ਮਹਿਲ ਕਲਾਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੀ ਯਾਦ ਵਿਚ ਸਾਲਾਨਾ ਧਾਰਮਿਕ ਸਮਾਗਮ ਤਹਿਤ ਸੰਪਰਦਾਇ ਦੇ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਖ਼ੁਦ ਹੱਥੀਂ ਪਾਠੀ ਸਿੰਘਾਂ ਤੇ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ। ਭਾਈ ਜਸਵਿੰਦਰ ਸਿੰਘ ਬਿੰਦੀ ਭਾਈ ਗੇਜਾ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮਾਂ ਮੌਕੇ 26 ਤੇ 27 ਅਗਸਤ ਨੂੰ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਦਵਿੰਦਰ ਸਿੰਘ ਭੱਟੀ ਦੇਹੜਕਾ ਨੇ ਦੱਸਿਆ ਕਿ ਸੰਤ ਬਾਬਾ ਘਾਲਾ ਸਿੰਘ ਦੀ ਅਗਵਾਈ ਵਿਚ ਡੀ. ਐੱਮ. ਜੇ. ਲੰਗਰ ਕਮੇਟੀ ਵਲੋਂ 26 ਤੇ 27 ਅਗਸਤ ਨੂੰ ਡਾਕਟਰ ਬੀ. ਪੀ., ਸ਼ੂਗਰ ਤੇ ਹੋਰ ਬੀਮਾਰੀਆਂ ਦਾ ਚੈੱਕਅਪ ਕਰਨਗੇ ਅਤੇ 27 ਅਗਸਤ ਡਾਕਟਰ ਔਰਤਾਂ ਦੇ ਰੋਗਾਂ, ਕਿਡਨੀ ਦੀਆਂ ਬੀਮਾਰੀਆਂ, ਜਨਰਲ ਬਿਮਾਰੀਆਂ ਬੀ.ਪੀ., ਸ਼ੂਗਰ ਤੇ ਗੁਰਦੇ ਦੇ ਰੋਗਾਂ ਸਬੰਧੀ ਚੈੱਕਅਪ ਕਰਨਗੇ।
ਇਸੇ ਤਰ੍ਹਾਂ ਹੀ 27 ਅਗਸਤ ਨੂੰਓਸਵਾਲ ਹਸਪਤਾਲ ਵਲੋਂ ਸਟੀਲ ਵਾਲੀ ਟੈਂਕੀ ਕੋਲ ਗੁਰੂਸਰ ਰੋਡ ਨਾਨਕਸਰ ਕਲੇਰਾਂ ਵਿਖੇ ਬਲੱਡ ਕੈਂਪ ਵੀ ਲਾਇਆ ਜਾਵੇਗਾ। ਇਸ ਮੌਕੇ
ਦਵਿੰਦਰ ਸਿੰਘ ਭੱਟੀ, ਨਰਮੋਲਕ ਸਿੰਘ, ਸੁਰਈਸ਼ਰ ਵਰਮਾ, ਦਲਜੀਤ ਭੱਟੀ, ਅਮਨ ਮਾਣੂੰਕੇ, ਗੁਰਚਰਨ ਦੇਹੜਕਾ, ਗੋਪੀ ਕਾਉਂਕੇ, ਮਾਣਾ ਹਠੂਰ, ਮਹਿਕ ਹਠੂਰ ਅਤੇ ਜੱਸਾ ਝੋਰੜਾਂ ਨੇ ਦੱਸਿਆ ਕਿ ਡੀ. ਐੱਮ. ਜੇ. ਲੰਗਰ ਕਮੇਟੀ ਵਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 25 ਤੋਂ 28 ਅਗਸਤ ਤਕ ਦਹੀਂ ਭੱਲੇ ਤੇ ਨਿਊਡਲਸ ਦੇ ਲੰਗਰ ਵੀ ਲਾਏ ਜਾਣਗੇ। ਉਹਨਾਂ ਨੇ ਦੱਸਿਆ ਕਿ 27 ਅਗਸਤ ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ।ਇਸ ਮੌਕੇ ਬਾਬਾ ਮਿਹਰ ਸਿੰਘ ਨਾਨਕਸਰ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ, ਭਾਈ ਬਿੰਦਰ ਸਿੰਘ, ਭਾਈ ਜੱਸਾ ਸਿੰਘ ਅਤੇ ਭਾਈ ਗੋਰਾ ਸਿੰਘ ਆਦਿ ਹਾਜ਼ਰ ਸਨ