ਹੁਣ ਤੱਕ ਕਰ ਚੁੱਕਾ 17 ਮੇਜਰ ਟ੍ਰੈਕਾਂ ਦੀ ਸਫਲ ਟ੍ਰੈਕਿੰਗ
ਅਗਲਾ ਸਫਰ ਬਲੈਕ ਪੀਕ ਐਕਸਪੀਡੀਸ਼ਨ 6387 ਫੁੱਟ ਦੀ ਉੱਚਾਈ ‘ਤੇ ਕਰਨ ਜਾ ਰਿਹਾ ਹੈ ਸ਼ੁਰੂ
“ਹਿੰਮਤ ਨਾਲ ਉੱਚਾਈਆਂ ਫਤਿਹ ਕਰਨ ਵਾਲੇ ਜਜ਼ਬੇ ਨੂੰ ਸਲਾਮ”: ਗਗਨ ਅਜੀਤ ਸਿੰਘ
ਮਾਲੇਰਕੋਟਲਾ : ਮਾਲੇਰਕੋਟਲਾ ਦੇ ਸਰਕਾਰੀ ਸਕੂਲ ਵਿੱਚ ਕੰਪਿਊਟਰ ਫੈਕਲਟੀ ਵਜੋਂ ਸੇਵਾ ਨਿਭਾ ਰਹੇ ਕੁਨਾਲ ਕਪੂਰ ਨੇ ਆਪਣੀ ਦ੍ਰਿੜ਼ਤਾ, ਹੌਂਸਲੇ ਅਤੇ ਜੁਨੂਨ ਨਾਲ ਟ੍ਰੈਕਿੰਗ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਹੁਣ ਤੱਕ ਉਹ 17 ਵੱਡੇ ਟ੍ਰੈਕਾਂ ਦੀ ਸਫਲਤਾ ਨਾਲ ਟ੍ਰੈਕਿੰਗ ਕਰ ਚੁੱਕਾ ਹੈ ਅਤੇ ਹੁਣ ਉਹ ਆਪਣੀ ਅਗਲੀ ਮੁਹਿੰਮ ਲਈ 6387 ਮੀਟਰ ਦੀ ਉੱਚਾਈ ਵਾਲੇ ਬਲੈਕ ਪੀਕ ਐਕਸਪੀਡੀਸ਼ਨ ‘ਤੇ ਅਗਲੇ ਮਹੀਨੇ 06 ਸਤੰਬਰ 2025 ਨੂੰ ਰਵਾਨਾ ਹੋਣ ਜਾ ਰਿਹਾ ਹੈ। ਹਾਕੀ ਓਲੰਪੀਅਨ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਕੁਨਾਲ ਕਪੂਰ ਨੂੰ ਇਸ ਨਵੀਂ ਚੁਣੌਤੀ ਲਈ ਦਿਲੋਂ ਸੁਭਕਾਮਨਾਵਾਂ ਦਿੱਤੀਆਂ ਹਨ ਅਤੇ ਕਿਹਾ ਕਿ ਮਾਲੇਰਕੋਟਲਾ ਵਰਗੇ ਛੋਟੇ ਜ਼ਿਲ੍ਹੇ ਤੋਂ ਉੱਭਰ ਰਹੇ ਨੌਜਵਾਨਾਂ ਦੀਆਂ ਕਾਮਯਾਬੀਆਂ ਸਾਰੇ ਜ਼ਿਲ੍ਹੇ ਲਈ ਮਾਣ ਦਾ ਕਾਰਨ ਹਨ। ਉਨ੍ਹਾਂ ਐਸ.ਐਸ.ਪੀ.ਅਵਗਤ ਕਰਵਾਇਆ ਕਿ ਇਸ ਐਕਸਪੀਡੀਸ਼ਨ ਤੇ ਚੰਡੀਗੜ੍ਹ ਤੋਂ ਪੰਕਜ ਭੰਡਾਰੀ, ਗੁਜਰਾਤ ਤੋਂ ਅਮੂਲ ਪਟੇਲ, ਮਹਾਰਾਸ਼ਟਰਾ ਤੋਂ ਸਚਿਨ ਕਾਰਖਾਨੀ ਵੀ ਉਨ੍ਹਾਂ ਨਾਲ ਰਵਾਨਾ ਹੋ ਰਹੇ ਹਨ। ਉਹ ਅਤੇ ਪੁਲਿਸ ਪ੍ਰਸ਼ਾਸਨ ਹਮੇਸ਼ਾ ਅਜਿਹੇ ਯੁਵਾ ਪ੍ਰਤੀਭਾਵਾਂ ਦੀ ਹੌਂਸਲਾ-ਅਫਜ਼ਾਈ ਕਰਦਾ ਰਹੇਗਾ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਐਸ.ਪੀ ਸੱਤਪਾਲ ਵੀ ਮੌਜੂਦ ਸਨ ।