਕਰਨ ਲਈ ਖੁਦ ਕਮਾਣ ਸੰਭਾਲੀ ਗਈ। ਅੱਜ ਸਵੇਰ ਤੋਂ ਹੀ ਪਿੰਡ ਸ਼ੁਤਰਾਣਾ ਵਾਲੇ ਪਾਸੇ ਦਾ ਘੱਗਰ ਦਰਿਆ ਦਾ ਬੰਨ ਜਿਹੜਾ ਕਿ ਗੰਗਾ ਐਕਸਪ੍ਰੈਸ ਵੇ ਦੇ ਨੇੜੇਓ ਖਸਤਾ ਹਾਲਤ ਹੋਣ ਕਰਕੇ ਤਕਰੀਬਨ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨ ਜਿਨਾਂ ਵਿੱਚ ਪਿੰਡ ਹੋਤੀਪੁਰ, ਗੁਲਾਹੜ, ਜੋਗੇਵਾਲ, ਨਵਾਂਗਾਂਓ, ਨਾਈਵਾਲਾ ਅਤੇ ਸ਼ੁਤਰਾਣਾ ਨਾਲ ਸੰਬੰਧਿਤ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਬੰਨ ਨੂੰ ਮਜਬੂਤ ਕਰਨ ਲਈ ਮਿੱਟੀ ਪਾਉਣ ਦਾ ਕੰਮ ਕੀਤਾ ਗਿਆ ਉੱਥੇ ਹੀ ਬੰਨ ਦੇ ਨਾਲ ਮਿੱਟੀ ਦੇ ਗੱਟੇ ਭਰ ਕੇ ਬੰਨ ਲਓ ਰੋੜਨ ਤੋਂ ਰੋਕਣ ਲਈ ਲਾਏ ਗਏ। ਇਸ ਮੌਕੇ ਸਰਪੰਚ ਹੋਤੀਪੁਰ ਲਵਜੀਤ ਸਿੰਘ ਬੱਬੀ , ਜਸਵਿੰਦਰ ਸਿੰਘ , ਇਕਬਾਲ ਸਿੰਘ, ਦਲੇਰ ਸਿੰਘ ,ਮਹਿਤਾਬ ਸਿੰਘ ,ਕਾਬਲ ਸਿੰਘ , ਸੂਰਤ ਸਿੰਘ , ਕੰਵਲਜੀਤ ਸਿੰਘ ਪੰਚ , ਗੁਰਜੀਤ ਸਿੰਘ ,ਬੁਟਾ ਸਿੰਘ ਪੰਚ , ਨਿਰਮਲ ਸਿੰਘ , ਵਿਕਰਮ ਸਿੰਘ ਪੰਚ , ਜਤਿੰਦਰ ਸਿੰਘ , ਗੁਰਭੇਜ ਸਿੰਘ ਵਿਰਕ , ਗੁਰਮੀਤ ਸਿੰਘ ਆਦਿ ਵੱਲੋਂ ਬੜੀ ਮਿਹਨਤ ਨਾਲ ਬੰਨ ਨੂੰ ਮਜਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਸੀ। ਜੇਕਰ ਇਸ ਬੰਨ ਵਿੱਚ ਪਾੜ ਪੈ ਜਾਂਦਾ ਹੈ ਤਾਂ ਉਸ ਨਾਲ ਲਾਗਲੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਅਤੇ ਖਨੌਰੀ ਸ਼ਹਿਰ ਵਿੱਚ ਵੀ ਘੱਗਰ ਦਰਿਆ ਦਾ ਪਾਣੀ ਪਹੁੰਚ ਕੇ ਵੱਡੇ ਪੱਧਰ ਤੇ ਨੁਕਸਾਨ ਕਰ ਸਕਦਾ ਹੈ ਇਸ ਲਈ ਸਮੁੱਚੇ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਮਿਲ ਕੇ ਇਸ ਬੰਨ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਿੰਦਰ ਸਿੰਘ ਸਰਪੰਚ ਸਾਗਰਾ, ਜਸਵੀਰ ਸਿੰਘ ਵਿਰਕ, ਯਾਦਵਿੰਦਰ ਸਿੰਘ ਵਿਰਕ, ਜਗਮੀਤ ਸਿੰਘ ਸਿੱਧੂ ਮਤੌਲੀ, ਅਮਰਜੀਤ ਸਿੰਘ ਮਤੌਲੀ, ਸੂਬਾ ਸਿੰਘ ਮਤੌਲੀ, ਹਰਮੀਤ ਚੀਮਾ ਕਾਂਗਥਲਾ, ਜਗਤਾਰ ਸਿੰਘ ਕਾਂਗਥਲਾ, ਗੁਰਮੀਤ ਸਿੰਘ ਸਰਪੰਚ ਗੁਰੂ ਨਾਨਕਪੁਰਾ, ਸਾਹਿਬ ਸਿੰਘ ਗੁਰੂ ਨਾਨਕਪੁਰਾ, ਕੁਲਵੰਤ ਸਿੰਘ ਗੁਰੂ ਨਾਨਕਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਬੰਨ ਉੱਤੇ ਮੌਜੂਦ ਸਨ।