ਮਹਿਲ ਕਲਾਂ : ਨੇੜਲੇ ਪਿੰਡ ਖਿਆਲੀ ਵਿਖੇ ਲਗਾਤਾਰ ਪੈ ਰਹੇ ਤੇਜ਼ ਮੀਂਹ ਕਾਰਨ ਮਹਿਰਾ ਬਰਾਦਰੀ ਦੇ ਬੱਚਿਆਂ ਦਾ ਘਰ ਢਹਿ ਗਿਆ ਹੈ। ਇਸ ਮੌਕੇ ਸਮਾਜ ਸੇਵੀ ਭਾਨ ਸਿੰਘ ਜੱਸੀ ਵੱਲੋਂ ਕੀਤੀ ਅਪੀਲ ਸਦਕਾ ਭਾਈ ਤੇਜਿੰਦਰ ਸਿੰਘ ਸਿਕਰਾਮੈਂਟੋ ਵੱਲੋਂ 11000 ਦੀ ਸੇਵਾ ਕੀਤੀ ਗਈ | ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਦੱਸਿਆ ਕਿ ਕਬੱਡੀ ਕਮੈਂਟਰ ਅਤੇ ਸੇਵਾਦਾਰ ਲੱਖਾਂ ਖਿਆਲੀ ਵੱਲੋਂ ਇਹਨਾਂ ਬੱਚਿਆਂ ਦੀ ਸਹਾਇਤਾ ਲਈ ਪਾਈ ਵੀਡੀਓ ਨੂੰ ਵੇਖ ਕੇ ਉਹ ਇਸ ਪਿੰਡ ਸੇਵਾ ਕਰਨ ਪਹੁੰਚੇ ਹਨ| ਉਨਾਂ ਦੁੱਖ ਪ੍ਰਗਟ ਕੀਤਾ ਕਿ ਭਿਆਨਕ ਹੜਾਂ ਦੀ ਮਾਰ ਨੇ ਲਗਭਗ ਪੂਰੇ ਪੰਜਾਬ ਖਾਸ ਕਰਕੇ ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਦਾ ਸ਼ਿਕਾਰ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਮੌਕੇ ਕਿਸਾਨ ਆਗੂ ਸ: ਰਟੋਲ ਦੱਸਿਆ ਕਿ ਇਨਾਂ ਬੱਚਿਆਂ ਦੇ ਪਿਤਾ ਦੀ ਪਹਿਲਾਂ ਐਕਸੀਡੈਂਟ ਵਿੱਚ ਮੌਤ ਹੋਈ ਅਤੇ ਫਿਰ ਇਹਨਾਂ ਦੀ ਮਾਤਾ ਨੇ ਪਰਿਵਾਰ ਉੱਤੇ ਟੁੱਟੇ ਦੁੱਖਾਂ ਦੇ ਪਹਾੜ ਦੇ ਦਰਦ ਨੂੰ ਨਾ ਸਹਾਰਦਿਆਂ ਹਾਰਟ ਅਟੈਕ ਨਾਲ ਸੰਸਾਰ ਨੂੰ ਅਲਵਿਦਾ ਕਹੀ| ਇਸ ਮੌਕੇ ਮਜ਼ਦੂਰ ਆਗੂ ਕੌਰ ਸਿੰਘ ਕਲਾਲਮਾਜਰਾ, ਹਰਦੀਪ ਸਿੰਘ, ਸਾਬਕਾ ਸਰਪੰਚ ਹਰਨੇਕ ਸਿੰਘ ,ਕੁਲਵੰਤ ਸਿੰਘ, ਕ੍ਰਿਸ਼ਨ ਪੰਡਤ ਜੀ, ਡਾ: ਬਲਦੀਪ ਸਿੰਘ, ਨੰਬਰਦਾਰ ਚਮਕੌਰ ਸਿੰਘ, ਕੌਰ ਸਿੰਘ, ਬਲਜੀਤ ਸਿੰਘ, ਵਿਜੇ ਕੁਮਾਰ, ਹਰਜਿੰਦਰ ਸਿੰਘ, ਗੁਰਜੰਟ ਸਿੰਘ ਗਰੇਵਾਲ ਆਦਿ ਸ਼ਖਸੀਅਤਾਂ ਸ਼ਾਮਿਲ ਸਨ।
ਅੰਤ ਵਿੱਚ ਸਰਪੰਚ ਰਾਜਾ ਰਾਮ ਬੱਗੂ ਅਤੇ ਕੁਮੈਂਟਰ ਲੱਖਾ ਖਿਆਲੀ ਨੇ ਸਮਾਜ ਸੇਵੀ ਭਾਨ ਸਿੰਘ ਜੱਸੀ ਅਤੇ ਭਾਈ ਤੇਜਿੰਦਰ ਸਿੰਘ ਦਾ ਧੰਨਵਾਦ ਕੀਤਾ |