Tuesday, October 21, 2025

Malwa

ਡੇਰਾ ਬੁਰਜ ਸ਼ਿਵ ਮੰਦਰ ਭੁਟਾਲ ਕਲਾਂ ਵਿਖੇ ਰਿਸ਼ੀ ਪੰਚਮੀ ਮੌਕੇ ਵਿਸ਼ਾਲ ਧਾਰਮਿਕ ਸਮਾਰੋਹ ਕਰਵਾਇਆ

August 28, 2025 09:28 PM
SehajTimes

ਇਸ ਮੌਕੇ ਤੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਖੀਰ-ਪੂੜੇ, ਪੂਰੀਆਂ, ਛੋਲੇ, ਦਾਲ-ਚਾਵਲ ਅਤੇ ਚਪਾਤੀਆਂ ਪਰੋਸੀਆਂ ਗਈਆਂ, ਜਿਨ੍ਹਾਂ ਦਾ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਰਧਾ ਨਾਲ ਭੋਗ ਲਿਆ

ਖਨੌਰੀ : ਰਿਸ਼ੀ ਪੰਚਮੀ ਦੇ ਪਾਵਨ ਦਿਹਾੜੇ ਡੇਰਾ ਬੁਰਜ ਸ਼ਿਵ ਮੰਦਰ, ਭੁਟਾਲ ਕਲਾਂ ਵਿੱਚ ਵਿਸ਼ਾਲ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਜੂਨਾ ਅਖਾੜਾ ਹਰਿਦੁਆਰ ਦੇ ਮੁਖੀ ਹਰੀ ਗਿਰੀ ਜੀ ਮਹਾਰਾਜ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸ੍ਰੀ ਕਲਿਆਣਾਨੰਦ ਗਿਰੀ ਜੀ ਮਹਾਰਾਜ ਨੂੰ ਮਹਾਮੰਡਲੇਸ਼ਵਰ ਘੋਸ਼ਿਤ ਕੀਤਾ ਗਿਆ। ਜੂਨਾ ਅਖਾੜਾ ਵੱਲੋਂ ਮਾਨਯੋਗ ਹਰੀ ਗਿਰੀ ਜੀ ਨੇ ਚਾਦਰ ਭੇਟ ਕੀਤੀ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਭੁਟਾਲ ਕਲਾਂ, ਡੇਰਾ ਪੰਚਾਇਤ ਘੁਟਾਲਾ, ਗੋਸਵਾਮੀ ਫਾਊਂਡੇਸ਼ਨ ਸਮਾਜ ਪੰਜਾਬ ਅਤੇ ਬ੍ਰਾਹਮਣ ਸਭਾ ਵੱਲੋਂ ਵੀ ਚਾਦਰਾਂ ਭੇਟ ਕੀਤੀਆਂ ਗਈਆਂ। ਧਾਰਮਿਕ ਪਰੰਪਰਾ ਅਨੁਸਾਰ ਮਹੰਤ ਸ੍ਰੀ ਕਲਿਆਣਾਨੰਦ ਗਿਰੀ ਜੀ ਨੂੰ ਗੱਦੀ ਤੇ ਬਿਰਾਜਮਾਨ ਕਰਵਾਇਆ ਗਿਆ। ਇਸ ਪਵਿੱਤਰ ਮੌਕੇ ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਸ਼ਬਦ ਗਾਏ ਗਏ ਅਤੇ ਸੰਤਾਂ ਦੀ ਸੇਵਾ ਨਿਭਾਈ ਗਈ। ਸਮਾਰੋਹ ਵਿੱਚ ਜੂਨਾ ਅਖਾੜਾ ਦੇ ਪ੍ਰਮੁੱਖ ਮਹਾਮੰਡਲੇਸ਼ਵਰਾਂ, ਮਹੰਤਾਂ ਅਤੇ ਦੂਰ-ਨੇੜਿਓਂ ਆਏ ਸਾਧੂ ਸੰਤਾਂ ਨੇ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਆਸ਼ੀਰਵਾਦ ਬਖ਼ਸ਼ੇ। ਇਸ ਮੌਕੇ ਤੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਖੀਰ-ਪੂੜੇ, ਪੂਰੀਆਂ, ਛੋਲੇ, ਦਾਲ-ਚਾਵਲ ਅਤੇ ਚਪਾਤੀਆਂ ਪਰੋਸੀਆਂ ਗਈਆਂ, ਜਿਨ੍ਹਾਂ ਦਾ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਰਧਾ ਨਾਲ ਭੋਗ ਲਿਆ। ਆਏ ਹੋਏ ਸਾਧੂ ਸੰਤਾਂ ਨੂੰ ਪੂਰਨ ਸਨਮਾਨ ਨਾਲ ਦਕਸ਼ਣਾ ਭੇਟ ਕੀਤੀ ਗਈ। ਸਟੇਜ ਦੀ ਕਾਰਵਾਈ ਡਾ. ਤਰਸੇਮ ਪੁਰੀ ਪ੍ਰਧਾਨ ਗੋਸਵਾਮੀ ਫਾਊਂਡੇਸ਼ਨ ਸਮਾਜ ਪੰਜਾਬ ਵੱਲੋਂ ਕੀਤੀ ਗਈ। ਪਿੰਡ ਭੁਟਾਲ ਕਲਾਂ ਦੇ ਲੋਕਾਂ ਨੇ ਤਨੋਂ ਮਨੋਂ ਸੇਵਾ ਨਿਭਾਈ। ਮਾਨਤ ਭਾਨ ਗਿਰੀ ਜੀ, ਡੇਰਾ ਲਹਿਲ ਕਲਾਂ ਨੇ ਸਾਰੀ ਸੰਗਤ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪਿੰਡ ਭੁਟਾਲ ਕਲਾਂ ਦੀਆਂ ਸੋਸਾਇਟੀਆਂ, ਸੰਸਥਾਵਾਂ, ਗਊਸ਼ਾਲਾਵਾਂ ਅਤੇ ਦੋਵੇਂ ਪੰਚਾਇਤਾਂ ਵੱਲੋਂ ਮਹੰਤ ਸ੍ਰੀ ਕਲਿਆਣਾਨੰਦ ਗਿਰੀ ਜੀ ਦੀ ਵਡਿਆਈ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਬਹੁਤ ਹੀ ਨੇਕ ਇਨਸਾਨ ਹਨ, ਜੋ ਹਮੇਸ਼ਾ ਹੀ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹੇ ਰਹਿੰਦੇ ਹਨ। ਸਮਾਰੋਹ ਦੇ ਅੰਤ ਵਿੱਚ ਪਿੰਡ ਵਾਸੀਆਂ, ਡੇਰਾ ਪੰਚਾਇਤ ਭੁਟਾਲ ਕਲਾਂ, ਗ੍ਰਾਮ ਪੰਚਾਇਤ ਭੁਟਾਲ ਕਲਾਂ ਅਤੇ ਗਊਸ਼ਾਲਾ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਵੱਲੋਂ ਦੂਰ-ਨੇੜਿਓਂ ਆਏ ਸਾਰੇ ਮਹਾਨ ਸਾਧੂ ਸੰਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।

