Wednesday, November 26, 2025

Malwa

ਮੋਹਿਤ ਮਹਿੰਦਰਾ ਵਲੋਂ ਪਟਿਆਲਾ ਰੂਰਲ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

August 23, 2025 10:02 PM
SehajTimes

ਪਟਿਆਲਾ : ਅੱਜ ਹਰਪਾਲ ਟਿਵਾਣਾ ਆਡਿਟੋਰੀਅਮ ਵਿੱਚ ਸੰਗਠਨ ਸੰਮੇਲਨ ਦੌਰਾਨ ਪਟਿਆਲਾ ਰੂਰਲ ਕਾਂਗਰਸ ਦੀ ਰੱਖੀ ਗਈ ਮੀਟਿੰਗ ਨੇ ਇਕ ਵੱਡੀ ਰੈਲੀ ਦਾ ਰੂਪ ਧਾਰ ਲਿਆ। ਮੀਟਿੰਗ ਵਿੱਚ ਇਲਾਕੇ ਦੇ ਸੈਂਕੜਿਆਂ ਵਰਕਰਾਂ ਨੇ ਜੋਸ਼ ਨਾਲ ਹਾਜ਼ਰੀ ਭਰੀ ਅਤੇ ਮੋਹਿਤ ਮਹਿੰਦਰਾ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ। ਇਸ ਮੌਕੇ ਰਵਿੰਦਰ ਡਾਲਵੀ ਸਹਿ ਇੰਚਾਰਜ ਪੰਜਾਬ ਕਾਂਗਰਸ ਸੈਕਟਰੀ ਏ.ਆਈ.ਸੀ.ਸੀ, ਨਾਭਾ ਹਲਕੇ ਤੋ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ,ਗੁਰਸ਼ਰਨ ਰੰਧਾਵਾ,ਨਰੇਸ਼ ਦੁੱਗਲ,ਹਰਬੀਰ ਢੀਂਡਸਾ,ਮਹੰਤ ਖਨੌੜਾ,ਰਾਜੇਸ਼ ਸ਼ਰਮਾ ਰਾਜੂ,ਹਰਵਿੰਦਰ ਸ਼ੁਕਲਾ,ਮਲਕੀਤ ਸਿੰਘ ਭਾਈਆ ਸਾਰੇ ਬਲੋਕ ਪ੍ਰਧਾਨ, ਰਿਚੀ ਡਕਾਲਾ ਤੇ ਅਨਿਲ ਮੌਦਗਿਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਰਵਿੰਦਰ ਡਾਲਵੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੋਹਿਤ ਮਹਿੰਦਰਾ ਦੀ ਕਾਰਗੁਜ਼ਾਰੀ ਨਾ ਸਿਰਫ਼ ਪਟਿਆਲਾ ਰੂਰਲ, ਬਲਕਿ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਹਿਤ ਮਹਿੰਦਰਾ ਨੇ ਬੀ ਜੇ ਪੀ ਦੀ ਵੋਟ ਚੋਰੀ ਦੇ ਖਿਲਾਫ ਪਟਿਆਲਾ ਜ਼ਿਲ੍ਹੇ ਵਿੱਚ ਜੋ ਮੁਹਿੰਮ ਸ਼ੁਰੂ ਕੀਤੀ, ਉਸਨੂੰ ਖ਼ੁਦ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕਰਕੇ ਸਲਾਹਿਆ ਹੈ। ਇਹ ਗੱਲ ਮੋਹਿਤ ਮਹਿੰਦਰਾ ਲਈ ਹੀ ਨਹੀਂ, ਸਗੋਂ ਪੂਰੇ ਪਟਿਆਲਾ ਲਈ ਮਾਣ ਵਾਲੀ ਹੈ।

ਡਾਲਵੀ ਨੇ ਸਪੱਸ਼ਟ ਕੀਤਾ ਕਿ ਮੋਹਿਤ ਮਹਿੰਦਰਾ ਦੀ ਲੀਡਰਸ਼ਿਪ ਹੇਠ ਪਟਿਆਲਾ ਰੂਰਲ ਦੀ ਟੀਮ ਬੇਹੱਦ ਸੁਚਾਰੂ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਵਰਕਰਾਂ ਨੂੰ ਇਕੱਠੇ ਰੱਖ ਰਹੀ ਹੈ। ਉਨ੍ਹਾਂ ਕਈ ਵਰਕਰਾਂ ਵਲੋਂ ਬਿਨਾਂ ਕੰਮ ਕੀਤੇ ਸਿਰਫ ਅਖਬਾਰਾਂ ਵਿੱਚ ਆਪਣੇ ਆਪ ਉ ਚਮਕਾਉਣ ਵਾਲਿਆਂ ਖਿਲਾਫ ਸਾਫ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਜੋ ਲੋਕ ਆਪਣੇ ਆਪਣੇ ਧੜੇ ਬਣਾਉਂਦੇ ਹਨ, ਉਹ ਅਨੁਸ਼ਾਸਨਹੀਣਤਾ ਦਾ ਪ੍ਰਤੀਕ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਕਾਂਗਰਸ ਕਦੇ ਵੀ ਗਵਾਰਾ ਨਹੀਂ ਕਰੇਗੀ।

ਰਾਵਿੰਦਰ ਡਾਲਵੀ ਨੇ ਖਾਸ ਤੌਰ ’ਤੇ ਮੋਹਿਤ ਮਹਿੰਦਰਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਪਟਿਆਲਾ ਰੂਰਲ ਤੋਂ ਇਕ ਉਘੇ ਅਤੇ ਮਜ਼ਬੂਤ ਲੀਡਰ ਵਜੋਂ ਸਾਹਮਣੇ ਆ ਚੁੱਕੇ ਹਨ। ਲੋਕਾਂ ਵਿੱਚ ਉਨ੍ਹਾਂ ਦੀ ਲੋਕਪ੍ਰਿਯਤਾ ਲਗਾਤਾਰ ਵੱਧ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਕੰਮ ਵਰਕਰਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ। ਮੀਟਿੰਗ ਦੌਰਾਨ ਕਈ ਵਰਕਰਾਂ ਨੇ ਵੀ ਮੋਹਿਤ ਮਹਿੰਦਰਾ ਦੀ ਨੇਤ੍ਰਿਤਵ ਕੁਸ਼ਲਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਨੌਜਵਾਨ ਵਰਕਰਾਂ ਨੂੰ ਇਕੱਠਾ ਕਰਕੇ ਪਾਰਟੀ ਨੂੰ ਨਵੀਂ ਮਜ਼ਬੂਤੀ ਦੇ ਰਹੇ ਹਨ।

ਸਭਾ ਦੇ ਅੰਤ ਵਿੱਚ ਮੋਹਿਤ ਮਹਿੰਦਰਾ ਨੇ ਵੀ ਵਰਕਰਾਂ ਨੂੰ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਵਰਕਰਾਂ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਰੂਰਲ ਦੀ ਤਰੱਕੀ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਮਿਸ਼ਨ ਹੈ।

Have something to say? Post your comment