ਮਾਲੇਰਕੋਟਲਾ : ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਸਿਫਾਰਸ਼ ਤੇ ਆਮ ਪਾਰਟੀ ਦੀ ਹਾਈਕਮਾਨ ਨੇ ਮਾਲੇਰਕੋਟਲਾ ਦੇ ਮੇਹਨਤੀ ਵਰਕਰ ਬਾਬੂ ਇਮਤਿਆਜ਼ ਅਲੀ ਨੂੰ ਵਪਾਰ ਵਿੰਗ ਦਾ ਪ੍ਰਧਾਨ ਲਾਉਣ ਤੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਬੁਬੂ ਇਮਤਿਆਜ਼ ਅਲੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ ਤੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਮੇਰੇ ਤੇ ਭਰੋਸਾ ਕਰਕੇ ਇਹ ਜ਼ਿਮੇਵਾਰੀ ਦਿੱਤੀ ਹੈ। ਮੇਰੇ ਵਲੋਂ ਪਾਰਟੀ ਵਲੋਂ ਦਿੱਤੀ ਗਈ ਜ਼ਿਮੇਵਾਰੀ ਨੂੰ ਪੁਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਬਾਬੂ ਇਮਤਿਆਜ਼ ਅਲੀ ਇੱਕ ਚੰਗੇ ਸਮਾਜ ਸੇਵੀ ਤੇ ਚੰਗੇ ਕਾਰੋਬਾਰੀ ਹਨ। ਵਿਧਾਨ ਸਭਾ ਚੌਣਾ ਵਿਚ ਇਹਨਾਂ ਵਲੋਂ ਨੌਜਵਾਨਾਂ ਨੂੰ ਨਾਲ ਲੈਕੇ ਪਾਰਟੀ ਲਈ ਕੀਤੀ ਮੇਹਨਤ ਦਾ ਨਤੀਜਾ ਹੈ ਕਿ ਅੱਜ ਉਹਨਾਂ ਨੂੰ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਪਾਰਟੀ ਦੀ ਇੱਕ ਵੱਡੀ ਜ਼ਿੰਮੇਵਾਰੀ ਨਾਲ ਨਵਾਜਿਆ ਹੈ।