Have something to say? Post your comment

 

More in Malwa

ਸਾਰੇ ਅਧਿਆਪਕਾਂ ਨੂੰ ਬਦਲੀਆਂ ਇੱਕ ਮੌਕਾ ਦਿੱਤਾ ਜਾਵੇ

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ

ਪੰਜਾਬ ‘ਚ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ

ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵੱਲੋਂ ਸ੍ਰੀ ਵਿਸ਼ਵਕਮਰਾ ਪੂਜਾ ਦਿਵਸ ਦਾ ਕੈਲੰਡਰ ਰਿਲੀਜ਼

ਕੈਮਿਸਟਾਂ ਦਾ ਵਫ਼ਦ ਜੀਐਸਟੀ ਕਮਿਸ਼ਨਰ ਨੂੰ ਮਿਲਿਆ 

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਸਿਹਤ ਮੰਤਰੀ ਦੇ ਘਰ ਮੂਹਰੇ ਮਨਾਉਣਗੇ ਦਿਵਾਲੀ

ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਰੋਸ ਪੱਤਰ 

ਪੰਜਾਬ ਹੜ੍ਹਾਂ ਨਾਲ ਬੇਹਾਲ, ਸਮਾਜਿਕ ਸੰਗਠਨ ਜਸ਼ਨ ਮਨਾਉਣ 'ਚ ਮਸਰੂਫ਼ 

ਬੇਅਦਬੀ ਰੋਕੂ ਕਾਨੂੰਨ ਬਣਾਉਣ ਲਈ ਸੁਹਿਰਦ ਨਹੀਂ ਸਰਕਾਰਾਂ : ਚੱਠਾ 

ਮਠਿਆਈ ਵਿਕਰੇਤਾ ਤੋਂ 2 ਲੱਖ ਰੁਪਏ ਫਿਰੌਤੀ ਲੈਣ ਵਾਲੀ ਫਰਜ਼ੀ ਟੀਮ ਵਿਰੁੱਧ ਮਾਮਲਾ ਦਰਜ਼