ਮਾਲੇਰਕੋਟਲਾ : ਮੁੱਖ ਮੰਤਰੀ ਫੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਗ੍ਰਹਿ ਮੰਤਰਾਲੇ ਨਵੀ ਦਿੱਲੀ ਵੱਲੋਂ ਅਕਾਦਮਿਕ ਸਾਲ 2025-26 ਲਈ ਸਿਵਲੀਅਨ ਅੱਤਵਾਦ ਪੀੜਤਾਂ (ਸਿਵਲੀਅਨ ਵਿਕਟਿਮਜ਼ ਆਫ ਟੈਰੋਰਿਜ਼ਮ) ਦੇ ਜੀਵਨਸਾਥੀ ਅਤੇ ਬੱਚਿਆਂ ਲਈ ਕੇਂਦਰੀ ਪੂਲ ਤੋਂ ਐਮ.ਬੀ.ਬੀ.ਐਸ. ਸੀਟਾਂ ਦੀ ਵੰਡ ਲਈ ਯੋਗ ਉਮੀਦਵਾਰਾਂ ਦੀਆਂ ਸਬੰਧਤ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਗ੍ਰਹਿ ਵਿਭਾਗ ਦੁਆਰਾ ਪ੍ਰਮਾਣਿਤ ਸਾਰੇ ਦਸਤਾਵੇਜ਼ਾਂ ਦੇ ਨਾਲ 31 ਅਗਸਤ 2025 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਵਿੱਚ 31 ਅਗਸਤ 2025 ਤੱਕ ਪ੍ਰਾਪਤ ਅਰਜ਼ੀਆਂ 'ਤੇ ਹੀ ਕੇਂਦਰੀ ਪੂਲ ਤੋਂ ਐਮ.ਬੀ.ਬੀ.ਐਸ. ਸੀਟਾਂ ਦੀ ਵੰਡ ਲਈ ਵਿਚਾਰ ਕੀਤਾ ਜਾਵੇਗਾ। ਅੱਤਵਾਦ ਦੇ ਆਮ ਨਾਗਰਿਕ ਪੀੜਤਾਂ ਦੀ ਸ਼੍ਰੇਣੀ ਤੋਂ ਐਮ.ਐਚ.ਏ. ਦੁਆਰਾ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਵੱਖ-ਵੱਖ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਸਬੰਧੀ ਅੰਤਿਮ ਮਿਤੀ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ।