ਮਾਲੇਰਕੋਟਲਾ : ਮਾਲੇਰਕੋਟਲਾ ਪੁਲਸ ਵਿਭਾਗ ਵੱਲੋਂ ਆਪਣੇ ਫਰਜ਼ਾਂ ਪ੍ਰਤੀ ਵਚਨਬੱਧ ਅਤੇ ਮਿਹਨਤੀ ਪੁਲਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਲਈ ਅੱਜ ਮਾਲੇਰਕੋਟਲਾ ਐੱਸ.ਐੱਸ.ਪੀ. ਦਫਤਰ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਮਾਲੇਰਕੋਟਲਾ ਸਿਟੀ ਟ੍ਰੈਫਿਕ ਪੁਲਸ ਦੇ ਇੰਚਾਰਜ਼ ਗੁਰਮੁੱਖ ਸਿੰਘ ਲੱਡੀ ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਨਿਭਾਏ ਗਏ ਸ਼ਾਨਾਮਤੀ ਫਰਜ਼ਾਂ ਬਦਲੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਟ੍ਰੈਫਿਕ ਇੰਚਾਰਜ਼ ਗੁਰਮੁੱਖ ਸਿੰਘ ਲੱਡੀ ਨੂੰ ਡੀ.ਜੀ.ਪੀ. ਕੋਮੈਂਡੇਸ਼ਨ ਡਿਸਕ ਅਤੇ ਪ੍ਰਸੰਸਾਂ ਪੱਤਰ ਦੇ ਕੇ ਸਨਮਾਨ ਕਰਦਿਆਂ ਜ਼ਿਲਾ ਪੁਲਸ ਮੁਖੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਗੁਰਮੁੱਖ ਸਿੰਘ ਲੱਡੀ ਨੇ ਸਿਰਫ ਆਪਣਾ ਫਰਜ਼ ਹੀ ਨਹੀਂ ਨਿਭਾਇਆ ਸਗੋਂ ਲੋਕਾਂ ‘ਚ ਪੁਲਸ ਪ੍ਰਤੀ ਭਰੋਸਾ ਵੀ ਵਧਾਇਆ ਹੈ। ਅੱਜ ਉਨ੍ਹਾਂ ਨੂੰ ਦਿੱਤਾ ਗਿਆ ਇਹ ਸਨਮਾਨ ਸਿਰਫ ਇਨ੍ਹਾਂ ਲਈ ਨਹੀਂ, ਸਗੋਂ ਹਰ ਉਸ ਪੁਲਸ ਕਰਮਚਾਰੀ ਲਈ ਹੈ, ਜੋ ਇਮਾਨਦਾਰੀ, ਨਿਰਭੈ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਸਨਮਾਨ ਮਿਲਣ ‘ਤੇ ਐੱਸ.ਪੀ.(ਡੀ) ਸੱਤਪਾਲ ਸਰਮਾਂ ਅਤੇ ਐੱਸ.ਪੀ. ਅਹਿਮਦਗੜ੍ਹ ਰਾਜਨ ਸ਼ਰਮਾਂ ਨੇ ਟ੍ਰੈਫਿਕ ਇੰਚਾਰਜ਼ ਗੁਰਮੁੱਖ ਸਿੰਘ ਲੱਡੀ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਹ ਸਨਮਾਨ ਮਿਲਣ ‘ਤੇ ਗੁਰਮੁੱਖ ਸਿੰਘ ਲੱਡੀ ਨੂੰ ਵਧਾਈ ਦਿੰਦਿਆਂ ਐੱਸ.ਐੱਸ.ਪੀ. ਸਾਹਿਬ ਦਾ ਧੰਨਵਾਦ ਕੀਤਾ।