Friday, December 05, 2025

Malwa

ਯੁੱਧ ਨਸ਼ਿਆਂ ਵਿਰੁੱਧ ਹੋਇਆ ਸੈਮੀਨਾਰ ਦਾ ਆਯੋਜਨ

August 27, 2025 09:51 PM
SehajTimes

ਖਨੌਰੀ : ਨਾਮਦੇਵ ਧਰਮਸ਼ਾਲਾ ਖਨੌਰੀ ਮੰਡੀ ਵਿਖੇ “ਯੁੱਧ ਨਸ਼ਿਆ ਵਿਰੁੱਧ” ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਿਊਂਸਪਲ ਕੌਸ਼ਲਰਾਂ ਤੇ ਵਾਰਡ ਡਿਫੈਸ਼ ਕਮੇਟੀ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮਿਊਂਸਪਲ ਕੌਸ਼ਲਰ ਅਤੇ ਹਰਦੀਪ ਸਿੰਘ ਨੋਡਲ ਅਫ਼ਸਰ ਵੱਲੋਂ ਪਬਲਿਕ ਅਤੇ ਨੌਜਵਾਨ ਪੀੜੀ ਨੂੰ ਨਸ਼ਾ ਨਾਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇੰਸਪੈਕਟਰ ਹਰਮਿੰਦਰ ਸਿੰਘ ਐਸ.ਐਚ.ਓ. ਥਾਣਾ ਖਨੌਰੀ ਵੱਲੋਂ ਦੱਸਿਆ ਗਿਆ, ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ਼ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਗਿਆ ਕਿ ਨਾਮ ਦੱਸਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਖਨੌਰੀ ਸਹਿਰ ਵਿੱਚੋਂ ਨਸ਼ਿਆ ਦਾ ਪੂਰਨ ਤੌਰ ਤੇ ਖਾਤਮਾ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਸਮੇਂ ਹਾਜ਼ਰ ਵਿਅਕਤੀਆਂ ਨੂੰ ਨਸ਼ਾ ਨਾਂ ਕਰਨ ਦੀ ਸੌਂਹ ਵੀ ਚੁਕਾਈ ਗਈ ।ਮਿਊਂਸਪਲ ਕੌਸ਼ਲਰਜ ਅਤੇ ਹਰਦੀਪ ਸਿੰਘ, ਨੋਡਲ ਅਫ਼ਸਰ ਵੱਲੋਂ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਵਾਰਡ ਵਾਸੀਆਂ,ਡਿਫੈਸ਼ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਹਰਮਿੰਦਰ ਸਿੰਘ ਐਸ.ਐਚ.ਓ. ਥਾਣਾ ਖਨੌਰੀ, ਹਰਬੰਸ ਲਾਲ ਐਮ.ਸੀ. ਰਣਜੀਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਐਮ.ਸੀ. ਜਸਵਿੰਦਰ ਸਿੰਘ ਠੇਕੇਦਾਰ, ਸੱਤਪਾਲ, ਹਰਦੀਪ ਸਿੰਘ ਕਲਰਕ, ਡਿਪਟੀ ਕੁਮਾਰ ਕਲਰਕ, ਸੁੰਦਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਵਨੀਤ ਸ਼ਰਮਾਂ,ਸਮੂਹ ਸਟਾਫ, ਨਗਰ ਪੰਚਾਇਤ ਖਨੌਰੀ ਅਤੇ ਹੋਰ ਪੱਤਵੰਤੇ ਸੱਜਣ ਹਾਜ਼ਰ ਹੋਏ।

Have something to say? Post your comment