ਮਹਿਲ ਕਲਾਂ : ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮਰਾਲਾ ਵਿਖੇ 24 ਅਗਸਤ ਨੂੰ ਵੱਡੀ ਜੇਤੂ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੇ ਵਿੱਚ ਪੰਜਾਬ ਭਰ ਤੋਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕੀਤਾ ਗਿਆ।ਇਸੇ ਇਕੱਠ ਨੂੰ ਸਮਰਥਨ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਮਹਿਲ ਕਲਾਂ ਵੱਲੋਂ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਕਾਰਾਂ ਰਾਹੀਂ ਇੱਕ ਕਾਫਲਾ ਸਮਰਾਲਾ ਰੈਲੀ ਵਿੱਚ ਹਿੱਸਾ ਲੈਣ ਲਈ ਜ਼ਿਲ੍ਹਾ ਜਰਨਲ ਸਕੱਤਰ ਨਗਿੰਦਰਜੀਤ ਸਿੰਘ ਬਬਲਾ ਰਾਏਸਰ, ਗੋਰਾ ਸਿੰਘ ਢਿੱਲਵਾਂ,ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਦੀ ਅਗਵਾਈ ਹੇਠ ਦਾਣਾ ਮੰਡੀ ਮਹਿਲ ਕਲਾਂ ਤੋਂ ਰਵਾਨਾ ਹੋਇਆ ਜਥੇਬੰਦੀ ਵੱਲੋਂ ਸਮਰਾਲਾ ਰੈਲੀ ਵਿੱਚ ਜਾਣ ਸਮੇਂ ਨਗਿੰਦਰ ਜੀਤ ਸਿੰਘ ਬਬਲਾ,ਕੁਲਵਿੰਦਰ ਸਿੰਘ ਗਹਿਲ ਨੇ ਪ੍ਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਿਸਾਲ ਰੈਲੀ ਲੈਂਡ ਪੂਲਿੰਗ ਸਕੀਮ ਦੇ ਰੱਦ ਹੋਣ ਦੀ ਖੁਸ਼ੀ ਵਿੱਚ ਮੁਕਤ ਵਪਾਰ ਸਮਝੌਤੇ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਕਰਵਾਉਣ ਲਈ ਸਹਿਕਾਰਤਾ ਵਿਭਾਗ ਵਿੱਚ ਭਰਿਸ਼ਟਾਚਾਰ ਦੇ ਖਿਲਾਫ ਹੜ ਪੀੜਤਾਂ ਨੂੰ ਢੁਕਵਾਂ ਮੁਆਵਜਾ ਦਿਵਾਉਣ ਲਈ ਅਤੇ ਹੋਰ ਰਹਿੰਦੀਆਂ ਅਤੇ ਲਮਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੀ ਜਾ ਰਹੀ ਹੈ ਇਸ ਕਾਫਲੇ ਵਿੱਚ ਸਾਧੂ ਸਿੰਘ, ਭੁਪਿੰਦਰ ਸ਼ਰਮਾ ਰਾਏਸਰ, ਅਮਰਜੀਤ ਸਿੰਘ ਗਹਿਲ,ਜੱਗਾ ਸਿੰਘ ਗਹਿਲ, ਜਗਰੂਪ ਸਿੰਘ ਠੀਕਰੀਵਾਲਾ, ਕਰਨੈਲ ਸਿੰਘ ਕੁਰੜ, ਜਗਜੀਤ ਸਿੰਘ ਤੇ ਮਨਪ੍ਰੀਤ ਸਿੰਘ ਚੰਨਣਵਾਲ,ਗੁਰਸੇਵਕ ਸਿੰਘ, ਗੁਰਚਰਨ ਸਿੰਘ ਕੁਲਵੰਤ ਸਿੰਘ ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਅਤੇ ਇਲਾਕਾ ਨਿਵਾਸੀ ਸ਼ਾਮਲ ਸਨ