ਖਨੌਰੀ : ਦਫਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ ਦੀ ਅਗਵਾਈ ਹੇਠਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਖੇਡ ਕੈਲੈੰਡਰ ਮੁਤਾਬਕ ਜਿਲਾ ਪੱਧਰੀ ਸਕੂਲੀ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਬੋਪਰ ਦੀ ਕੁੜੀਆਂ ਦੀ ਅੰਡਰ 14 ਹਾਕੀ ਦੀ ਟੀਮ ਪੂਰੇ ਜਿਲੇ ਸੰਗਰੂਰ ਦੇ ਵਿੱਚ ਤੀਜੇ ਸਥਾਨ ਤੇ ਆਈ ਹੈ।ਜਿਲੇ ਦੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਹਰਾ ਕੇ ਕੁੜੀਆਂ ਨੇ ਬੋਪਰ ਦੇ ਸਰਕਾਰੀ ਮਿਡਲ ਸਕੂਲ,ਕੋਚ, ਮਾਪਿਆਂ ਅਤੇ ਸਮੂਹ ਪਿੰਡ ਵਾਸੀਆਂ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕੀ ਗ੍ਰਾਮ ਪੰਚਾਇਤ ਬੋਪਰ ਵੱਲੋਂ ਰੋਜ਼ਾਨਾ ਸ਼ਾਮ ਤੇ ਸਵੇਰੇ ਸਟੇਡੀਅਮ ਵਿਖੇ ਕੁੜੀਆਂ ਦੀ ਹਾਕੀ ਦੇ ਅਭਿਆਸ ਵਾਸਤੇ ਇੱਕ ਪ੍ਰਾਈਵੇਟ ਕੁੜੀ ਕੋਚ ਨੂੰ ਬੱਚਿਆਂ ਦੀ ਹਾਕੀ ਸਿਖਲਾਈ ਵਾਸਤੇ ਰੱਖਿਆ ਹੋਇਆ ਹੈ।ਕੁੜੀਆਂ ਦੀ ਹਾਕੀ ਦੀ ਜੇਤੂ ਇਸ ਟੀਮ ਦੀ ਸ਼ਾਨਦਾਰ ਪ੍ਰਾਪਤੀ ਦੇ ਵਾਸਤੇ ਸਮੂਹ ਗ੍ਰਾਮ ਪੰਚਾਇਤ,ਸਮੂਹ ਸਟਾਫ, ਮੁਖੀ,ਸਮੂਹ ਸਕੂਲ ਪ੍ਰਬੰਧਕ ਕਮੇਟੀ,ਡਾ਼ ਅੰਬੇਡਕਰ ਲੋਕ ਭਲਾਈ ਕਲੱਬ, ਗਿਆਨ ਸਾਗਰ ਆਈ ਟੀ ਆਈ ਦੇ ਪ੍ਰਿੰਸੀਪਲ ਅਮਨ ਬੁੱਧ, ਹੋਰ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਸਮੂਹ ਗ੍ਰਾਮ ਵਾਸੀਆਂ ਵੱਲੋਂ ਧੂਮਧਾਮ ਨਾਲ ਸਵਾਗਤ ਕੀਤਾ ਗਿਆ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਪੂਰੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀਆਂ ਤੇ ਜਸ਼ਨ ਦਾ ਮਾਹੌਲ ਮਨਾਇਆ ਗਿਆ। ਇਸ ਮੌਕੇ ਤੇ ਮਹਿਲਾ ਸਰਪੰਚ ਸੰਦੀਪ ਕੌਰ, ਸਮਾਜ ਸੇਵਕ ਸੁਖਵਿੰਦਰ ਸਿੰਘ, ਹਾਕੀ ਕੋਚ ਨੀਨਾ, ਸੁਨੀਲ ਦੇਵੀ, ਜਲਦੀਪ ਸਿੰਘ, ਸੁਦੇਸ਼ ਰਾਣੀ, ਇੰਦਰ ਸਿੰਘ ਖੁਸੀਰਾਮ, ਬਬਲੀ ਦੇਵੀ ਲਖਵੀਰ ਕੌਰ, ਅਨੀਤਾ ਰਾਣੀ, ਰਾਣੀ ਦੇਵੀ, ਬਲਵੀਰ ਸਿੰਘ, ਰਾਜਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਮਾਪੇ, ਸਮੂਹ ਪੰਚਾਇਤ ਅਤੇ ਹੋਰ ਵੱਖ ਵੱਖ ਸਮਾਜ ਦੇ ਭਾਈਚਾਰਿਆਂ ਤੋਂ ਪਤਵੰਤੇ ਸੱਜਣ ਹਾਜ਼ਰ ਸਨ।