ਮਹਿਲ ਕਲਾਂ : ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਾਲਾ ਸਾਹਿਬ ਛਾਪਾ ਵਿਖੇ ਸੱਚਖੰਡ ਵਾਸੀ ਬਾਬਾ ਮੱਲ ਸਿੰਘ, ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਵਲੋਂ ਚਲਾਈ ਪਰੰਪਰਾ ਅਨੁਸਾਰ ਸਾਲਾਨਾ ਇਕੋਤਰੀ ਧਾਰਮਿਕ ਸਮਾਗਮ ਗੁਰਦੁਆਰਾ ਕਮੇਟੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਰਧਾਂਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਦੇ ਰਾਗੀ ਜਥਿਆਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੋਰ 'ਤੇ ਸ਼ਾਮਲ ਹੋਏ ਸਾਬਕਾ ਮੈਂਬਰ ਪਾਰਲੀਮੈਂਟਰੀ ਰਾਜਦੇਵ ਸਿੰਘ ਖਾਲਸਾ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਆਪਣੇ ਵੱਲ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ ਦੁਆਇਆ। ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਮਾਣਕੀ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਮੱਲ ਸਿੰਘ, ਸੰਤ ਬਾਬਾ ਜਸਵੀਰ ਸਿੰਘ ਖ਼ਾਲਸਾ ਵਲੋਂ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਨਿਭਾਈਆਂ ਅਣਥੱਕ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸਰਪੰਚ ਗੁਰਦੀਪ ਸਿੰਘ ਛਾਪਾ, ਗੁਰਦੁਆਰਾ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੂਮ ਨੇ ਇਸ ਇਤਿਹਾਸਕ ਧਾਰਮਿਕ ਅਸਥਾਨ ਦੇ ਇਤਿਹਾਸ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੰਦਿਆਂ ਵੱਡੀ ਗਿਣਤੀ ਵਿਚ ਪਹੁੰਚਣ 'ਤੇ ਆਗੂਆਂ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਖ਼ਜ਼ਾਨਚੀ ਬਲਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਨਾਮਧਾਰੀ, ਜਗਜੀਤ ਸਿੰਘ, ਸ਼ਿੰਗਾਰਾ ਸਿੰਘ, ਭੋਲਾ ਸਿੰਘ ਫ਼ੌਜੀ, ਜਰਨੈਲ ਸਿੰਘ, ਬਲਵਿੰਦਰ ਸਿੰਘ, ਬੁੱਗਰ ਸਿੰਘ, ਬਿੱਲੂ ਸਿੰਘ, ਕੋਲਾ ਸਿੰਘ ਕੋਨਲ, ਜਰਨੈਲ ਸਿੰਘ ਚੀਮਾ ਲੁਧਿਆਣਾ, ਜਥੇ: ਨਾਥ ਸਿੰਘ ਹਮੀਦੀ, ਰੂਬਲ ਗਿੱਲ ਕੈਨੇਡਾ, ਭਾਈ ਗੁਰਜੰਟ ਸਿੰਘ ਛੀਨੀਵਾਲ, ਬੇਅੰਤ ਸਿੰਘ ਸੇਖੋਂ, ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਹਰਜੰਟ ਸਿੰਘ ਫ਼ੌਜੀ, ਬਾਬਾ ਬਖ਼ਤੀਸ਼ ਸਿੰਘ, ਬਾਬਾ ਗੁਰਨਾਮ ਸਿੰਘ ਯੋਗੀ, ਬਲਜੀਤ ਸਿੰਘ ਪੰਡੋਰੀ, ਜਥੇ: ਧਰਮ ਸਿੰਘ, ਬਾਬਾ ਲੱਖਾ ਸਿੰਘ ਰਛੀਨ, ਇੰਦਰਜੀਤ ਸਿੰਘ ਕਸਬਾ ਡਾ: ਜਗਰਾਜ ਸਿੰਘ ਰਾਜਗੜ੍ਹ, ਹਰਜਿੰਦਰ ਸਿੰਘ ਫੀਡ ਵਾਲੇ, ਜਥੇ: ਮੁਖਤਿਆਰ ਸਿੰਘ ਛਾਪਾ, ਗੁਰਦਰਨ ਸਿੰਘ ਆੜ੍ਹਤੀਆ, ਭੁਪਿੰਦਰ ਸਿੰਘ ਨਾਮਧਾਰੀ, ਕ੍ਰਿਸ਼ਨ ਸਿੰਘ ਛਾਪਾ, ਪ੍ਰਧਾਨ ਮੇਜਰ ਸਿੰਘ ਦਿਉਲ, ਅਮਰਜੀਤ ਸਿੰਘ ਬੱਸੀਆਂ, ਪ੍ਰਿਥੀ ਸਿੰਘ ਦਿਉਲ, ਜਗਤਾਰ ਸਿੰਘ ਜੌਹਲ, ਬਿੰਦਰ ਸਿੰਘ ਮੱਲੀਆਂ, ਕਰਮਜੀਤ ਸਿੰਘ ਕਰਮਾ, ਸੁਖਵਿੰਦਰ ਸਿੰਘ ਪੰਡਰੀ, ਬੀਬੀ ਪਰਮਜੀਤ ਕੌਰ ਭੱਠਲ, ਬੀਬੀ ਸੁਰਜੀਤ ਕੌਰ, ਭਾਈ ਮਨਜੀਤ ਸਿੰਘ ਸਹਿਜੜਾ, ਹਰਪ੍ਰੀਤ ਸਿੰਘ ਠੁੱਲੀਵਾਲ, ਗੁਰਜੀਤ ਸਿੰਘ ਧਾਲੀਵਾਲ, ਅਰਣ ਕਮਾਰ ਬਾਂਸਲ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਭਾਈ ਗੁਰਪ੍ਰੀਤ ਸਿੰਘ ਨੂਰ, ਭਾਈ ਬਲਵੰਡ ਸਿੰਘ ਮਹੇਰਨਾ, ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਪ੍ਰੀਤਮ ਸਿੰਘ ਧੂਰੀ, ਸੈਕਟਰੀ ਸੁਖਦੇਵ ਸਿੰਘ ਛਾਪਾ, ਇਕਬਾਲ ਸਿੰਘ ਜਗਦੇ, ਮੁਖ਼ਤਿਆਰ ਸਿੰਘ, ਹੁਕਮ ਚੰਦ ਪਾਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਢਾਡੀ ਕਰਨੈਲ ਸਿੰਘ ਛਾਪਾ, ਮਨਜੀਤ ਸਿੰਘ ਛਾਪਾ, ਗਿਆਨੀ ਗੁਰਮੇਲ ਸਿੰਘ ਕਾਲੇਕੇ, ਸੁਖਮੰਦਰ ਸਿੰਘ ਕ੍ਰਿਪਾਲ ਸਿੰਘ ਵਾਲਾ, ਬਾਵਾ ਸਿੰਘ ਕਲਸੀਆਂ ਦੇ ਜਥਿਆਂ ਨੇ ਸੂਰਮਿਆਂ ਦੀਆਂ ਵਾਰਾਂ ਪੇਸ਼ ਕੀਤੀਆਂ।