ਮਹਿਲਕਲਾਂ : ਪੰਜਾਬ ਸਰਕਾਰ ਵੱਲੋਂ ਲੁਧਿਆਣਾ, ਮੋਹਾਲੀ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਸ਼ਹਿਰੀ ਵਿਕਾਸ ਦੇ ਨਾਂ ਹੇਠ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਐਸਕੇਐਮ ਦੀ ਅਗਵਾਈ ਵਿੱਚ ਲੜੇ ਗਏ ਸਾਂਝੇ ਸੰਘਰਸ਼ ਸਦਕਾ ਰੱਦ ਹੋਣ ਦੀ ਖੁਸ਼ੀ ਵਿੱਚ ਰੱਖੀ ਗਈ ਜੇਤੂ ਸਮਰਾਲਾ ਮਹਾਂ ਕਿਸਾਨ ਰੈਲੀ ਵਿੱਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਬਲਾਕ ਮਹਿਲਕਲਾਂ ਦਾ ਕਾਫ਼ਲਾ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਮਰਦ ਔਰਤਾਂ ਦਾ ਕਾਫ਼ਲਾ ਰਵਾਨਾ ਹੋਇਆ। ਇਸ ਸਮੇਂ ਸੰਬੋਧਨ ਕਰਦਿਆਂ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ, ਜਸਵਿੰਦਰ ਸਿੰਘ ਜੱਸਾ ਨੇ ਜੇਤੂ ਕਿਸਾਨ ਰੈਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਵਾਉਣ ਲਈ, ਟੈਕਸ ਮੁਕਤ ਵਪਾਰ ਸਮਝੌਤੇ ਦੇ ਖ਼ਿਲਾਫ਼, ਸਹਿਕਾਰਤਾ ਵਿਭਾਗ ਵਿੱਚ ਭਰਿਸ਼ਟਾਚਾਰ ਦੇ ਖ਼ਿਲਾਫ਼ ਅਤੇ ਕੇਂਦਰ ਸਰਕਾਰ ਵੱਲੋਂ ਨਰਮੇ ਉੱਪਰ 11% ਸੈੱਸ 30 ਸਤੰਬਰ ਤੱਕ ਮੁਲਤਵੀ ਕਰਨ ਤੋਂ ਬਾਅਦ ਹੁਣ ਸੋਇਆਬੀਨ ਉੱਪਰ ਵਸੂਲਿਆ ਜਾਂਦਾ ਸੈੱਸ ਵਾਪਸ ਲੈਣ ਖਿਲਾਫ਼ ਇਹ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਆਗੂਆਂ ਕਿਹਾ ਕਿ ਭਲੇ ਹੀ ਕੇਂਦਰ ਸਰਕਾਰ ਅਮਰੀਕਾ ਨਾਲ ਟੈਕਸ ਮੁਕਤ ਵਪਾਰ ਰੱਦ ਕਰਨ ਦੀਆਂ ਟਾਹਰਾਂ ਮਾਰਨ ਰਹੀ ਹੈ ਪਰ ਅਸਲ ਵਿੱਚ ਨਰਮਾ, ਸੋਇਆਬੀਨ ਆਦਿ ਫ਼ਸਲਾਂ ਉੱਪਰ ਵਸੂਲਿਆ ਜਾਂਦਾ ਟੈਕਸ ਰੱਦ ਕਰਕੇ ਭਾਰਤੀ ਕਿਸਾਨਾਂ ਨੂੰ ਬਰਬਾਦ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਦੂਜੇ ਪਾਸੇ ਭਾਰਤ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਨਾਂ ਮਿਲਣ ਕਾਰਨ ਕਰਜ਼ੇ ਦੀ ਸੰਕਟ ਦੀ ਮਾਰ ਹੇਠ ਆਏ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। ਮੌਜੂਦਾ ਮੀਹਾਂ ਕਾਰਨ ਲੱਖਾਂ ਏਕੜ ਫ਼ਸਲ ਦੀ ਬਰਬਾਦੀ ਹੋ ਗਈ ਹੈ। ਸਮਰਾਲਾ ਰੈਲੀ ਦੌਰਾਨ
ਪੀੜਤਾਂ ਨੂੰ ਯੋਗ ਮੁਆਵਜਾ ਦਵਾਉਣ ਦੀ ਮੰਗ ਵੀ ਉੱਚੀ ਕੀਤੀ ਜਾਵੇਗੀ। ਇਸ ਸਮੇਂ ਅਮਨਦੀਪ ਸਿੰਘ ਰਾਏਸਰ, ਸੁਖਦੇਵ ਸਿੰਘ ਕੁਰੜ, ਜੱਗਾ ਸਿੰਘ ਮਹਿਲਕਲਾਂ, ਬਲਵੀਰ ਸਿੰਘ ਕੁਰੜ, ਅਜਮੇਰ ਸਿੰਘ ਮਾਂਗੇਵਾਲ, ਭਿੰਦਰ ਸਿੰਘ ਮੂੰਮ, ਸੁਖਵਿੰਦਰ ਕੌਰ ਧਨੇਰ, ਹਰਪ੍ਰੀਤ ਕੌਰ ਹਰਦਾਸਪੁਰਾ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।