ਖਾਲੜਾ : ਭਾਰਤੀ ਕਿਸਾਨ ਯੂਨੀਅਨ ਅੰਬਵਤਾ ਦੀ ਮੀਟਿੰਗ ਤਰਨ ਤਾਰਨ ਦੇ ਜ਼ਿਲਾ ਮੁੱਖ ਦਫਤਰ ਮਾੜੀ ਕੰਬੋਕੇ ਵਿਖੇ ਜਿਲਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪਹੁੰਚੇ ਸਮੂਹ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਸਭਾ ਦੇ ਕੌਮੀ ਪ੍ਰਧਾਨ ਚੌਧਰੀ ਰਿਸ਼ੀਪਾਲ ਅਬਵਤਾ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੋਰੇਵਾਲਾ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਵੱਲੋਂ ਨਛੱਤਰ ਸਿੰਘ ਮਾਨੋਚਾਲ ਨੂੰ ਜਿਲਾ ਤਰਨ ਤਾਰਨ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਅਬਵਤਾ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਨੇ ਕਿਹਾ ਕਿ ਆਸ ਕਰਦੇ ਹਨ ਕਿ ਨਛੱਤਰ ਸਿੰਘ ਮਾਨੋਚਾਲ ਵੀ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਲਈ ਦਿਨ ਰਾਤ ਇੱਕ ਕਰਨਗੇ ਇਸ ਮੌਕੇ ਉਹਨਾਂ ਗੁਰਦੇਵ ਸਿੰਘ ਕੰਬੋਕੇ ਗੁਰਬੀਰ ਸਿੰਘ ਧੁੰਨ ਸਿਕੰਦਰ ਸਿੰਘ ਦਰਾਜਕੇ ਨੰਬਰਦਾਰ ਜਸਵੰਤ ਸਿੰਘ ਮਾਨੋਚਾਲ ਗਰਜੰਟ ਸਿੰਘ ਅਲਗੋ ਮਿਲਖਾ ਸਿੰਘ ਭਿੱਖੀਵਿੰਡ ਬਿਕਰਮਜੀਤ ਸਿੰਘ ਭਿੱਖੀਵਿੰਡ ਕੁਲਵੰਤ ਸਿੰਘ ਮਾਨੋਚਾਲ ਜਸਵਿੰਦਰ ਸਿੰਘ ਮਾਨੋਚਾਲ ਸੁਖਚੈਨ ਸਿੰਘ ਮਾਨੋਚਾਹਲ ਪ੍ਰੀਤ ਇੰਦਰ ਸਿੰਘ ਮਾਨੋਚਾਲ ਹਰਜਿੰਦਰ ਸਿੰਘ ਦਰਾਜਕੇ ਕੁਲਦੀਪ ਸਿੰਘ ਬਣੋ ਚਲ ਰਜਿੰਦਰ ਸਿੰਘ ਰਿੰਕੂ ਮਾਨੋਚਾਲ ਆਦਿ ਆਗੂ ਹਾਜਰ ਸਨ