ਮਾਲੇਰਕੋਟਲਾ ਪੁਲਸ ਵਿਭਾਗ ਵੱਲੋਂ ਆਪਣੇ ਫਰਜ਼ਾਂ ਪ੍ਰਤੀ ਵਚਨਬੱਧ ਅਤੇ ਮਿਹਨਤੀ ਪੁਲਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਲਈ ਅੱਜ ਮਾਲੇਰਕੋਟਲਾ ਐੱਸ.ਐੱਸ.ਪੀ. ਦਫਤਰ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਮਾਲੇਰਕੋਟਲਾ ਸਿਟੀ ਟ੍ਰੈਫਿਕ ਪੁਲਸ ਦੇ ਇੰਚਾਰਜ਼ ਗੁਰਮੁੱਖ ਸਿੰਘ ਲੱਡੀ ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਨਿਭਾਏ ਗਏ ਸ਼ਾਨਾਮਤੀ ਫਰਜ਼ਾਂ ਬਦਲੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।