Friday, December 05, 2025

Malwa

ਮੇਅਰ ਕੁੰਦਨ ਗੋਗੀਆ ਨੇ ਨਿਗਮ ਟੀਮ ਸਮੇਤ ਕੀਤਾ ਵੱਡੀ ਤੇ ਛੋਟੀ ਨਦੀ ਦਾ ਦੌਰਾ

September 01, 2025 10:51 PM
Arvinder Singh

ਲੋਕਾਂ ਤੇ ਆਉਣ ਵਾਲੀ ਮੁਸ਼ਕਲ ਪਹਿਲਾਂ ਆਪਣੇ ਤੇ ਹੰਢਾਵਾਂਗੇ : ਮੇਅਰ
ਫ਼ਿਲਹਾਲ ਪਟਿਆਲਾ ਹੜ੍ਹ ਦੀ ਸਥਿਤੀ ਤੋਂ ਬਾਹਰ

ਪਟਿਆਲਾ : ਪਟਿਆਲਾ ਵਿੱਚ ਮੀਂਹ ਦੇ ਮੌਸਮ ਨੂੰ ਦੇਖਦਿਆਂ ਨਗਰ ਨਿਗਮ ਨੇ ਆਪਣੀਆਂ ਤਿਆਰੀਆਂ ਹੋਰ ਮਜ਼ਬੂਤ ਕਰ ਲਈਆਂ ਹਨ। ਅੱਜ ਮੇਅਰ ਕੁੰਦਨ ਗੋਗੀਆ ਨੇ ਕਮਿਸ਼ਨਰ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ, ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਨਿਗਮ ਟੀਮ ਸਮੇਤ ਵੱਡੀ ਤੇ ਛੋਟੀ ਨਦੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਦੀਆਂ ਦੇ ਪੱਧਰ ਦਾ ਜਾਇਜ਼ਾ ਲਿਆ ਅਤੇ ਰੋਕਥਾਮੀ ਉਪਰਾਲਿਆਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

ਮੇਅਰ ਨੇ ਦੌਰੇ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਪਟਿਆਲਾ ਨਗਰ ਨਿਗਮ ਹਰ ਤਰ੍ਹਾਂ ਦੀ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ। ਜੇਕਰ ਕਦੇ ਹੜ੍ਹ ਜਾਂ ਮੀਂਹ ਕਾਰਨ ਸੰਕਟ ਦੀ ਸਥਿਤੀ ਬਣਦੀ ਹੈ ਤਾਂ ਅਸੀਂ ਲੋਕਾਂ ਤੇ ਆਉਣ ਵਾਲੀ ਮੁਸ਼ਕਲ ਨੂੰ ਪਹਿਲਾਂ ਆਪਣੇ ਤੇ ਹੰਢਾਵਾਂਗੇ। ਸ਼ਹਿਰ ਵਾਸੀਆਂ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ।”

ਉਨ੍ਹਾਂ ਦੱਸਿਆ ਕਿ ਇਸ ਸਮੇਂ ਪਟਿਆਲਾ ਹੜ੍ਹ ਦੀ ਸਥਿਤੀ ਤੋਂ ਬਾਹਰ ਹੈ, ਪਰ ਨਿਗਮ ਦੀਆ ਐਮਰਜੈਂਸੀ ਟੀਮਾਂ ਤਿਆਰ ਬਰ ਤਿਆਰ ਹਨ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਅਫ਼ਵਾਹ ਜਾ ਝੂਠੀ ਬਿਆਨ ਬਾਜੀ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ।

