ਮੋਗਾ : ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤਾਂ ਲਈ ਬਿਨਾਂ ਵਿਆਜ ਅਤੇ ਬਿਨਾਂ ਜੁਰਮਾਨੇ ਤੋਂ ਪ੍ਰਾਪਟੀ ਟੈਕਸ ਜਮਾ ਕਰਵਾਉਣ ਦੀ ਆਖਰੀ ਮਿਤੀ 31 ਅਗਸਤ ਤੱਕ ਵਧਾਈ ਗਈ ਸੀ। ਜਿਸ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਮੈਡਮ ਚਾਰੁਮਿਤਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਨੀਵਾਰ ਅਤੇ ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਦੇ ਦਫਤਰ ਖੋਲ ਕੇ ਆਮ ਦਿਨਾਂ ਵਾਂਗੂੰ ਪ੍ਰੋਪਰਟੀ ਟੈਕਸ ਸ਼ਾਖਾ ਦਾ ਕੰਮ ਕੀਤਾ ਗਿਆ। ਇਸ ਮੌਕੇ ਤੇ ਰਿਤੇਸ਼ ਕੁਮਾਰ ਇੰਸਪੈਕਟਰ, ਰਵੀ ਚਾਵਰੀਆ ਜੂਨੀਅਰ ਸਹਾਇਕ, ਲਲਿਤ ਕੁਮਾਰ ਜੂਨੀਅਰ ਸਹਾਇਕ, ਅਤੇ ਸੀਆ ਰਾਮ ਸੁਪਰਵਾਈਜ਼ਰ ਵੱਲੋਂ ਡਿਊਟੀ ਨਿਭਾਉਂਦਿਆ ਇਸ ਜਿੰਮੇਵਾਰੀ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਆਪਣੀ ਜਿੰਮੇਵਾਰੀ ਸਮਝਦਿਆ ਪ੍ਰਾਪਤੀ ਟੈਕਸ ਜਮ੍ਹਾਂ ਕਰਵਾਈਆ ਅਤੇ ਸਰਕਾਰ ਵਲੋਂ ਮਿਲੀ ਛੁੱਟ ਦਾ ਲਾਹਾ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਨੂੰ 31 ਅਗਸਤ ਤੱਕ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਬਕਾਇਆ ਵਿਆਜ ਅਤੇ ਜੁਰਮਾਨੇ ਤੇ ਛੋਟ ਦੇ ਦਿੱਤੀ ਗਈ ਹੈ। ਇਸ ਸਕੀਮ ਤਹਿਤ ਪਬਲਿਕ ਵੱਲੋਂ ਆਪਣਾ ਪਿਛਲੇ ਸਾਲਾਂ ਦਾ ਬਕਾਇਆ ਬਿਨਾਂ ਜੁਰਮਾਨੇ ਤੋਂ ਜਮਾ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਮੈਡਮ ਚਾਰੁ ਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦਾ ਸਮੁੱਚਾ ਸਟਾਫ ਪ੍ਰਾਪਰਟੀ ਟੈਕਸ ਜਮਾਂ ਕਰਨ ਲਈ ਸ਼ਨੀਵਾਰ ਅਤੇ ਐਤਵਾਰ ਵੀ ਦਫਤਰ ਵਿਖੇ ਹਾਜ਼ਰ ਹੋਵੇਗਾ।