ਮਹਿਲ ਕਲਾਂ : ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀ। ਦਿੱਤਾ, ਇਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਬੁਰੀ ਤਰ੍ਹਾ ਨਕਾਰ ਦਿੱਤਾ ਹੈ, ਇਤਿਹਾਸ ਹਮੇਸਾਂ ਆਮ ਲੋਕ ਹੀ ਸਿਰਜਦੇ ਹਨ ਅਤੇ ਪੰਜਾਬੀਆਂ ਨੇ ਵੀ ਆਮ ਘਰਾਂ ਦੇ ਨੌਜਵਾਨਾਂ ਨੂੰ ਸੱਤਾ ਸੌਂਪ ਕੇ ਸੂਬੇ ਵਿੱਚ ਵੱਡਾ ਬਦਲਾਅ ਲਿਆਂਦਾ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਠੁੱਲੀਵਾਲ ਦੇ ਗ੍ਰਹਿ ਵਿਖੇ ਯੂਥ ਨੌਜਵਾਨਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਤਰੱਕੀ ਤੇ ਖੁਸਹਾਲੀ ਲਈ ਵਚਨਵੱਧਤਾ ਨਾਲ ਕੰਮ ਕਰ ਰਹੀ ਹੈ, ਨਸਿਆਂ ਤੋਂ ਬਚਾਉਣ ਲਈ ਰੁਜਗਾਰ ਦਾ ਸਾਧਾਨ ਮਹੁੱਈਆਂ ਕਰਵਾਏ ਜਾ ਰਹੇ ਹਨ, ਖੇਡਾਂ ਮੈਦਾਨਾਂ ਲਈ ਲੱਖਾਂ ਦੀਆਂ ਗ੍ਰਾਂਟਾਂ ਦੇ ਗੱਫੇ ਵੰਡੇ ਗਏ। ਉਨ੍ਹਾਂ ਵਿਰੋਧੀਆਂ ਪਾਰਟੀਆਂ ਤੇ ਤੰਦ ਕਸਦਿਆ ਕਿਹਾ ਕਿ ਸੁਖਬੀਰ ਬਾਦਲ ਕਰਕੇ ਅਕਾਲੀ ਦਲ ਦੀ ਹਾਲਤ ਇਸ ਕਦਰ ਮਾੜੀ ਹੋ ਚੁੱਕੀ ਹੈ, ਕਿ ਟਕਸਾਲੀ ਅਕਾਲੀ ਪਰਿਵਾਰ ਵੀ ਖੁਦ ਨੂੰ ਅਕਾਲੀ ਅਖਵਾਉਣ ਤੋਂ ਝਿਝਕਣ ਲੱਗੇ ਹਨ ਅਤੇ ਵੋਟਾਂ ਪੱਖੋ ਵੀ ਅਕਾਲੀ ਦਲ ਬਹੁਤ ਨੀਵੀ ਸਥਿਤੀ ਵਿੱਚ ਪੁੱਜ ਚੁੱਕਾ ਹੈ, ਇਹ ਸਭ ਕੁੱਝ ਬਾਦਲ ਸਰਕਾਰ ਸਮੇ ਗੁਰੂ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਤੋਂ ਇਲਾਵਾ ਰੇਤ, ਸਰਾਬ, ਚਿੱਟਾ ਤੇ ਪ੍ਰਾਪਰਟੀ ਮਾਫੀਆਂ ਨੂੰ ਕਥਿਤ ਪੁਸਤਪਨਾਹੀ ਕਾਰਨ ਹੋਇਆ ਹੈ। 25 ਸਾਲ ਰਾਜ ਕਰਨ ਦੇ ਦਆਵੇ ਕਰਨ ਵਾਲੇ ਸੁਖਬੀਰ ਬਾਦਲ ਕੋਲੋਂ ਹੁਣ 25 ਲੀਡਰ ਵੀ ਇੱਕਠੇ ਕਰਨੇ ਔਖੇ ਹੋ ਗਏ ਹਨ। ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ ਕਾਰਨ ਤਾਂ ਪੰਜਾਬ ਦੀ ਜਨਤਾ ਭਲੀਭਾਂਤ ਜਾਣੂ ਹੈ, ਇਨ੍ਹਾਂ ਦੇ ਲੀਡਰਾਂ ਵੱਲੋਂ ਆਪਸ ਵਿੱਚ ਲੱਤਾ ਖਿਚਣ ਦੇ ਬਿਆਨ ਆਏ ਦਿਨ ਸੁਰਖੀਆਂ ਵਿੱਚ ਰਹਿਦੇ ਹਨ। ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਮੁੜ ਤੋਂ ਹੱਸਦਾ, ਵੱਸਦਾ ਤੇ ਰੰਗਲਾ ਬਣਾਉਣ ਲਈ ਵੇਖਿਆ ਗਿਆ ਸੁਪਨਾ ਪੂਰਾ ਹੋਣਾ ਸੁਰੂ ਹੋ ਚੁੱਕਾ ਹੈ ਤੇ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਮੁੜ ਤੇ ਮੇਲੇ ਲੱਗਣੇ ਸੁਰੂ ਹੋ ਗਏ ਹਨ। ਨੌਜਵਾਨਾਂ ਨੂੰ ਵੱਧ ਤੋ ਵੱਧ ਨੌਕਰੀਆਂ ਮਿਲ ਰਹੀਆਂ ਹਨ, ਨਸਿਆਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਈ ਗਈ ਹੈ ਤੇ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੇ ਕੰਮ ਬਿੰਨ੍ਹਾ ਪੈਸਿਆਂ ਤੇ ਸਿਫਾਰਸ ਤੋ ਹੋ ਰਹੇ ਹਨ। ਆਉਣ ਵਾਲਾ ਸਮਾਂ ਸੂਬੇ ਤੇ ਲੋਕਾਂ ਲਈ ਹੋਰ ਵੀ ਸੁਹਾਵਣਾ ਹੋਵੇਗਾ।, ਇਸ ਮੌਕੇ ਅਜੈਬ ਸਿੰਘ, ਕੁਲਦੀਪ ਸਿੰਘ, ਸੁਖਪਾਲ ਸਿੰਘ,ਮਨਜਿੰਦਰ ਸਿੰਘ ਗੋਰਾ NRi ਕਲੱਬ ਪ੍ਰਧਾਨ, ਚਰਨਜੀਤ ਸਿੰਘ ਚਰਨੀ, ਮਲਕੀਤ ਸਿੰਘ ਠੁਲੇਵਾਲ, ਜੀਵਨ ਲਾਲ, ਗੋਰਾ ਗਿੱਲ, ਮੁਸ਼ਤਾਖ਼ Khan, ਰਵੀ ਠੁੱਲੀਵਾਲ, ਪ੍ਰਿਤਪਾਲ ਸਿੰਘ, ਪਰਮਿੰਦਰ ਸਿੰਘ, ਹੈਪੀ ਬਲਾਕ ਪ੍ਰਧਾਨ, ਦੀਪੀ ਗੁਮਟੀ , ਹਰਤੇਜ ਸਿੰਘ ਤੇਜਾ ,ਭਿੰਦਾ,ਲਾਡੀ,ਸਿਮਰਨ ਸਿੰਮਾ, ਭੋਲਾ ਸਿੰਘ, ਚੈਨੀ, ਮਲਕੀਤ ਸਿੰਘ ਮੈਂਬਰ , ਹਰਪ੍ਰੀਤ ਖ਼ਿਆਲੀ, ਕੁਲਦੀਪ ਸਿੰਘ, ਆਮ ਆਦਮੀ ਪਾਰਟੀ ਠੁੱਲੀਵਾਲ ਕਮੇਟੀ ਪੂਰੀ ਹਾਜਰ ਰਹੀ।