ਮਮਦੋਟ : ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਇਸ ਗੱਲ ਦਾ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਹੈ |ਕਿ ਪੰਜਾਬ ਹਮੇਸ਼ਾ ਉਹਨਾਂ ਲੋਕਾਂ ਨਾਲ ਖੜਾ ਹੁੰਦਾ ਰਿਹਾ ਹੈ | ਜਿਹੜੇ ਕਿਸੇ ਨਾ ਕਿਸੇ ਮੁਸੀਬਤਾਂ ਵਿੱਚ ਕਿਸੇ ਨਾ ਕਿਸੇ ਸੂਬੇ ਵਿੱਚ ਫਸ ਜਾਂਦੇ ਸੀ |ਭਾਵੇਂ ਉਹ ਗੁਜਰਾਤ ਹੋਵੇ ਜਿੱਥੇ ਭੁਚਾਲ ਆਇਆ ਸੀ |ਜਦੋਂ ਗੁਜਰਾਤ ਦੇ ਵਿੱਚ ਸੁਨਾਮੀ ਆਈ ਸੀ|ਨੇਪਾਲ ਦੇ ਵਿੱਚ ਹੜ੍ਹਾਂ ਨਾਲ ਬਰਬਾਦੀ ਹੋਈ ਬਿਹਾਰ ਦੇ ਵਿੱਚ ਹੜ ਬਰਬਾਦੀ ਸਮੇਂ ਵੀ ਪੰਜਾਬ ਪਿਛੇ ਨਹੀਂ ਹੱਟਿਆ| ਕਰਨਾਟਕ ਕੇਰਲਾ ਦੇ ਵਿੱਚ ਵਿੱਚ ਜਦੋਂ ਹੜ੍ਹ ਆਏ ਸੀ |ਯਾਨੀ ਕਿ ਕਿਹੜਾ ਸੂਬਾ ਨਹੀਂ ਜਿੱਥੇ ਇਸ ਤਰ੍ਹਾਂ ਦਾ ਹਾਲਾਤ ਨਹੀਂ ਹੁੰਦੇ| ਪੰਜਾਬ ਵਾਸੀ ਸਭ ਤੋਂ ਵੱਧ ਜਾ ਕੇ ਖੜਦੇ ਹੈ | ਬਿਨਾਂ ਪੁੱਛਿਆ ਜੋ ਵੀ ਉਥੋਂ ਦੀਆਂ ਮੰਗਾਂ ਹੁੰਦੀਆਂ ਨੇ ਉਹ ਆਪਣੇ ਆਪ ਜਾ ਕੇ ਪੂਰਤੀਆਂ ਕਰਦੇ ਨੇ| ਪਰ ਅੱਜ ਪੰਜਾਬ ਦੇ ਉੱਤੇ ਇੱਕ ਆਫਤ ਆਈ ਹੋਈ ਹੈ |ਇਹ ਆਫਤ ਪੰਜਾਬ ਤੇ ਨਹੀਂ ਸਗੋਂ ਹਿਮਾਚਲ ਦੇ ਵਿੱਚ ਤੇ ਜੰਮੂ ਦੇ ਵਿੱਚ ਜੋ ਮੀਂਹ ਪਿਆ ਹੈ |ਮੈਨੂੰ ਇਸ ਗੱਲ ਦਾ ਦੁੱਖ ਕਿ ਸਾਡੇ ਜਿੰਨੇ ਸੰਤ ਮਹਾਤਮਾ ਹਨ |ਉਹ ਸਭ ਤੋਂ ਪਹਿਲਾਂ ਆ ਕੇ ਇਲਾਕੇ ਦੇ ਵਿੱਚ ਐਲਾਨ ਕਰਦੇ ਨੇ ਕਿ ਭਾਈ ਆਓ ਚਲੀਏ ਫਲਾਣੇ ਇਲਾਕੇ ਜਾਂ ਸੂਬੇ ਵਿੱਚ ਕੁਦਰਤੀ ਆਫ਼ਤ ਆ ਗਈ ਹੈ |ਉਹਨਾਂ ਦੇ ਪੈਰੋਕਾਰ ਮਿੰਟਾਂ ਸਕਿੰਟਾਂ ਦੇ ਵਿੱਚ ਰਾਸ਼ਨ ਇਕੱਠਾ ਕਰਕੇ ਪੈਸੇ ਇਕੱਠੇ ਕਰਕੇ ਜੋ ਵੀ ਲੋੜਵੰਦੀਆਂ ਚੀਜ਼ਾਂ ਇਕੱਠੀਆਂ ਕਰਕੇ ਉਥੇ ਪਹੁੰਚ ਜਾਂਦੇ ਨੇ |ਪਰ ਅੱਜ ਕਿਸੇ ਵੀ ਬਾਹਰੀ ਸੰਸਥਾ ਨੇ ਕਿਸੇ ਵੀ ਐਨਜੀਓ ਨੇ ਅਜੇ ਤੱਕ ਪੰਜਾਬ ਦੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ| ਸਾਡੇ ਪੰਜਾਬ ਦੇ ਵਿੱਚ ਅੱਜ ਮੁਸੀਬਤ ਬਣੀ ਹੈ | ਆ ਕੇ ਬਾਂਹ ਫੜੋ ਤੇ ਫਿਰ ਅਸੀਂ ਤੁਹਾਡੀਆਂ ਬਾਵਾਂ ਫੜਦੇ ਰਹਾਂਗੇ|