ਤਿਆਰੀਆਂ ਅਤੇ ਉਪਰਾਲੇ:-

ਵੱਡੀ ਤੇ ਛੋਟੀ ਨਦੀ ਦੇ ਕਿਨਾਰਿਆਂ ਉੱਤੇ ਨਿਗਰਾਨੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਸੀਵਰੇਜ ਤੇ ਡਰੇਨਜ ਸਿਸਟਮ ਦੀ ਸਫਾਈ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਰੁਕਣ ਦੀ ਸਮੱਸਿਆ ਨਾ ਆਏ। ਜਿੱਥੇ ਜਿੱਥੇ ਨੀਵੀਆਂ ਕਾਲੋਨੀਆਂ ਹਨ, ਉੱਥੇ ਪੰਪ ਲਗਾ ਕੇ ਪਾਣੀ ਕੱਢਣ ਦੇ ਇੰਤਜ਼ਾਮ ਹੋ ਰਹੇ ਹਨ। ਹੜ੍ਹ ਸਮੇਂ ਵਰਤੇ ਜਾਣ ਵਾਲੇ ਸਾਮਾਨ ਜਿਵੇਂ ਕਿ ਰੇਤ ਦੇ ਬੋਰੇ, ਜੈਟਿੰਗ ਮਸ਼ੀਨ ਅਤੇ ਐਮਰਜੈਂਸੀ ਵਾਹਨ ਤਿਆਰ ਰੱਖੇ ਗਏ ਹਨ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਨਗਰ ਨਿਗਮ ਨੇ ਪਹਿਲਾਂ ਹੀ ਯੋਜਨਾ ਤਿਆਰ ਕਰ ਲਈ ਹੈ। “ਸਾਡੇ ਅਧਿਕਾਰੀ ਅਤੇ ਮੁਲਾਜ਼ਮ ਡਿਊਟੀ 'ਤੇ ਹਨ ਅਤੇ ਜਿੱਥੇ ਵੀ ਸਮੱਸਿਆ ਆਵੇਗੀ ਉਸਦਾ ਤੁਰੰਤ ਹੱਲ ਕੀਤਾ ਜਾਵੇਗਾ।

ਕਮਿਸ਼ਨਰ ਪਰਮਵੀਰ ਸਿੰਘ ਨੇ ਵੀ ਕਿਹਾ ਕਿ ਨਿਗਮ ਦੀ ਕੋਸ਼ਿਸ਼ ਹੈ ਕਿ ਹੜ੍ਹ ਜਿਹੀ ਸਥਿਤੀ ਪੈਦਾ ਹੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸੜਕਾਂ ਤੇ ਨਿਕਾਸੀ ਚੈਨਲ ਦੀ ਸਫਾਈ, ਟਿਊਬਵੈੱਲ ਅਤੇ ਡਰੇਨਜ਼ ਦੀ ਜਾਂਚ ਮੁਕੰਮਲ ਕੀਤੀ ਜਾ ਰਹੀ ਹੈ।

ਅਪੀਲ:-
ਨਗਰ ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਂਹ ਦੇ ਦਿਨਾਂ ਵਿੱਚ ਗਲੀ-ਮੋਹੱਲਿਆਂ ਵਿੱਚ ਕੂੜਾ-ਕਰਕਟ ਨਾ ਸੁੱਟਣ, ਕਿਉਂਕਿ ਇਸ ਨਾਲ ਚੈਂਬਰ ਜਾਮ ਹੋ ਸਕਦੇ ਹਨ। ਲੋਕ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਵੇਖਦੇ ਹਨ ਤਾਂ ਤੁਰੰਤ ਨਿਗਮ ਨੂੰ ਜਾਣਕਾਰੀ ਦੇਣ।

ਅਖੀਰ ਵਿੱਚ, ਮੇਅਰ ਨੇ ਕਿਹਾ ਕਿ ਪਟਿਆਲਾ ਦੀਆਂ ਨਦੀਆਂ ਅਤੇ ਨਾਲਿਆਂ ਦੀ ਸਥਿਤੀ 'ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਐਮਰਜੈਂਸੀ ਹਾਲਤ ਲਈ ਪੂਰੀ ਤਿਆਰੀ ਹੈ।

Have something to say? Post your comment