ਸ਼ੇਰਪੁਰ : ਕਸਬਾ ਸ਼ੇਰਪੁਰ ਅਤੇ ਪੱਤੀ ਖਲੀਲ ਦੇ ਸਮੂਹ ਨੌਜਵਾਨਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਆਪਣੇ ਮੁਹੱਲੇ ਵਿੱਚ ਨਵਾਂ ਬੋਰਡ ਲਗਾ ਕੇ ਗੁਰੂ ਰਵਿਦਾਸ ਨਗਰ ਚੌਂਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਆਗੂ ਜਗਸੀਰ ਸਿੰਘ ਜੱਗੀ ਤੇ ਬਹਾਦਰ ਸਿੰਘ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਸਮੂਹ ਸਾਧ ਸੰਗਤ ਦੀ ਮੰਗ ਸੀ ਕਿ ਰਾਮ ਬਾਗ ਨੂੰ ਜਾਂਦੇ ਰਸਤੇ ਦਾ ਨਾਮ ਗੁਰੂ ਰਵਿਦਾਸ ਨਗਰ ਚੌਕ ਰੱਖਿਆ ਜਾਵੇ | ਜੱਗੀ ਨੇ ਕਿਹਾ ਕਿ ਮੈਂ ਜਿੱਥੇ ਸਾਰੇ ਮੁਹੱਲੇ ਦੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਉੱਥੇ ਪ੍ਰਸਿੱਧ ਸਮਾਜ ਸੇਵੀ ਅਤੇ ਪੱਤਰਕਾਰ ਫਤਿਹ ਇਮੀਗ੍ਰੇਸ਼ਨ ਦੇ ਐਮ ਡੀ ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ ਅਤੇ ਜਸਵੀਰ ਸਿੰਘ ਸੀਰਾ ਸ਼ੇਰਗਿੱਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੰਨਾ ਦਾ ਇਸ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਗੇਟ ਨੂੰ ਹੋਰ ਵੀ ਸੁੰਦਰ ਅਤੇ ਮਨਮੋਹਕ ਬਣਾਇਆ ਜਾਵੇਗਾ| ਇਸ ਮੌਕੇ ਤੇ ਦਰਸ਼ਨ ਸਿੰਘ ਬਾਜਵਾ ਸੰਪਾਦਕ ਅੰਬੇਡਕਰੀ ਦੀਪ ,ਅਮਰੀਕ ਸਿੰਘ, ਹਰਵਿੰਦਰ ਸਿੰਘ ਕੁੱਕੂ ਸਰਾਂ, ਬਲਵਿੰਦਰ ਸਿੰਘ ਫੋਜੀ , ਜਸਵੀਰ ਸਿੰਘ ਸੀਰਾ ਪ੍ਰਧਾਨ ਅੰਬੇਡਕਰ ਕਲੱਬ, ਬਲਵੀਰ ਸਿੰਘ ਬੀਰਾ, ਲਾਭ ਸਿੰਘ, ਬਹਾਲ ਸਿੰਘ ਗੋਲਾ, ਮਿਸਤਰੀ ਨਾਹਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ,ਦਰਸ਼ਨ ਸਿੰਘ, ਮਲਕੀਤ ਸਿੰਘ ਵਿੱਕੀ ਹਰਪ੍ਰੀਤ ਸਿੰਘ ਹੈਪੀ, ਬਹਾਦਰ ਸਿੰਘ ਬਾਦੀ, ਗੁਰਦੀਪ ਸਿੰਘ, ਹਰਭਜਨ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ ਖਾਲਸਾ, ਲਛਮਣ ਸਿੰਘ ਲੱਛਾ, ਫਕੀਰ ਸਿੰਘ, ਦਰਬਾਰ ਸਿੰਘ, ਨਰਾਇਣ ਸਿੰਘ, ਲਾਡੀ ਸਿੰਘ, ਜੀਵਨ ਸਿੰਘ, ਅਰਸਪ੍ਰੀਤ ਸਿੰਘ,ਕਰਨੈਲ ਸਿੰਘ ਕੈਲਾ ,ਬਹਾਦਰ ਸਿੰਘ ਚੌਂਕੀਦਾਰ ,ਠੇਕੇਦਾਰ ਰਾਜਵਿੰਦਰ ਸਿੰਘ ਰਾਮਾ, ਕੁਲਵੰਤ ਸਿੰਘ , ਭਗਵੰਤ ਸਿੰਘ, ਰੋਹੀਰਾਮ ਸਿੰਘ, ਗਮਦੂਰ ਸਿੰਘ,ਆਦਿ ਹਾਜ਼ਰ ਸਨ।